ਵੁਮੈਨ ਸਪੋਰਟਿੰਗ ਆਈਕਨ ਨੂੰ ਸਨਮਾਨ ਦੇਣ ਨੂੰ ਤਿਆਰ ਹੈ ਅਨੁਸ਼ਕਾ ਸ਼ਰਮਾ ਸਟਾਰਰ ‘ਚਕਦਾ ਐਕਸਪ੍ਰੈੱਸ’

02/25/2022 10:20:59 AM

ਮੁੰਬਈ (ਬਿਊਰੋ)– ਆਪਣੀ ਪ੍ਰੈਗਨੈਂਸੀ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਅਨੁਸ਼ਕਾ ਸ਼ਰਮਾ ‘ਚਕਦਾ ਐਕਸਪ੍ਰੈੱਸ’ ਦੇ ਨਾਲ ਫ਼ਿਲਮਾਂ ’ਚ ਵਾਪਸੀ ਕਰ ਰਹੀ ਹੈ, ਜੋ ਭਾਰਤ ਦੀ ਸਭ ਤੋਂ ਚਰਚਿਤ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੀ ਜ਼ਿੰਦਗੀ ਤੇ ਸਮੇਂ ਨਾਲ ਪ੍ਰੇਰਿਤ ਹੈ। ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਦਾ ਵਿਸ਼ਵ ਰਿਕਾਰਡ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਨਾਂ ’ਤੇ ਹੀ ਹੈ। ‘ਚਕਦਾ ਐਕਸਪ੍ਰੈੱਸ’ ਝੂਲਨ ਦੀ ਸ਼ਾਨਦਾਰ ਜਰਨੀ ਨੂੰ ਬਿਆਨ ਕਰਦੀ ਹੈ, ਜੋ ਕ੍ਰਿਕਟ ਖੇਡਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਔਰਤ ਵਿਰੋਧੀ ਰਾਜਨੀਤੀ ਤੋਂ ਪੈਦਾ ਕਈ ਮੁਸ਼ਕਿਲਾਂ ਨੂੰ ਪਾਰ ਕਰਕੇ ਅੱਗੇ ਵਧਦੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 99 ਫੀਸਦੀ ਅਸਲੀਅਤ ਨੇੜੇ, 25 ਫਰਵਰੀ ਨੂੰ ਹੋਵੇਗੀ ਰਿਲੀਜ਼

ਆਪਣੇ ਟੀਚੇ ਨੂੰ ਪਾਉਣ ’ਚ ਉਹ ਸਫਲ ਰਹੀ ਤੇ ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ। ਉਹ ਦੇਸ਼ ’ਚ ਕ੍ਰਿਕਟਰ ਬਣਨ ਵਾਲੀਆਂ ਲਡ਼ਕੀਆਂ ਲਈ ਇਕ ਰੋਲ ਮਾਡਲ ਹੈ। ਸਾਲ 2018 ’ਚ ਉਨ੍ਹਾਂ ਨੂੰ ਸਨਮਾਨ ਦਿੰਦਿਆਂ ਇਕ ਭਾਰਤੀ ਡਾਕ ਟਿਕਟ ਜਾਰੀ ਕੀਤਾ ਗਿਆ ਸੀ। ਦੇਸ਼ ’ਚ ਇਕ ਸਪੋਰਟਿੰਗ ਆਈਕਨ ਦੇ ਰੂਪ ’ਚ ਝੂਲਨ ਦੇ ਕੱਦ ਨੂੰ ਦੇਖਦਿਆਂ ਅਜਿਹਾ ਲੱਗਦਾ ਹੈ ਕਿ ‘ਚਕਦਾ ਐਕਸਪ੍ਰੈੱਸ’ ਕਿਸੇ ਮਹਿਲਾ ਸਪੋਟਰਸ ਸਟਾਰ ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਸਨਮਾਨ ਦੇਣ ਦੀ ਕੋਸ਼ਿਸ਼ ਹੈ, ਜਿਸ ਦੇ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਡਸਟਰੀ ਦੇ ਇਕ ਫ਼ਿਲਮ ਸਮੀਖਿਅਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਸੂਤਰ ਦੱਸਦੇ ਹਨ ਕਿ ‘ਚਕਦਾ ਐਕਸਪ੍ਰੈੱਸ’ ਦਾ ਯੂ. ਕੇ. ’ਚ ਇਕ ਅਹਿਮ ਸ਼ੂਟਿੰਗ ਸ਼ੈਡਿਊਲ ਹੋਵੇਗਾ ਕਿਉਂਕਿ ਇਸ ਫ਼ਿਲਮ ਨੂੰ ਭਾਰਤ ਦੀ ਵੁਮੈਨ ਸਪੋਟਰਸ ਆਈਕਨ ’ਤੇ ਸਭ ਤੋਂ ਵੱਡੀ ਸਪੋਰਟਿੰਗ ਫ਼ਿਲਮ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਅਨੁਸ਼ਕਾ ਲਗਭਗ ਇਕ ਮਹੀਨੇ ਤਕ ਯੂ. ਕੇ. ’ਚ ਸ਼ੂਟਿੰਗ ਕਰੇਗੀ।

ਸੂਤਰ ਨੇ ਅੱਗੇ ਕਿਹਾ ਕਿ ਭਾਰਤ ’ਚ ਔਰਤਾਂ ’ਤੇ ਆਧਾਰਿਤ ਸਪੋਟਰਸ ਫ਼ਿਲਮ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਣਾ ਚਾਹੀਦਾ ਹੈ ‘ਚਕਦਾ ਐਕਸਪ੍ਰੈੱਸ’ ਇਸ ਨੂੰ ਲੈ ਕੇ ਡਿਸਕਲੋਜ਼ਰ ਬਦਲਣਾ ਚਾਹੁੰਦੀ ਹੈ। ਅਨੁਸ਼ਕਾ ਸ਼ਰਮਾ ਦੇ ਪ੍ਰਾਜੈਕਟ ਦੇ ਨਾਲ ਅਜਿਹਾ ਹਮੇਸ਼ਾ ਹੁੰਦਾ ਹੈ। ਜਦੋਂ ਵੀ ਉਹ ਕਿਸੇ ਫ਼ਿਲਮ ’ਚ ਆਉਂਦੀ ਹੈ, ਇਕ ਬੈਂਚਮਾਰਕ ਸੈੱਟ ਕਰਨਾ ਚਾਹੁੰਦੀ ਹੈ ਤੇ ਸੈੱਟ ਇੰਡਸਟਰੀ ਸਟੀਰੀਓਟਾਈਪਸ ਨੂੰ ਤੋੜਨਾ ਚਾਹੁੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News