Chandigarh ''ਚ ਪੁੱਜੇ ਦਿਲਜੀਤ ਦੋਸਾਂਝ, ਘੈਂਟ ਲੁੱਕ ''ਚ ਆਏ ਨਜ਼ਰ
Friday, Dec 13, 2024 - 09:58 AM (IST)
ਚੰਡੀਗੜ੍ਹ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ‘ਦਿਲ-ਲੁਮਿਨਾਟੀ’ ਇੰਡੀਆ ਟੂਰ ‘ਤੇ ਹਨ। ਦਿਲਜੀਤ ਦੇ ਇਸ ਲਾਈਵ ਕੰਸਰਟ ‘ਚ ਹਜ਼ਾਰਾਂ ਲੋਕ ਆ ਰਹੇ ਹਨ, ਜੋ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਨੂੰ ਮਸਤ ਕਰ ਦਿੰਦੇ ਹਨ। ਦੋਸਾਂਝ ਦੇ ਸੰਗੀਤ ਸਮਾਰੋਹਾਂ ਵਿੱਚ ਦਿੱਲੀ, ਜੈਪੁਰ, ਹੈਦਰਾਬਾਦ, ਲਖਨਊ, ਬੈਂਗਲੁਰੂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ। ਇਸੇ ਲੜੀ ਵਿੱਚ ਹੁਣ ਪੰਜਾਬੀ ਗਾਇਕ ਚੰਡੀਗੜ੍ਹ ਵਿੱਚ ਪਰਫਾਰਮ ਕਰਨ ਜਾ ਰਹੇ ਹਨ। ਇਹ ਸ਼ੋਅ 14 ਦਸੰਬਰ ਨੂੰ ਹੋਣ ਜਾ ਰਿਹਾ ਹੈ।ਅੱਜ ਸ਼ਾਮ 7 ਵਜੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਚੰਡੀਗੜ੍ਹ ਏਅਰਪੋਰਟ ਉਤੇ ਪੁੱਜੇ। ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਏਅਰਪੋਰਟ ਉਤੇ ਪ੍ਰਸ਼ੰਸਕਾਂ ਦੀ ਕਾਫੀ ਭੀੜ ਇਕੱਠੀ ਹੋਈ ਸੀ। ਇਸ ਮੌਕੇ ਦਿਲਜੀਤ ਦੋਸਾਂਝ ਦੇ ਆਉਣ ਤੋਂ ਪਹਿਲਾਂ ਪਿੰਕ ਡਰੈਸ ਵਿੱਚ ਉਨ੍ਹਾਂ ਦੇ ਨਵੇਂ ਗੀਤ ‘ਡਾਨ’ ਨੂੰ ਪ੍ਰਮੋਟ ਕਰਨ ਲਈ ਟੀਮ ਪੁੱਜੀ ਹੋਈ ਸੀ। ਇਸ ਮੌਕੇ ਭਾਰੀ ਭੀੜ ਨੂੰ ਵੇਖਦਿਆਂ ਹੋਇਆਂ ਸਖਤ ਸੁਰੱਖਿਆ ਦੇ ਇੰਤਜਾਮ ਕੀਤੇ ਗਏ ਹਨ। ਦਿਲਜੀਤ ਦੋਸਾਂਝ ਆਪਣੀ ਮੈਨੇਜਰ ਨਾਲ ਗੱਡੀ ਵਿੱਚ ਬੈਠ ਕੇ ਹੋਟਲ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦੇ ਕੰਸਰਟ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ
ਦੱਸ ਦਈਏ ਕਿ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਸੰਗੀਤਕ ਸਮਾਗਮ ਸੈਕਟਰ-34 ‘ਚ ਹੋਵੇਗਾ। ਭਾਰੀ ਵਿਰੋਧ ਅਤੇ ਟ੍ਰੈਫਿਕ ਵਿਵਸਥਾ ‘ਤੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਐਸਐਸਪੀ ਅਤੇ ਟਰੈਫਿਕ ਐਸਐਸਪੀ ਨਾਲ ਮੀਟਿੰਗ ਕੀਤੀ ਅਤੇ ਭੀੜ ਪ੍ਰਬੰਧਨ ਅਤੇ ਸਥਾਨ ਦੇ ਖਾਕੇ ਬਾਰੇ ਚਰਚਾ ਕੀਤੀ। ਪਰ ਇਹ ਵੀ ਕਿਹਾ ਗਿਆ ਹੈ ਕਿ ਸੈਕਟਰ-34 ਦੇ ਮੇਲਾ ਗਰਾਊਂਡ ਵਿੱਚ ਭਵਿੱਖ ਵਿੱਚ ਅਜਿਹੇ ਵੱਡੇ ਸਮਾਗਮ ਨਹੀਂ ਹੋਣ ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।