ਭਾਰਤ ''ਚ ਸਭ ਤੋਂ ਵਧ ਟੈਕਸ ਦੇਣ ਵਾਲੇ ਕਲਾਕਾਰਾਂ ''ਚੋਂ ਇਕ ਨੇ ਸੁਨੀਲ ਗਰੋਵਰ, ਕਰੋੜਾਂ ''ਚ ਹੈ ਕਮਾਈ

4/19/2021 12:41:06 PM

ਮੁੰਬਈ (ਬਿਊਰੋ) - ਟੀ. ਵੀ. ਦੇ ਜ਼ਰੀਏ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸੁਨੀਲ ਗਰੋਵਰ ਅੱਜ ਜਾਣਿਆ ਪਛਾਣਿਆ ਨਾਂ ਹੈ ਪਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਕਾਫ਼ੀ ਸੰਘਰਸ਼ ਕੀਤਾ ਸੀ। ਸੁਨੀਲ ਗਰੋਵਰ ਦੇ ਪ੍ਰਸ਼ੰਸਕ ਅਕਸਰ ਉਨ੍ਹਾਂ ਦੀ ਕਮਾਈ 'ਤੇ ਅੰਦਾਜ਼ੇ ਲਾਉਂਦੇ ਹਨ। ਆਓ ਜਾਣਦੇ ਹਾਂ ਕਿ ਕਿੰਨੀ ਹੈ ਸੁਨੀਲ ਗਰੋਵਰ ਦੀ ਨੈੱਟ ਵਰਥ। ਕੈਕਨਾਲੌਜ ਮੁਤਾਬਕ ਸੁਨੀਲ ਗਰੋਵਰ ਦੀ 2.5 ਮਿਲੀਅਨ ਯੂ. ਐੱਸ. ਡਾਲਰ ਨੈੱਟ ਵਰਥ ਹੈ, ਜੋ ਭਾਰਤੀ ਰੁਪਏ 'ਚ ਕਰੀਬ 18 ਕਰੋੜ ਹੈ।

PunjabKesari

ਪਿਛਲੇ ਪੰਜ ਸਾਲਾਂ 'ਚ ਸੁਨੀਲ ਗਰੋਵਰ ਦੀ ਕਮਾਈ ਕਰੀਬ 220 ਫੀਸਦ ਤਕ ਵਧ ਗਈ ਹੈ। ਸ਼ੋਅ ਦੇ ਨਾਲ-ਨਾਲ ਸੁਨੀਲ ਗਰੋਵਰ ਕੋਲ ਬਹੁਤ ਸਾਰੇ ਬ੍ਰਾਂਡ ਐਂਡੋਰਸਮੈਂਟ ਵੀ ਹਨ, ਜਿਸ ਲਈ ਉਹ 50-60 ਲੱਖ ਰੁਪਏ ਚਾਰਜ ਕਰਦੇ ਹਨ। ਇਸ ਹਿਸਾਬ ਨਾਲ ਉਹ ਭਾਰਤ ਦੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸਿਤਾਰਿਆਂ 'ਚੋਂ ਇਕ ਹਨ। ਸੁਨੀਲ ਗਰੋਵਰ ਦੀ ਗਿਣਤੀ ਉਨ੍ਹਾਂ ਸਿਤਾਰਿਆਂ 'ਚ ਹੁੰਦੀ ਹੈ, ਜੋ ਕਈ ਗੰਭੀਰ ਮੁੱਦਿਆਂ 'ਤੇ ਵੀ ਆਪਣੀ ਖੁੱਲ੍ਹ ਕੇ ਰਾਏ ਦਿੰਦੇ ਹਨ।

PunjabKesari

ਦੱਸ ਦਈਏ ਕਿ ਸੁਨੀਲ ਗਰੋਵਰ ਦੀ ਸਾਲਾਨਾ ਇਨਕਮ 3 ਕਰੋੜ ਰੁਪਏ ਤੋਂ ਜ਼ਿਆਦਾ ਹੈ। ਟੀ. ਵੀ. 'ਚ ਕੰਮ ਕਰਨ ਲਈ ਉਹ ਇਕ ਐਪੀਸੋਡ ਦਾ 10-15 ਲੱਖ ਰੁਪਏ ਚਾਰਜ ਕਰਦੇ ਹਨ ਤੇ ਫ਼ਿਲਮ ਲਈ 25-30 ਲੱਖ ਰੁਪਏ। ਬ੍ਰਾਂਡ ਐਂਡੋਰਸਮੈਂਟ ਲਈ ਉਨ੍ਹਾਂ ਦੀ ਫੀਸ ਦੀ ਸ਼ੁਰੂਆਤ 1 ਕਰੋੜ ਰੁਪਏ ਤੋਂ ਹੁੰਦੀ ਹੈ। ਕਿਸੇ ਵੀ ਟੀ. ਵੀ. ਸਿਤਾਰੇ ਦੀ ਕਮਾਈ ਉਸ ਵੱਲੋਂ ਕੀਤੀ ਐਕਟਿੰਗ ਨਾਲ ਜਾਂ ਸ਼ੋਅ ਦੀ ਟੀ. ਆਰ. ਪੀ. ਤੋਂ ਤੈਅ ਹੁੰਦੀ ਹੈ। ਸੁਨੀਲ ਨੇ 'ਕਾਮੇਡੀ ਨਾਇਟਸ ਵਿਦ ਕਪਿਲ' ਨਾਲ ਕਾਮੇਡੀ ਦੀ ਨਵੀਂ ਸ਼ੁਰੂਆਤ ਕੀਤੀ ਸੀ। ਇਹ ਸ਼ੋਅ ਸੁਪਰਹਿੱਟ ਸੀ।

PunjabKesari

ਦੱਸਣਯੋਗ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਨਾਲ ਝਗੜਾ ਹੋਣ ਮਗਰੋਂ ਉਨ੍ਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਛੱਡ ਦਿੱਤਾ ਸੀ ਪਰ ਉਨ੍ਹਾਂ ਦੇ ਕਰੀਅਰ ਦਾ ਗ੍ਰਾਫ ਲਗਾਤਾਰ ਉੱਪਰ ਜਾ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਨੂੰ ਐਮੇਜ਼ਨ ਪ੍ਰਾਈਮ ਦੀ ਸੀਰੀਜ਼ 'ਤਾਂਡਵ' 'ਚ ਦੇਖਿਆ ਗਿਆ ਸੀ। ਇਸ ਸੀਰੀਜ਼ 'ਚ ਉਨ੍ਹਾਂ ਵਲੋਂ ਕੀਤੀ ਗਈ ਅਦਾਕਾਰੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari


sunita

Content Editor sunita