ਦਿਲਜੀਤ ਨੇ ਫ਼ਿਲਮ ''ਜਿਗਰਾ'' ''ਚ ਲਾਇਆ ਪੰਜਾਬੀ ਤੜਕਾ, ''ਚਲ ਕੁੜੀਏ'' ਗੀਤ ਦਾ ਟੀਜ਼ਰ ਆਊਟ
Sunday, Sep 15, 2024 - 03:34 PM (IST)
ਐਂਟਰਟੇਨਮੈਂਟ ਡੈਸਕ : ਪਹਿਲਾਂ ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮਾਂ ਜਾਂ ਮਿਊਜ਼ਿਕ ਐਲਬਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਸਨ ਪਰ ਅੱਜ ਬਾਲੀਵੁੱਡ ਫ਼ਿਲਮਾਂ 'ਚ ਵੀ ਉਨ੍ਹਾਂ ਦੀ ਮੰਗ ਕਾਫ਼ੀ ਵਧ ਗਈ ਹੈ। ਕਰੀਨਾ ਕਪੂਰ ਖ਼ਾਨ ਸਟਾਰਰ ਫ਼ਿਲਮ 'ਕਰੂ' ਤੋਂ ਬਾਅਦ ਹੁਣ ਦਿਲਜੀਤ ਨੇ ਆਲੀਆ ਭੱਟ ਦੀ ਫ਼ਿਲਮ 'ਜਿਗਰਾ' 'ਚ ਆਪਣੀ ਆਵਾਜ਼ ਦਿੱਤੀ ਹੈ। ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ 'ਜਿਗਰਾ' ਨੂੰ ਲੈ ਕੇ ਚਰਚਾ ਹੈ, ਜਿਸ ਦਾ ਨਿਰਦੇਸ਼ਨ ਵਾਸਨ ਬਾਲਾ ਕਰ ਰਿਹਾ ਹੈ। ਭਰਾ-ਭੈਣ ਦੇ ਪਿਆਰ 'ਤੇ ਆਧਾਰਿਤ ਫ਼ਿਲਮ ਦੇ ਟੀਜ਼ਰ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ, ਹੁਣ ਇਸ ਦਾ ਗੀਤ ਵੀ ਹਿੱਟ ਹੋਣ ਜਾ ਰਿਹਾ ਹੈ। 'ਜਿਗਰਾ' ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ
ਦੱਸ ਦਈਏ ਕਿ 'ਜਿਗਰਾ' ਦੇ ਪਹਿਲੇ ਗੀਤ ਦਾ ਸਿਰਲੇਖ ਹੈ 'ਚਲ ਕੁੜੀਏ', ਜਿਸ ਨੂੰ ਪ੍ਰਤਿਭਾਵਾਨ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਗਾਇਆ ਹੈ। ਆਲੀਆ ਭੱਟ ਨੇ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਦੇ ਬੋਲ ਅਤੇ ਸੰਗੀਤ ਬਹੁਤ ਦਮਦਾਰ ਹੈ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਇਹ ਜਲਦ ਹੀ ਤੁਹਾਡਾ ਹੋਣ ਵਾਲਾ ਹੈ।'' 'ਜਿਗਰਾ' ਦੇ 'ਚਲ ਕੁੜੀਏ' ਗੀਤ ਨੂੰ ਲੈ ਕੇ ਸੈਲੇਬਸ ਤੋਂ ਲੈ ਕੇ ਫੈਨਜ਼ ਤੱਕ ਹਰ ਕੋਈ ਉਤਸ਼ਾਹਿਤ ਹੈ। ਪੋਸਟ 'ਤੇ ਟਿੱਪਣੀ ਕਰਦੇ ਹੋਏ ਨੇਹਾ ਧੂਪੀਆ ਨੇ ਲਿਖਿਆ, ''ਸਭ ਤੋਂ ਪਰੇ।'' ਇੱਕ ਨੇ ਕਿਹਾ, "ਇਕ ਵਾਰ ਮੁੜ ਕਿਲਰ ਕਾਮਬੀਨੇਸ਼ਨ।" ਜਦੋਂ ਕਿ ਇੱਕ ਪ੍ਰਸ਼ੰਸਕ ਨੇ ਕਿਹਾ, "ਇੱਕ ਫਰੇਮ 'ਚ ਮੇਰੇ ਦੋ ਪਸੰਦੀਦਾ।" ਇੱਕ ਯੂਜ਼ਰ ਨੇ ਕਿਹਾ, "ਮੈਂ ਕਿਸੇ ਹੋਰ ਕੁੜੀ ਦਾ ਇੰਤਜ਼ਾਰ ਨਹੀਂ ਕਰ ਸਕਦਾ। ਪਹਿਲਾਂ ਏਕ ਕੁੜੀ (ਉੜਤਾ ਪੰਜਾਬ ਗੀਤ) ਅਤੇ ਹੁਣ ਚੱਲ ਕੁੜੀਏ।" ਇਕ ਹੋਰ ਨੇ ਲਿਖਿਆ, "ਇੰਤਜ਼ਾਰ ਨਹੀਂ ਕਰ ਸਕਦਾ।"
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'
ਦੱਸਣਯੋਗ ਹੈ ਕਿ ਆਲੀਆ ਭੱਟ ਸਟਾਰਰ 'ਜਿਗਰਾ' 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਆਲੀਆ ਭੱਟ ਪਹਿਲੀ ਵਾਰ ਇੱਕ ਐਕਸ਼ਨ ਥ੍ਰਿਲਰ ਫ਼ਿਲਮ 'ਚ 'ਬੰਦੂਕ ਅਤੇ ਫਾਇਰ' ਨਾਲ ਖੇਡਦੀ ਨਜ਼ਰ ਆਵੇਗੀ। ਫ਼ਿਲਮ 'ਚ ਅਦਾਕਾਰਾ ਨਾਲ ਵੇਦਾਂਗ ਰੈਨਾ ਮੁੱਖ ਭੂਮਿਕਾ 'ਚ ਹੈ। ਅਦਾਕਾਰਾ ਦੇ ਨਾਲ-ਨਾਲ ਆਲੀਆ ਭੱਟ ਜਿਗਰਾ ਦੀ ਸਹਿ-ਨਿਰਮਾਤਾ ਹੈ। ਉਨ੍ਹਾਂ ਨੇ ਕਰਨ ਜੌਹਰ ਨਾਲ ਮਿਲ ਕੇ ਫ਼ਿਲਮ ਦਾ ਨਿਰਮਾਣ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।