ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ

Friday, Nov 12, 2021 - 12:43 PM (IST)

ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ

ਮੁੰਬਈ (ਬਿਊਰੋ)– ਹਾਲ ਹੀ ’ਚ ਪਦਮ ਸ਼੍ਰੀ ਨਾਲ ਸਨਮਾਨਿਤ ਅਦਾਕਾਰ ਕੰਗਨਾ ਰਣੌਤ ਆਜ਼ਾਦੀ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਮੁਸੀਬਤ ’ਚ ਫੱਸ ਗਈ ਹੈ। ਕੰਗਨਾ ਨੇ ਭਾਰਤ ਨੂੰ ਮਿਲੀ ਆਜ਼ਾਦੀ ਨੂੰ ‘ਭੀਖ’ ਦੱਸਿਆ ਸੀ, ਜਿਸ ਕਾਰਨ ਅਦਾਕਾਰਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੂੰ ਮੁੜ  ਆਇਆ ਪੈਨਿਕ ਅਟੈਕ, ਹਾਲਤ ਵੇਖ ਭੜਕੀ ਹਿਮਾਂਸ਼ੀ ਖੁਰਾਣਾ ਨੇ ਆਖ ਦਿੱਤੀ ਵੱਡੀ ਗੱਲ

ਕੰਗਨਾ ਨੇ ਹਾਲ ਹੀ ’ਚ ਹੋਏ ਟਾਈਮਜ਼ ਨਾਓ ਸਮਿਟ ’ਚ ਕਿਹਾ ਸੀ ਕਿ ਭਾਰਤ ਨੂੰ 1947 ’ਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਤੇ ਜੋ ਆਜ਼ਾਦੀ ਮਿਲੀ ਹੈ, ਉਹ 2014 ’ਚ ਮਿਲੀ।

ਕੰਗਨਾ ਰਣੌਤ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਸੀ। ਇਸ ਬਿਆਨ ’ਚ ਕੰਗਨਾ ਦਾ ਇਸ਼ਾਰਾ ਬੀ. ਜੇ. ਪੀ. ਦੀ ਸਰਕਾਰ ਵੱਲ ਸੀ ਪਰ ਇਸ ਬਿਆਨ ਕਾਰਨ ਕੰਗਨਾ ਹੁਣ ਮੁਸੀਬਤ ’ਚ ਹੈ।

ਅਦਾਕਾਰਾ ਖ਼ਿਲਾਫ਼ ਹੁਣ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਪ੍ਰਿਤੀ ਸ਼ਰਮਾ ਮੈਨਨ ਨੇ ਮੁੰਬਈ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਨੇ ਕੰਗਨਾ ਵਲੋਂ ਦਿੱਤੇ ਅਪਮਾਨਜਨਕ ਬਿਆਨ ਦੀ ਨਿੰਦਿਆ ਕੀਤੀ ਤੇ ਉਸ ਦੇ ਖ਼ਿਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ।

ਪ੍ਰੀਤੀ ਮੈਨਨ ਨੇ ਟਵੀਟ ਕੀਤਾ ਕਿ ਉਸ ਨੇ ਮੁੰਬਈ ਪੁਲਸ ਨੂੰ ਇਕ ਅਰਜ਼ੀ ਦਿੱਤੀ ਹੈ, ਜਿਸ ’ਚ ਕੰਗਨਾ ਰਣੌਤ ’ਤੇ ਉਸ ਦੇ ਦੇਸ਼-ਧ੍ਰੋਹੀ ਤੇ ਭੜਕਾਊ ਬਿਆਨਾਂ ਲਈ ਧਾਰਾ 504, 505 ਤੇ 124 ਏ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News