27 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਅਮਿਤਾਭ-ਇਮਰਾਨ ਦੀ ਫ਼ਿਲਮ ‘ਚਿਹਰੇ’

08/14/2021 11:17:49 AM

ਮੁੰਬਈ (ਬਿਊਰੋ)– ਅਮਿਤਾਭ ਬੱਚਨ, ਇਮਰਾਨ ਹਾਸ਼ਮੀ ਤੇ ਰਿਆ ਚੱਕਰਵਰਤੀ ਸਟਾਰਰ ਆਨੰਦ ਪੰਡਿਤ ਦੀ ਮਿਸਟਰੀ ਥ੍ਰਿਲਰ ਫ਼ਿਲਮ ‘ਚਿਹਰੇ’ ਵੀ ਹੁਣ ਸਿਨੇਮਾਘਰਾਂ ’ਚ ਹੀ ਰਿਲੀਜ਼ ਹੋਵੇਗੀ। ਆਪਣੇ ਪੋਸਟਰ, ਟੀਜ਼ਰ ਤੇ ਟਰੇਲਰ ਨਾਲ ਇਹ ਫ਼ਿਲਮ ਪਹਿਲਾਂ ਹੀ ਦਰਸ਼ਕਾਂ ’ਚ ਜਗ੍ਹਾ ਬਣਾ ਚੁੱਕੀ ਹੈ। ਵੀਰਵਾਰ ਨੂੰ ਰੂਮੀ ਜਾਫ਼ਰੀ ਦੇ ਡਾਇਰੈਕਸ਼ਨ ’ਚ ਬਣੀ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ। ਇਹ ਫ਼ਿਲਮ 27 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ। ਰਿਲੀਜ਼ ਦੇ ਐਲਾਨ ਦੇ ਨਾਲ ਹੀ ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦਾ ਇਕ ਡਾਇਲਾਗ ਪ੍ਰੋਮੋ ਵੀ ਸਾਂਝਾ ਕੀਤਾ ਹੈ।

‘ਚਿਹਰੇ’ ਫ਼ਿਲਮ ’ਚ ਅਮਿਤਾਭ ਬੱਚਨ ਇਕ ਵਕੀਲ ਦੀ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ, ਜਦੋਂਕਿ ਇਮਰਾਨ ਹਾਸ਼ਮੀ ਇਕ ਬਿਜ਼ਨੈੱਸਮੈਨ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਦੇ ਪ੍ਰੋਡਿਊਸਰ ਆਨੰਦ ਪੰਡਿਤ ਨੇ ਫ਼ਿਲਮ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ’ਤੇ ਕਿਹਾ, ‘ਮੇਰੇ ਦਿਮਾਗ ’ਚ ਕੋਈ ਸ਼ੱਕ ਨਹੀਂ ਸੀ ਕਿ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਚਿਹਰੇ’ ਵੱਡੇ ਪਰਦੇ ’ਤੇ ਇਕ ਵੱਖਰੀ ਛਾਪ ਛੱਡਣ ਵਾਲੀ ਹੈ। ਮੈਂ ਸਿਨੇਮਾਘਰਾਂ ’ਚ ਬਲਾਕਬਸਟਰ ਫ਼ਿਲਮਾਂ ਦੇਖ ਕੇ ਵੱਡਾ ਹੋਇਆ ਹਾਂ ਤੇ ਮਿਸਟਰ ਬੱਚਨ ਨੂੰ ਵੱਡੇ ਪਰਦੇ ’ਤੇ ਲਿਆਉਣਾ ਮੇਰੇ ਪ੍ਰੋਡਕਸ਼ਨ ਹਾਊਸ ਲਈ ਸ਼ਾਨਦਾਰ ਪ੍ਰਾਪਤੀ ਹੈ।’

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਨੇ ਪਹਿਲੇ ਦਿਨ ਕਮਾਏ 1.25 ਕਰੋੜ ਰੁਪਏ

ਡਾਇਰੈਕਟਰ ਰੂਮੀ ਜਾਫ਼ਰੀ ਨੇ ਕਿਹਾ, ‘ਮੈਂ ਬੇਹੱਦ ਉਤਸ਼ਾਹਿਤ ਹਾਂ ਕਿਉਂਕਿ ਸਾਡੀ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ ਕਿਉਂਕਿ ਇਸ ਨੂੰ ਜਿਸ ਤਰ੍ਹਾਂ ਨਾਲ ਸ਼ੂਟ ਕੀਤਾ ਗਿਆ ਹੈ ਤੇ ਇਸ ਦਾ ਪੋਸਟ ਪ੍ਰੋਡਕਸ਼ਨ ਕੀਤਾ ਗਿਆ ਹੈ, ਉਸ ਨੂੰ ਸਿਰਫ ਵੱਡੇ ਪਰਦੇ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਨਾਲ ਹੀ ਮੈਂ ਦਰਸ਼ਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਮਿਤਾਭ ਜੀ ਤੇ ਇਮਰਾਨ ਨੂੰ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੇ ਦੇਖਣਾ ਚੰਗਾ ਹੋਵੇਗਾ।’

 
 
 
 
 
 
 
 
 
 
 
 
 
 
 
 

A post shared by Emraan Hashmi (@therealemraan)

ਫ਼ਿਲਮ ’ਚ ਅਮਿਤਾਭ ਬੱਚਨ, ਇਮਰਾਨ ਹਾਸ਼ਮੀ, ਅਨੂੰ ਕਪੂਰ ਤੇ ਰਿਆ ਚੱਕਰਵਰਤੀ ਤੋਂ ਇਲਾਵਾ ਕ੍ਰਿਸਟਲ ਡਿਸੂਜ਼ਾ, ਧਰਤੀਮਾਨ ਚੱਕਰਵਰਤੀ, ਰਘੁਵੀਰ ਯਾਦਵ ਤੇ ਸਿਧਾਂਤ ਕਪੂਰ ਵੀ ਹਨ। ਫ਼ਿਲਮ ਨੂੰ ਆਨੰਦ ਪੰਡਿਤ ਮੋਸ਼ਨ ਪਿਕਚਰਜ਼ ਤੇ ਸਰਸਵਤੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News