ਇਕ ਐਪੀਸੋਡ ਤੋਂ ਬਾਅਦ ਚੰਦਨ ਨੇ ਛੱਡਿਆ ਜਿਗਰੀ ਯਾਰ ਕਪਿਲ ਸ਼ਰਮਾ ਦਾ ਸ਼ੋਅ, ਦੱਸੀ ਇਹ ਵਜ੍ਹਾ

Friday, Sep 16, 2022 - 02:19 PM (IST)

ਇਕ ਐਪੀਸੋਡ ਤੋਂ ਬਾਅਦ ਚੰਦਨ ਨੇ ਛੱਡਿਆ ਜਿਗਰੀ ਯਾਰ ਕਪਿਲ ਸ਼ਰਮਾ ਦਾ ਸ਼ੋਅ, ਦੱਸੀ ਇਹ ਵਜ੍ਹਾ

ਮੁੰਬਈ (ਬਿਊਰੋ)– ਟੀ. ਵੀ. ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਨੇ ਇਕ ਵਾਰ ਮੁੜ ਨਵੇਂ ਸੀਜ਼ਨ ਨਾਲ ਸ਼ਾਨਦਾਰ ਵਾਪਸੀ ਕਰ ਲਈ ਹੈ। ਹਾਲਾਂਕਿ ਇਸ ਵਾਰ ਸ਼ੋਅ ’ਚ ਚੰਦੂ ਯਾਨੀ ਚੰਦਨ ਪ੍ਰਭਾਕਰ ਦੇ ਨਾਂ ਨੂੰ ਲੈ ਕੇ ਕਾਫੀ ਖ਼ਬਰਾਂ ਆਈਆਂ, ਜਿਥੇ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਸ ਵਾਰ ਸ਼ੋਅ ’ਚ ਚੰਦਨ ਪ੍ਰਭਾਕਰ ਦਿਖਾਈ ਨਹੀਂ ਦੇਣਗੇ, ਉਥੇ ਸ਼ੋਅ ਦੇ ਪਹਿਲੇ ਐਪੀਸੋਡ ’ਚ ਆ ਕੇ ਉਨ੍ਹਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

ਅਸਲ ’ਚ ਸ਼ੋਅ ਦੇ ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ’ਚ ਕਪਿਲ ਦੇ ਫੇਵਰੇਟ ਅਕਸ਼ੇ ਕੁਮਾਰ ਫ਼ਿਲਮ ‘ਕਟਪੁਤਲੀ’ ਦੀ ਪ੍ਰਮੋਸ਼ਨ ਲਈ ਨਜ਼ਰ ਆਏ। ਮਜ਼ੇਦਾਰ ਗੱਲ ਇਹ ਰਹੀ ਕਿ ਸ਼ੋਅ ’ਚ ਚੰਦੂ ਵੀ ਦਰਸ਼ਕਾਂ ਨੂੰ ਹਸਾਉਂਦਾ ਦਿਖਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ

ਸ਼ੋਅ ਦੇ ਪਹਿਲੇ ਐਪੀਸੋਡ ’ਚ ਚੰਦੂ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ ਕਿਉਂਕਿ ਹਾਲ ਹੀ ’ਚ ਚੰਦਨ ਪ੍ਰਭਾਕਰ ਨੇ ਐਲਾਨ ਕੀਤਾ ਸੀ ਕਿ ਉਸ ਨੇ ਸ਼ੋਅ ਛੱਡ ਦਿੱਤਾ ਹੈ। ਅਜਿਹੇ ’ਚ ਉਸ ਦੀ ਮੌਜੂਦਗੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਦੱਸ ਦੇਈਏ ਕਿ ਚੰਦਨ ਕਪਿਲ ਦੇ ਕਰੀਬੀ ਦੋਸਤਾਂ ’ਚੋਂ ਇਕ ਹੈ। ਉਹ ਕਈ ਸਾਲਾਂ ਤਕ ਕਪਿਲ ਦੇ ਸ਼ੋਅ ਦਾ ਹਿੱਸਾ ਰਹੇ ਹਨ। ਅਜਿਹੇ ’ਚ ਅਚਾਨਕ ਉਨ੍ਹਾਂ ਦੇ ਸ਼ੋਅ ਛੱਡਣ ਕਾਰਨ ਦਰਸ਼ਕ ਹੈਰਾਨ ਹਨ। ਹੁਣ ਚੰਦਨ ਨੇ ਖ਼ੁਦ ਸ਼ੋਅ ਛੱਡਣ ਦੀ ਅਸਲੀ ਵਜ੍ਹਾ ਦੱਸੀ ਹੈ।

ਚੰਦਨ ਨੇ ਕਿਹਾ, ‘‘ਮੈਂ ਪਿਛਲੇ ਪੰਜ ਸਾਲਾਂ ਤੋਂ ਸ਼ੋਅ ਦਾ ਹਿੱਸਾ ਹਾਂ। ਸਿਰਫ ਸਮੇਂ ਕਾਰਨ ਮੈਂ ਬ੍ਰੇਕ ਲਿਆ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਲੰਮੇ ਸਮੇਂ ਤੋਂ ਕਿਸੇ ਪ੍ਰਾਜੈਕਟ ਦਾ ਹਿੱਸਾ ਹੋਵੋ ਤਾਂ ਬ੍ਰੇਕ ਲੈ ਕੇ ਹੋਰ ਚੀਜ਼ਾਂ ’ਤੇ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਮੈਂ ਇਕ ਵੈੱਬ ਸ਼ੋਅ ’ਚ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਤੀਤ ਕਰਨਾ ਚਾਹੁੰਦਾ ਹਾਂ।’’

ਦੱਸ ਦੇਈਏ ਕਿ ਚੰਦਨ ਨੇ ਉਨ੍ਹਾਂ ਖ਼ਬਰਾਂ ਨੂੰ ਵੀ ਖਾਰਜ ਕਰ ਦਿੱਤਾ, ਜਿਨ੍ਹਾਂ ’ਚ ਕਿਹਾ ਗਿਆ ਕਿ ਚੰਦਨ ਤੇ ਕਪਿਲ ਵਿਚਾਲੇ ਅਣਬਣ ਹੋ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News