ਐੱਸ. ਐੱਸ. ਰਾਜਮੌਲੀ ਦੀ ਤੇਲਗੂ ਬਲਾਕਬਸਟਰ ਦੇ ਹਿੰਦੀ ਰੀਮੇਕ ‘ਛਤਰਪਤੀ’ ਦਾ ਟਰੇਲਰ ਰਿਲੀਜ਼

Wednesday, May 03, 2023 - 10:19 AM (IST)

ਐੱਸ. ਐੱਸ. ਰਾਜਮੌਲੀ ਦੀ ਤੇਲਗੂ ਬਲਾਕਬਸਟਰ ਦੇ ਹਿੰਦੀ ਰੀਮੇਕ ‘ਛਤਰਪਤੀ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ) - ਐੱਸ. ਐੱਸ. ਰਾਜਾਮੌਲੀ ਦੀ ਤੇਲਗੂ ਬਲਾਕਬਸਟਰ ‘ਛਤਰਪਤੀ’ ਦਾ ਅਧਿਕਾਰਤ ਹਿੰਦੀ ਰੀਮੇਕ ਜ਼ੋਰਾਂ ’ਤੇ ਹੈ। ਇਹ ਫ਼ਿਲਮ 12 ਮਈ, 2023 ਨੂੰ ਪੂਰੇ ਭਾਰਤ ’ਚ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ’ਚ ਫ਼ਿਲਮ ਦਾ ਟਰੇਲਰ ਸਾਹਮਣੇ ਆਇਆ ਹੈ। ਪੈਨ ਸਟੂਡੀਓਜ਼ ਦੇ ਡਾ. ਜੈਅੰਤੀਲਾਲ ਗਾਢਾ ਦੁਆਰਾ ਨਿਰਮਿਤ, ਫ਼ਿਲਮ ਦਾ ਟਰੇਲਰ ਦਰਸ਼ਕਾਂ ਨੂੰ ਹਾਈ-ਓਕਟੇਨ ਐਕਸ਼ਨ ਦੇ ਨਾਲ-ਨਾਲ ਮਨੋਰੰਜਨ ਦੀ ਦੋਹਰੀ ਖੁਰਾਕ ਦਿੰਦਾ ਹੈ। ਇਹ ਫ਼ਿਲਮ ਤੇਲਗੂ ਸੁਪਰਸਟਾਰ ਸ਼੍ਰੀਨਿਵਾਸ ਬੇਲਮਕੋਂਡਾ ਦੇ ਬਾਲੀਵੁੱਡ ਡੈਬਿਊ ਨੂੰ ਦਰਸਾਉਂਦੀ ਹੈ। 

ਫ਼ਿਲਮ‘ਛਤਰਪਤੀ’ ਦਾ ਨਿਰਦੇਸ਼ਨ ਵੀ. ਵੀ. ਵਿਨਾਇਕ ਨੇ ਕੀਤਾ ਹੈ। ਇਸ ਫ਼ਿਲਮ ਨੂੰ ਵੱਡੇ ਪੈਮਾਨੇ ’ਤੇ ਬਣਾਇਆ ਗਿਆ ਹੈ, ਜਿਸ ਨੂੰ ਐੱਸ. ਐੱਸ. ਰਾਜਾਮੌਲੀ ਦੇ ਪਿਤਾ ਤੇ ਅਨੁਭਵੀ ਲੇਖਕ ਵੀ. ਵਿਜਯੇਂਦਰ ਪ੍ਰਸਾਦ ਦੁਆਰਾ ਲਿਖਿਆ ਗਿਆ, ਜੋ ਕਿ ‘ਆਰ. ਆਰ. ਆਰ.’, ‘ਬਾਹੂਬਲੀ’ ਸੀਰੀਜ਼ ਤੇ ‘ਬਜਰੰਗੀ ਭਾਈਜਾਨ’ ਵਰਗੀਆਂ ਫ਼ਿਲਮਾਂ ’ਚ ਆਪਣੇ ਕਮਾਲ ਦੇ ਕੰਮ ਲਈ ਜਾਣੇ ਜਾਂਦੇ ਹਨ। 

ਸ਼ਾਨਦਾਰ ਵਿਜ਼ੂਅਲ ਤੋਂ ਲੈ ਕੇ ਜ਼ੋਰਦਾਰ ਸਟੰਟ ਤੱਕ, ਫ਼ਿਲਮ ਦੇ ਸਿਤਾਰੇ ਬੇਲਮਕੋਂਡਾ ਤੇ ਨੁਸਰਤ ਭਰੂਚਾ ਸਭ ਕੁਝ ਸੰਪੂਰਨ ਦਿਖਾਈ ਦਿੰਦੇ ਹਨ। ਮੁੱਖ ਕੈਮਿਸਟਰੀ, ਕੋਰੀਓਗ੍ਰਾਫੀ, ਧਮਾਕੇਦਾਰ ਸੰਗੀਤ, ਦਿਲਚਸਪ ਕਹਾਣੀ ਤੱਕ, ਜੋ ਇਸ ਦੇ ਟਰੇਲਰ ’ਚ ਵੀ ਕਾਫ਼ੀ ਨਜ਼ਰ ਆਉਂਦੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News