ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਇਸ ਟੈਸਟ ''ਚ ਹੋਈ ਫੇਲ, ਵੀਡੀਓ ਸਾਂਝੀ ਕਰ ਪਤੀ ਤੋਂ ਮੰਗੀ ਮੁਆਫੀ

Saturday, Jan 15, 2022 - 10:21 AM (IST)

ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਇਸ ਟੈਸਟ ''ਚ ਹੋਈ ਫੇਲ, ਵੀਡੀਓ ਸਾਂਝੀ ਕਰ ਪਤੀ ਤੋਂ ਮੰਗੀ ਮੁਆਫੀ

ਜਲੰਧਰ (ਬਿਊਰੋ) - ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਦੀ ਪਤਨੀ ਅਤੇ ਅਦਾਕਾਰਾ ਮਾਨਸੀ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਕੁਝ ਨਾ ਕੁਝ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

ਦਰਅਸਲ, ਮਾਨਸੀ ਸ਼ਰਮਾ ਨੇ ਆਪਣੇ ਯੂਟਿਊਬ ਚੈਨਲ 'ਤੇ ਆਪਣੇ 'ਡਰਾਈਵਿੰਗ ਲਾਇਸੈਂਸ ਟੈਸਟ' ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਉਸ ਨੇ ਦੱਸਿਆ ਹੈ ਕਿ ਉਹ ਕਾਰ ਚਲਾਉਣ ਲਈ ਲਾਇਸੈਂਸ ਪਾਉਣ ਲਈ ਪਹਿਲਾਂ ਲਿਆ ਜਾਂਦਾ ਡਰਾਈਵਿੰਗ ਟੈਸਟ ਦੇਣ ਜਾ ਰਹੀ ਹਾਂ। ਆਪਣੇ ਇਸ ਟੈਸਟ ਲਈ ਉਹ ਕੁਝ ਘਬਰਾਈ ਹੋਈ ਨਜ਼ਰ ਆਈ। ਉਸ ਨੂੰ ਉਮੀਦ ਸੀ ਕਿ ਉਹ ਇਸ ਟੈਸਟ ਨੂੰ ਪਾਰ ਕਰ ਲਵੇਗੀ ਪਰ ਜਦੋਂ ਉਹ ਆਪਣਾ ਟੈਸਟ ਦੇ ਕਿ ਵਾਪਸ ਆਉਂਦੀ ਹੈ ਤਾਂ ਉਹ ਦੱਸਦੀ ਹੈ ਕਿ ਫੇਲ੍ਹ ਹੋ ਗਈ ਹੈ। ਉਹ ਥੋੜਾ ਨਿਰਾਸ਼ ਹੁੰਦੀ ਹੈ ਪਰ ਫਿਰ ਆਪਣੇ-ਆਪ ਨੂੰ ਹੌਸਲਾ ਦਿੰਦੀ ਹੈ ਕਿ ਕੋਈ ਨਹੀਂ ਉਹ ਅਗਲੀ ਵਾਰ ਚੰਗੀ ਤਰ੍ਹਾਂ ਸਿੱਖ ਕੇ ਆਵੇਗੀ ਅਤੇ ਟੈਸਟ ਨੂੰ ਪਾਸ ਕਰੇਗੀ। ਵੀਡੀਓ 'ਚ ਉਹ ਯੁਵਰਾਜ ਹੰਸ ਤੋਂ ਮੁਆਫ਼ੀ ਮੰਗਦੀ ਹੈ ਕਿ ਉਹ ਟੈਸਟ ਪਾਸ ਨਹੀਂ ਕਰ ਪਾਈ।

ਦੱਸਣਯੋਗ ਹੈ ਕਿ 'ਛੋਟੀ ਸਰਦਾਰਨੀ' ਫੇਮ ਮਾਨਸੀ ਸ਼ਰਮਾ ਟੀ. ਵੀ. ਜਗਤ ਦੀ ਨਾਮੀ ਅਦਾਕਾਰਾ ਹੈ। ਉਸ ਨੇ ਕਈ ਨਾਮੀ ਸੀਰੀਅਲਾਂ 'ਚ ਕੰਮ ਕੀਤਾ ਹੈ। ਉਸ ਦਾ ਵਿਆਹ ਪੰਜਾਬੀ ਮਿਊਜ਼ਿਕ ਦੇ ਮਸ਼ਹੂਰ ਘਰ ਹੰਸ ਪਰਿਵਾਰ 'ਚ ਹੋਇਆ ਹੈ। ਵਿਆਹ ਅਤੇ ਪੁੱਤਰ ਦੇ ਜਨਮ ਤੋਂ ਬਾਅਦ ਉਸ ਨੇ ਟੀ. ਵੀ. ਜਗਤ ਤੋਂ ਕੁਝ ਸਮੇਂ ਲਈ ਦੂਰੀ ਬਣਾ ਲਈ ਹੈ। ਆਉਣ ਵਾਲੇ ਸਮੇਂ 'ਚ ਉਹ ਪੰਜਾਬੀ ਫ਼ਿਲਮ 'ਪਰਿੰਦੇ' 'ਚ ਆਪਣੇ ਪਤੀ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News