ਫ਼ਿਲਮ ''ਚੰਡੀਗੜ੍ਹ ਕਰੇ ਆਸ਼ਕੀ'' ਦਾ ਟਰੇਲਰ ਰਿਲੀਜ਼, ਵਾਣੀ ਕਪੂਰ ਨਾਲ ਇੰਟੀਮੇਟ ਹੁੰਦੇ ਨਜ਼ਰ ਆਏ ਆਯੁਸ਼ਮਾਨ

Monday, Nov 08, 2021 - 05:21 PM (IST)

ਫ਼ਿਲਮ ''ਚੰਡੀਗੜ੍ਹ ਕਰੇ ਆਸ਼ਕੀ'' ਦਾ ਟਰੇਲਰ ਰਿਲੀਜ਼, ਵਾਣੀ ਕਪੂਰ ਨਾਲ ਇੰਟੀਮੇਟ ਹੁੰਦੇ ਨਜ਼ਰ ਆਏ ਆਯੁਸ਼ਮਾਨ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਬਹੁ-ਚਰਚਿਤ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਕੀ' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜੋ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। 'ਚੰਡੀਗੜ੍ਹ ਕਰੇ ਆਸ਼ਕੀ' ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਨਾਲ ਅਦਾਕਾਰਾ ਵਾਣੀ ਕਪੂਰ ਮੁੱਖ ਕਿਰਦਾਰ 'ਚ ਹਨ। ਇਸ ਫ਼ਿਲਮ ਨਾਲ ਇਕ ਵਾਰ ਫਿਰ ਆਯੁਸ਼ਮਾਨ ਖੁਰਾਨਾ ਆਪਣੇ ਫੈਨਜ਼ ਨੂੰ ਹਸਾਉਂਦੇ ਅਤੇ ਗੁਦਗੁਦਾਉਂਦੇ ਹੋਏ ਨਜ਼ਰ ਆਉਣਗੇ।

'ਚੰਡੀਗੜ੍ਹ ਕਰੇ ਆਸ਼ਿਕੀ' ਦੇ ਟਰੇਲਰ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਆਯੁਸ਼ਮਾਨ ਖੁਰਾਨਾ ਨੇ ਇਸ ਫ਼ਿਲਮ ਲਈ ਨਾ ਸਿਰਫ ਆਪਣਾ ਲੁੱਕ ਬਦਲਿਆ ਹੈ ਸਗੋਂ ਆਪਣੀ ਫਿਟਨੈੱਸ 'ਤੇ ਵੀ ਕਾਫੀ ਧਿਆਨ ਦਿੱਤਾ ਹੈ। ਫ਼ਿਲਮ 'ਚ ਉਨ੍ਹਾਂ ਦੀ ਮਜ਼ਬੂਤ​ਬਾਡੀ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' 'ਚ ਆਯੁਸ਼ਮਾਨ ਖੁਰਾਨਾ ਇੱਕ ਕਰਾਸ-ਫੰਕਸ਼ਨਲ ਅਥਲੀਟ ਦੀ ਭੂਮਿਕਾ ਨਿਭਾਉਂਦਾ ਹੈ, ਜਿਸ ਨੇ ਇੱਕ ਮੁਹਿੰਮ ਜਿੱਤਣੀ ਹੁੰਦੀ ਹੈ ਪਰ ਅਚਾਨਕ ਵਾਣੀ ਕਪੂਰ ਦੇ ਆਉਣ 'ਤੇ ਉਸ ਦੀ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਹੋ ਜਾਂਦਾ ਹੈ।

ਇਸ ਦੇ ਨਾਲ ਹੀ ਵਾਣੀ ਕਪੂਰ ਫ਼ਿਲਮ 'ਚ ਯੋਗਾ ਟਰੇਨਰ ਬਣੀ ਹੈ। ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਦੇ ਟਰੇਲਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਵਾਣੀ ਕਪੂਰ ਨਾਲ ਵਿਆਹ ਕਰਵਾਉਣ ਦੀ ਹਰ ਕੋਸ਼ਿਸ਼ ਕਰਦਾ ਹੈ ਪਰ ਉਸ ਲਈ ਮੁਸ਼ਕਿਲਾਂ ਬਣੀਆਂ ਰਹਿੰਦੀਆਂ ਹਨ। ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਇਸ ਸਾਲ 10 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਨੇ ਕੀਤਾ ਹੈ ਅਤੇ ਪ੍ਰੋਡਿਊਸ ਪ੍ਰਗਿਆ ਕਪੂਰ ਨੇ ਕੀਤੀ ਹੈ।

ਫ਼ਿਲਮ ਦਾ ਟਰੇਲਰ ਟੀ-ਸੀਰੀਜ਼ ਨੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਆਯੁਸ਼ਮਾਨ ਖੁਰਾਨਾ ਦੀ ਇਹ ਫ਼ਿਲਮ ਕਾਫੀ ਸਮੇਂ ਤੋਂ ਚਰਚਾ 'ਚ ਹੈ। ਪ੍ਰਸ਼ੰਸਕ ਵੀ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਹੋਣ ਕਾਰਨ ਸਿਨੇਮਾਘਰ ਵੀ ਬੰਦ ਸਨ ਪਰ ਜਿਵੇਂ ਹੀ ਮਹਾਰਾਸ਼ਟਰ ਸਰਕਾਰ ਨੇ 22 ਅਕਤੂਬਰ ਤੋਂ ਇਕ ਤੋਂ ਬਾਅਦ ਇਕ ਸਿਨੇਮਾ ਹਾਲ ਖੋਲ੍ਹਣ ਦਾ ਐਲਾਨ ਕੀਤਾ, ਕਈ ਸਿਤਾਰਿਆਂ ਅਤੇ ਨਿਰਮਾਤਾ ਨਿਰਦੇਸ਼ਕਾਂ ਨੇ ਵੀ ਆਪਣੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ।
 


author

sunita

Content Editor

Related News