‘ਚੇਂਗੀਜ਼’ ਦੇ ਟਰੇਲਰ ਲਾਂਚ ’ਤੇ ਜੀਤ ਨੇ ਵਿੰਟੇਜ ਕਾਰ ਨਾਲ ਕੀਤੀ ਐਂਟਰੀ
Tuesday, Apr 04, 2023 - 11:15 AM (IST)
ਮੁੰਬਈ (ਬਿਊਰੋ)– ਬੰਗਾਲੀ ਤੇ ਹਿੰਦੀ ’ਚ ਇਕੋ ਵੇਲੇ ਰਿਲੀਜ਼ ਹੋਣ ਵਾਲੀ ਪਹਿਲੀ ਬੰਗਾਲੀ ਫ਼ਿਲਮ ‘ਚੇਂਗੀਜ਼’ ਦਾ ਐਕਸ਼ਨ ਭਰਪੂਰ ਟਰੇਲਰ ਮੁੰਬਈ ’ਚ ਲਾਂਚ ਕੀਤਾ ਗਿਆ। ਇਹ ਪਹਿਲੀ ਬੰਗਾਲੀ ਫ਼ਿਲਮ ਹੈ, ਜੋ ਬੰਗਾਲੀ ਸਿਨੇਮਾ ਦੇ ਇਤਿਹਾਸ ’ਚ ਇਕ ਅਹਿਮ ਮੋੜ ਨੂੰ ਦਰਸਾਉਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ
ਫ਼ਿਲਮ ਇਕ ਮਨੋਰੰਜਕ ਪਲਾਟ ਤੇ ਹਾਈ ਆਕਟੇਨ ਐਕਸ਼ਨ ਸੀਨਜ਼ ਨਾਲ ਅੰਡਰਵਰਲਡ ਯੂਨੀਵਰਸ ਦੀ ਪੜਚੋਲ ਕਰਦੀ ਹੈ। ਇਸ ’ਚ ਸੁਪਰਸਟਾਰ ਜੀਤ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਟਰੇਲਰ ਨੂੰ ਦੇਖ ਕੇ ਲੋਕ ਵੀ ਕਾਫੀ ਪ੍ਰਭਾਵਿਤ ਹੋ ਰਹੇ ਹਨ।
ਟਰੇਲਰ ਲਾਂਚ ਈਵੈਂਟ ’ਚ ਸੁਪਰਸਟਾਰ ਜੀਤ ਨੇ ਵੀ ਸ਼ਿਰਕਤ ਕੀਤੀ, ਜਿਸ ਨੇ ਹੱਥ ’ਚ ਫਾਇਰ ਗੰਨ ਫੜ ਕੇ ਇਕ ਲਾਲ ਰੰਗ ਦੀ ਵਿੰਟੇਜ ਕਾਰ ’ਚ ਸ਼ਾਨਦਾਰ ਐਂਟਰੀ ਕੀਤੀ। ਇਸ ਖ਼ਾਸ ਮੌਕੇ ’ਤੇ ਮੁੱਖ ਅਦਾਕਾਰਾ ਸੁਸ਼ਮਿਤਾ ਚੈਟਰਜੀ ਦੇ ਨਾਲ ਰੋਹਿਤ ਬੋਸ ਰਾਏ ਤੇ ਸ਼ਤਾਫ ਵੀ ਮੌਜੂਦ ਸਨ।
ਸ਼ਾਨਦਾਰ ਟਰੇਲਰ ਲਾਂਚ ’ਚ ਫ਼ਿਲਮ ਦੇ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਰਾਜੇਸ਼ ਗਾਂਗੁਲੀ, ਗੋਪਾਲ ਮਦਨਾਨੀ ਤੇ ਅਮਿਤ ਜੁਮਰਾਨੀ ਸ਼ਾਮਲ ਹੋਏ। ਨੀਰਜ ਪਾਂਡੇ ਤੇ ਰਾਜੇਸ਼ ਗਾਂਗੁਲੀ ਦੀ ਕਹਾਣੀ ’ਤੇ ਆਧਾਰਿਤ ਇਹ ਫ਼ਿਲਮ 21 ਅਪ੍ਰੈਲ, 2023 ਨੂੰ ਈਦ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।