ਕੋਰੀਓਗ੍ਰਾਫਰ ਪੁਨੀਤ ਪਾਠਕ ਨੇ ਨਿਧੀ ਸਿੰਘ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

Saturday, Dec 12, 2020 - 04:20 PM (IST)

ਕੋਰੀਓਗ੍ਰਾਫਰ ਪੁਨੀਤ ਪਾਠਕ ਨੇ ਨਿਧੀ ਸਿੰਘ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) : ਕੋਰੀਓਗ੍ਰਾਫਰ ਅਤੇ ਅਦਾਕਾਰ ਪੁਨੀਤ ਜੇ ਪਾਠਕ ਨੇ ਆਪਣੀ ਮੰਗੇਤਰ ਨਿਧੀ ਮੂਨੀ ਸਿੰਘ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ 11 ਦਸੰਬਰ ਨੂੰ ਲੋਨਾਵਲਾ 'ਚ ਸੱਤ ਫੇਰੇ ਲਏ ਸਨ। ਪੁਨੀਤ ਅਤੇ ਨਿਧੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪੁਨੀਤ ਦਾ ਵਿਆਹ ਇਕ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰ ਦੇ ਵਿਚਕਾਰ ਇਕ ਰਿਜੋਰਟ 'ਚ ਹੋਇਆ, ਜਿੱਥੇ ਮਹਿੰਦੀ ਦੀਆਂ ਰਸਮਾਂ, ਵਿਆਹ ਅਤੇ ਰਿਸਪੈਸ਼ਨ ਹੋਇਆ। ਵਿਆਹ ਦੌਰਾਨ ਪੁਨੀਤ ਅਤੇ ਨਿਧੀ ਪਿੰਕ ਪਹਿਰਾਵੇ 'ਚ ਨਜ਼ਰ ਆਏ।

PunjabKesari
ਨਿਧੀ ਬਲੈਸ਼ ਪਿੰਕ ਲਹਿੰਗੇ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ, ਜਦੋਂਕਿ ਪੁਨੀਤ ਨੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਸੀ। ਪੁਨੀਤ ਅਤੇ ਨਿਧੀ ਦੀ ਕੂਚਿਤ ਬਾਂਡਿੰਗ ਤਸਵੀਰਾਂ ਅਤੇ ਵੀਡੀਓ 'ਚ ਦਿਖਾਈ ਦੇ ਰਹੀ ਹੈ। ਪੁਨੀਤ ਅਤੇ ਨਿਧੀ ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਇਸ ਤੋਂ ਪਹਿਲਾਂ ਪੁਨੀਤ ਨੇ ਇਕ ਪੋਸਟ ਸਾਂਝੀ ਕੀਤੀ ਸੀ ਅਤੇ ਆਪਣੇ ਵਿਆਹ ਦੀ ਤਰੀਕ ਦਾ ਜ਼ਿਕਰ ਕੀਤਾ ਸੀ। ਉਸ ਨੇ ਲਿਖਿਆ, 'ਇਕ ਤਾਰੀਖ ਜੋ ਸਦਾ ਸਾਡੇ ਨਾਲ ਰਹੇਗੀ। ਇਕ ਤਾਰੀਖ ਜੋ ਸਾਨੂੰ ਸਦਾ ਲਈ ਬਦਲ ਦੇਵੇਗੀ। 11/12/2020 ਨੂੰ ਇਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ। ਤੁਹਾਡਾ, ਮੇਰਾ ਅਤੇ ਸਾਡੀਆਂ ਕਹਾਣੀਆਂ ਦਾ ਇਕ ਖੂਬਸੂਰਤ ਅਧਿਆਇ।' ਇਸ ਦੇ ਨਾਲ ਨਿਧੀ ਨੇ ਇਕ ਇੰਸਟਾਗ੍ਰਾਮ ਪੋਸਟ 'ਚ ਲਿਖਿਆ, '11.12.2020 ਇਹ ਸੱਤ ਜਨਮ ਦੀ ਪੁਨੀਤ ਹੈ, ਦੀ ਇਕ ਪਹਿਲੀ ਤਸਵੀਰ ਹੈ।'

PunjabKesari
ਦੱਸ ਦੇਈਏ ਕਿ 'ਖ਼ਤਰੋਂ ਕੇ ਖਿਲਾੜੀ-9' ਦੇ ਵਿਜੇਤਾ ਪੁਨੀਤ ਪਾਠਕ ਨੇ ਪਿਛਲੇ ਸਾਲ ਅਗਸਤ 'ਚ ਪ੍ਰੇਮਿਕਾ ਨਿਧੀ ਮੂਨੀ ਸਿੰਘ ਨਾਲ ਮੰਗਣੀ ਕਰਵਾਈ ਸੀ। ਨੇੜਲੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਦੋਵਾਂ ਨੇ ਕੁੜਮਾਈ ਕਰਵਾਈ ਸੀ। ਦੋਵੇਂ ਨੇ ਸੋਸ਼ਲ ਮੀਡੀਆ 'ਤੇ ਕੁੜਮਾਈ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪੁਨੀਤ ਨੇ ਲਿਖਿਆ ਸੀ, 'ਹਮੇਸ਼ਾ ਦੀ ਸ਼ੁਰੂਆਤ ਕਰਨ ਲਈ।'

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)


author

sunita

Content Editor

Related News