ਰਾਜਕੁਮਾਰ ਰਾਵ ਨਾਲ ਹੋਇਆ ਧੋਖਾ, ਸ਼ਖਸ ਨੇ ਅਦਾਕਾਰ ਦੇ ਨਾਂ 'ਤੇ ਲਿਆ ਲੋਨ

Saturday, Apr 02, 2022 - 03:02 PM (IST)

ਰਾਜਕੁਮਾਰ ਰਾਵ ਨਾਲ ਹੋਇਆ ਧੋਖਾ, ਸ਼ਖਸ ਨੇ ਅਦਾਕਾਰ ਦੇ ਨਾਂ 'ਤੇ ਲਿਆ ਲੋਨ

ਮੁੰਬਈ- ਅਦਾਕਾਰ ਰਾਜਕੁਮਾਰ ਰਾਵ ਬਾਲੀਵੁੱਡ ਦੇ ਬਿਹਤਰੀਨ ਸਿਤਾਰਿਆਂ 'ਚੋਂ ਹੈ। ਅਦਾਕਾਰ ਦੀਆਂ ਫਿਲਮਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਨ੍ਹੀਂ ਦਿਨੀਂ ਅਦਾਕਾਰ ਕਈ ਪ੍ਰਾਜੈਕਟਸ 'ਚ ਰੁੱਝੇ ਹਨ। ਹਾਲ ਹੀ 'ਚ ਰਾਜਕੁਮਾਰ ਦੇ ਨਾਲ ਕਿਸੇ ਨੇ ਧੋਖਾ ਕਰ ਦਿੱਤਾ ਹੈ। ਅਦਾਕਾਰ ਨੇ ਖੁਦ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

PunjabKesari
ਰਾਜਕੁਮਾਰ ਨੇ ਲਿਖਿਆ-'ਮੇਰੇ ਪੈਨ ਕਾਰਡ ਦੀ ਗਲਤ ਵਰਤੋਂ ਕਰਕੇ ਕਿਸੇ ਨੇ 2500 ਰੁਪਏ ਦਾ ਛੋਟਾ ਲੋਨ ਮੇਰੇ ਨਾਂ 'ਤੇ ਲਿਆ ਹੈ। ਇਸ ਦੀ ਵਜ੍ਹਾ ਨਾਲ ਮੇਰਾ ਸਿਬਿਲ ਸਕੋਰ ਖਰਾਬ ਹੋ ਜਾਵੇਗਾ। ਇਸ ਪੋਸਟ ਨੂੰ ਸਿਬਿਲ ਆਫੀਸ਼ੀਅਲ ਨੂੰ ਟੈਗ ਕਰਕੇ ਅਦਾਕਾਰ ਨੇ ਅੱਗੇ ਲਿਖਿਆ-'ਕਿਰਪਾ ਇਸ ਨੂੰ ਠੀਕ ਕਰੋ ਅਤੇ ਇਸ ਦੇ ਖ਼ਿਲਾਫ਼ ਚੌਕਸੀ ਭਰੇ ਕਦਮ ਚੁੱਕਣ। ਰਾਜਕੁਮਾਰ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। 

PunjabKesari
ਕੰਮ ਦੀ ਗੱਲ ਕਰੀਏ ਰਾਜਕੁਮਾਰ ਦੀ ਹਾਲ ਹੀ 'ਚ 'ਹਮ ਦੋ ਹਮਾਰੇ ਦੋ' ਅਤੇ 'ਬਧਾਈ ਦੋ' ਰਿਲੀਜ਼ ਹੋਈ ਸੀ। ਹੁਣ ਅਦਾਕਾਰ ਬਹੁਤ ਜਲਦ 'ਮੋਨਿਕਾ ਓ ਮਾਈ ਡਾਰਲਿੰਗ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਅਦਾਕਾਰ ਵੈੱਬ ਸੀਰੀਜ਼ 'ਗਨਸ ਐਂਡ ਗੁਲਾਬਸ' 'ਚ ਵੀ ਨਜ਼ਰ ਆਉਣਗੇ। 
ਇਸ ਤੋਂ ਇਲਾਵਾ ਰਾਜਕੁਮਾਰ 'ਭੀੜ' ਧਰਮਾ ਪ੍ਰਾਡੈਕਸ਼ਨ ਦੀ 'ਮਿਸਟਰ ਐਂਡ ਮਿਸੇਜ ਮਾਹੀ' ਅਤੇ ਤੇਲਗੂ ਫਿਲਮ 'ਹਿੱਟ: ਦਿ ਫਰਸਟ ਫੇਮ' 'ਚ ਵੀ ਕੰਮ ਕਰ ਰਹੇ ਹਨ।


author

Aarti dhillon

Content Editor

Related News