ਸਨਾ ਮਕਬੂਲ ਦੇ ''ਬਿੱਗ ਬੌਸ ਓਟੀਟੀ 3'' ਦੀ ਟਰਾਫੀ ਜਿੱਤਣ ''ਤੇ ਬੋਲੀ ਵੜਾ ਪਾਓ ਗਰਲ, ਆਖੀ ਇਹ ਗੱਲ

Saturday, Aug 03, 2024 - 04:19 PM (IST)

ਸਨਾ ਮਕਬੂਲ ਦੇ ''ਬਿੱਗ ਬੌਸ ਓਟੀਟੀ 3'' ਦੀ ਟਰਾਫੀ ਜਿੱਤਣ ''ਤੇ ਬੋਲੀ ਵੜਾ ਪਾਓ ਗਰਲ, ਆਖੀ ਇਹ ਗੱਲ

ਮੁੰਬਈ : ਸਨਾ ਮਕਬੂਲ ਨੇ 'ਬਿੱਗ ਬੌਸ ਓਟੀਟੀ 3' ਦੀ ਟਰਾਫੀ ਜਿੱਤ ਲਈ ਹੈ। 'ਬਿੱਗ ਬੌਸ ਓਟੀਟੀ 3' ਦੇ ਫਿਨਾਲੇ 'ਚ ਸਨਾ ਦਾ ਸਾਹਮਣਾ ਰੈਪਰ ਨੇਜ਼ੀ ਨਾਲ ਹੋਇਆ ਸੀ। 'ਬਿੱਗ ਬੌਸ ਓਟੀਟੀ 3' ਦੀ ਟਰਾਫੀ ਜਿੱਤਣ ਤੋਂ ਬਾਅਦ ਸਨਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ, ਕਿਉਕਿ ਉਹ ਇਸ ਖੇਡ ਦੀ ਸ਼ੁਰੂਆਤ 'ਤੋ ਹੀ ਇੱਕ ਗੱਲ੍ਹ ਕਹਿੰਦੇ ਹੋਏ ਆ ਰਹੀ ਹੈ ਕਿ ਉਸ ਨੂੰ ਟਰਾਫੀ ਜਿੱਤਣੀ ਹੈ। 

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ

ਦੱਸ ਦਈਏ ਕਿ 'ਬਿੱਗ ਬੌਸ ਓਟੀਟੀ 3' ਦੇ ਜ਼ਿਆਦਾਤਰ ਦਰਸ਼ਕ ਅਤੇ ਪ੍ਰਤੀਯੋਗੀ ਨੇਜ਼ੀ ਨੂੰ ਜਿੱਤਦਾ ਹੋਇਆ ਦੇਖਣਾ ਚਾਹੁੰਦੇ ਸੀ। ਇਸ ਲਿਸਟ 'ਚ ਦਿੱਲੀ ਦੀ ਵੜਾ ਪਾਓ ਗਰਲ ਚੰਦਰਿਕਾ ਦੀਕਸ਼ਿਤ ਗੇਰਾ ਵੀ ਸ਼ਾਮਲ ਹੈ। ਚੰਦਰਿਕਾ ਵੀ 'ਬਿੱਗ ਬੌਸ ਓਟੀਟੀ 3' ਦਾ ਹਿੱਸਾ ਸੀ ਅਤੇ ਉਹ ਜਲਦ ਹੀ ਸ਼ੋਅ 'ਚੋ ਬਾਹਰ ਹੋ ਗਈ ਸੀ। ਜਦੋਂ ਵੜਾ ਪਾਓ ਗਰਲ ਨੂੰ ਪੁੱਛਿਆ ਗਿਆ ਕਿ ਸਨਾ ਮਕਬੂਲ 'ਬਿੱਗ ਬੌਸ ਓਟੀਟੀ 3' ਦੀ ਵਿਨਰ ਬਣ ਗਈ ਹੈ ਤਾਂ ਦਿੱਲੀ ਦੀ ਵੜਾ ਪਾਓ ਗਰਲ ਨੇ ਖੁਦ ਨੂੰ ਵਿਜੇਤਾ ਦੱਸਿਆ। ਉਸ ਨੇ ਕਿਹਾ ਕਿ, ਮੈਂ ਪਹਿਲਾਂ ਹੀ ਵਿਜੇਤਾ ਹਾਂ।" ਜਦੋਂ ਉਸ ਨੂੰ ਦੱਸਿਆ ਗਿਆ ਕਿ ਸਨਾ ਜੇਤੂ ਹੈ, ਤਾਂ ਵੜਾ ਪਾਓ ਗਰਲ ਨੇ ਕਿਹਾ ਕਿ ਨੇਜ਼ੀ ਸਾਰਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ ਅਤੇ ਉਹ ਵਿਜੇਤਾ ਬਣਨ ਦੇ ਲਾਈਕ ਸੀ। ਇਸ ਦੇ ਨਾਲ ਹੀ, ਵੜਾ ਪਾਓ ਗਰਲ ਨੇ ਸਨਾ ਨੂੰ ਜਿੱਤ ਦੀ ਵਧਾਈ ਵੀ ਨਹੀਂ ਦਿੱਤੀ। ਵੜਾ ਪਾਓ ਗਰਲ ਤੋਂ ਇਲਾਵਾ 'ਬਿੱਗ ਬੌਸ ਓਟੀਟੀ 3' ਦੇ ਕਈ ਪ੍ਰਤੀਯੋਗੀ ਸਨਾ ਮਕਬੂਲ ਨੂੰ ਫਿਕਸਡ ਵਿਨਰ ਕਹਿ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਦੱਸਣਯੋਗ ਹੈ ਕਿ ਨੇਜ਼ੀ 'ਬਿੱਗ ਬੌਸ ਓਟੀਟੀ 3' ਦੇ ਪਹਿਲੇ ਰਨਰ ਅੱਪ ਰਹੇ ਹਨ। ਉਨ੍ਹਾਂ ਨੇ ਵਿਜੇਤਾ ਬਾਰੇ ਗੱਲ੍ਹ ਕਰਦੇ ਹੋਏ ਕਿਹਾ ਹੈ ਕਿ,"ਸਨਾ ਦੀ ਜਿੱਤ ਮੇਰੀ ਜਿੱਤ ਹੈ ਅਤੇ ਮੈਂ ਸਨਾ ਲਈ ਖੁਸ਼ ਹਾਂ।" ਦਿੱਲੀ ਦੀ ਵੜਾ ਪਾਓ ਗਰਲ ਨੇ 'ਬਿੱਗ ਬੌਸ OTT 3' ਤੋਂ ਬਾਹਰ ਹੋਣ ਤੋਂ ਬਾਅਦ ਦਿੱਲੀ 'ਚ ਆਪਣੀ ਦੁਕਾਨ ਖੋਲ੍ਹ ਲਈ ਹੈ। ਇਸ ਦੇ ਨਾਲ ਹੀ, ਚੰਦਰਿਕਾ ਨੇ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਇਸ ਕੰਮ ਰਾਹੀ ਰੋਜ਼ਾਨਾ 40 ਹਜ਼ਾਰ ਰੁਪਏ ਕਮਾਉਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News