ਅਦਾਕਾਰਾ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ, ਰੈਸਟੋਰੈਂਟ ਨੂੰ ਸੁਣਾਈਆਂ ਖਰੀਆਂ-ਖਰੀਆਂ

Friday, Jun 25, 2021 - 02:26 PM (IST)

ਮੁੰਬਈ (ਬਿਊਰੋ)– ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਨਿਵੇਤਾ ਪੇਥੁਰਾਜ ਨੇ ਆਨਲਾਈਨ ਫੂਡ ਡਲਿਵਰੀ ਕਰਨ ਵਾਲੇ ਰੈਸਟੋਰੈਂਟ ’ਤੇ ਆਪਣਾ ਗੁੱਸਾ ਕੱਢਿਆ ਹੈ। ਅਸਲ ’ਚ ਅਦਾਕਾਰਾ ਨੇ ਹਾਲ ਹੀ ’ਚ ਕਿਸੇ ਰੈਸਟੋਰੈਂਟ ਤੋਂ ਆਨਲਾਈਨ ਖਾਣਾ ਆਰਡਰ ਕੀਤਾ ਸੀ, ਜਿਸ ’ਚੋਂ ਕਾਕਰੋਚ ਨਿਕਲਿਆ ਹੈ।

PunjabKesari

ਇਸ ਤੋਂ ਬਾਅਦ ਅਦਾਕਾਰਾ ਨੇ ਖਾਣੇ ਦੀ ਇਕ ਤਸਵੀਰ ਨੂੰ ਲੈ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝਾ ਕੀਤਾ ਤੇ ਉਸ ਰੈਸਟੋਰੈਂਟ ’ਤੇ ਰੱਜ ਕੇ ਭੜਾਸ ਕੱਢੀ।

PunjabKesari

ਦੱਸ ਦੇਈਏ ਕਿ ਨਿਵੇਤਾ ਦਾ ਗੁੱਸਾ ਇਕ ਪੋਸਟ ’ਚ ਸ਼ਾਂਤ ਨਹੀਂ ਹੋਇਆ, ਉਸ ਨੇ ਇਸ ਸਬੰਧੀ ਕਈ ਪੋਸਟਾਂ ਸਾਂਝੀਆਂ ਕੀਤੀਆਂ ਤੇ ਰੈਸਟੋਰੈਂਟ ਨੂੰ ਖਰੀਆਂ-ਖਰੀਆਂ ਸੁਣਾਈਆਂ। ਨਿਵੇਤਾ ਨੇ ਆਪਣੀ ਪੋਸਟ ’ਚ ਦੱਸਿਆ ਕਿ ਉਸ ਦੇ ਚੌਲਾਂ ’ਚੋਂ ਇਕ ਵੱਡਾ ਕਾਕਰੋਚ ਨਿਕਲਿਆ ਹੈ।

PunjabKesari

ਉਥੇ ਉਸ ਨੇ ਇਹ ਵੀ ਦੱਸਿਆ ਕਿ ਇਹ ਉਸ ਨਾਲ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਕ ਵਾਰ ਪਹਿਲਾਂ ਵੀ ਉਹ ਅਜਿਹੀ ਘਟਨਾ ਦਾ ਸ਼ਿਕਾਰ ਹੋ ਚੁੱਕੀ ਹੈ। ਦੋ ਵਾਰ ਹੋਏ ਇਸ ਹਾਦਸੇ ਤੋਂ ਬਾਅਦ ਅਦਾਕਾਰਾ ਦਾ ਕਹਿਣਾ ਹੈ ਕਿ ਆਨਲਾਈਨ ਫੂਡ ਡਲਿਵਰੀ ਕਰਨ ਵਾਲੇ ਸਾਰੇ ਰੈਸਟੋਰੈਂਟਾਂ ਦੀ ਲਗਾਤਾਰ ਜਾਂਚ ਹੋਣੀ ਚਾਹੀਦੀ ਹੈ ਤੇ ਜੇਕਰ ਉਸ ’ਚ ਸਫਾਈ ਤੇ ਸੁਰੱਖਿਆ ਨਹੀਂ ਪਾਈ ਜਾਂਦੀ ਤਾਂ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ।

PunjabKesari

ਉਥੇ ਨਿਵੇਤਾ ਦੀ ਇਸ ਪੋਸਟ ’ਤੇ ਉਸ ਦੇ ਪ੍ਰਸ਼ੰਸਕ ਵੀ ਆਪਣੇ ਨਾਲ ਹੋਈਆਂ ਅਜਿਹੀਆਂ ਘਟਨਾਵਾਂ ਬਾਰੇ ਦੱਸ ਰਹੇ ਹਨ। ਪ੍ਰਸ਼ੰਸਕਾਂ ਦੇ ਅਜਿਹੇ ਕੁਮੈਂਟਸ ਦੇਖ ਕੇ ਨਿਵੇਤਾ ਨੇ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਇਸ ਰੈਸਟੋਰੈਂਟ ਨੇ ਸਿਰਫ ਮੈਨੂੰ ਹੀ ਨਹੀਂ, ਸਗੋਂ ਕਈ ਲੋਕਾਂ ਨੂੰ ਖਾਣੇ ’ਚ ਕਾਕਰੋਚ ਮਿਲਾ ਕੇ ਭੇਜੇ ਹਨ।

PunjabKesari

ਰੈਸਟੋਰੈਂਟ ਦੀ ਇਸ ਹਰਕਤ ’ਤੇ ਅਦਾਕਾਰਾ ਨੇ ਫੂਡ ਡਲਿਵਰੀ ਐਪ ਨੂੰ ਮੰਗ ਕੀਤੀ ਹੈ ਕਿ ਇਸ ਐਪ ਤੋਂ ਅਜਿਹੇ ਬੇਕਾਰ ਰੈਸਟੋਰੈਂਟ ਨੂੰ ਤੁਰੰਤ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਇਸ ਰੈਸਟੋਰੈਂਟ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ ਜੋਖਮ ’ਚ ਨਾ ਪਾਈ ਜਾ ਸਕੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News