ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕੀ ਹੈ ਮਾਮਲਾ

Wednesday, Dec 30, 2020 - 09:24 AM (IST)

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕੀ ਹੈ ਮਾਮਲਾ

ਮੁੰਬਈ (ਬਿਊਰੋ) : ਉੱਤਰ ਪ੍ਰਦੇਸ਼ ਫ਼ਿਲਮ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਅਤੇ ਉਸ ਦੇ ਸਲਾਹਕਾਰ ਅਜੀਤ ਸਕਸੈਨਾ ਅਤੇ ਪੀ. ਆਰ. ਓ. ਗਰਵਿਤ ਨਾਰੰਗ ਨੂੰ ਫੋਨ ਕਾਲ 'ਤੇ ਧਮਕੀ ਦਿੱਤੀ ਗਈ ਹੈ।

ਦੱਸ ਦਈਏ ਕਿ ਰਾਜੂ ਸ਼੍ਰੀਵਾਸਤਵ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। 7 ਸਾਲ ਪਹਿਲਾਂ ਵੀ ਰਾਜੂ ਸ਼੍ਰੀਵਾਸਤਵ ਨੂੰ ਮੁੰਬਈ 'ਚ ਕਰਾਚੀ ਅਤੇ ਦੁਬਈ ਤੋਂ ਫੋਨ ਕਰਕੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ। ਇਸ ਬਾਰੇ ਉਸ ਨੇ ਮਹਾਰਾਸ਼ਟਰ 'ਚ ਐਫ. ਆਈ. ਆਰ. ਦਰਜ ਕੀਤੀ ਸੀ। ਪਿਛਲੇ ਸਾਲ ਮਈ 'ਚ ਇਕ ਵਿਅਕਤੀ ਨੂੰ ਹਾਸਰਸ ਕਲਾਕਾਰ ਤੋਂ ਜ਼ਬਰਦਸਤੀ ਪੈਸਿਆਂ ਦੀ ਮੰਗ ਕਰਨ ਲਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਰਾਜੂ ਸ਼੍ਰੀਵਾਸਤਵ ਦੇ ਇਤਰਾਜ਼ਯੋਗ ਸਥਿਤੀ 'ਚ ਔਰਤ ਨਾਲ ਵੀਡੀਓ ਹੋਣ ਦੇ ਨਾਂ 'ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।

ਯੂਪੀ ਫ਼ਿਲਮ ਸਿਟੀ ਬਾਰੇ ਵੱਡਾ ਬਿਆਨ
ਖ਼ਾਸ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਫ਼ਿਲਮ ਵਿਕਾਸ ਪਰਿਸ਼ਦ ਦੇ ਚੇਅਰਮੈਨ ਅਤੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਨੋਇਡਾ 'ਚ ਬਣਾਇਆ ਜਾ ਰਿਹਾ ਫ਼ਿਲਮ ਸਿਟੀ ਆਧੁਨਿਕ ਹੋਵੇਗਾ। ਮੁੰਬਈ, ਹੈਦਰਾਬਾਦ ਅਤੇ ਚੇਨਈ 'ਚ ਪਹਿਲਾਂ ਹੀ ਇਕ ਫ਼ਿਲਮ ਸਿਟੀ ਹੈ। ਹੁਣ ਅਸੀਂ ਯੂਪੀ 'ਚ ਇੱਕ ਬਣਾਉਣ ਜਾ ਰਹੇ ਹਾਂ। ਫ਼ਿਲਮ ਸਿਟੀ ਕਿਸੇ ਇੱਕ ਥਾਂ ਤੱਕ ਸੀਮਿਤ ਨਹੀਂ ਹੋ ਸਕਦੀ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News