‘ਓਏ ਮੱਖਣਾ’ ਫ਼ਿਲਮ ਦਾ ਗੀਤ ‘ਚੜ੍ਹ ਗਈ ਚੜ੍ਹ ਗਈ’ ਰਿਲੀਜ਼ (ਵੀਡੀਓ)

10/12/2022 12:37:33 PM

ਚੰਡੀਗੜ੍ਹ (ਬਿਊਰੋ)– ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ’ਤੇ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦਾ ਸਾਲ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਪਾਰਟੀ ਗੀਤ ‘ਚੜ੍ਹ ਗਈ ਚੜ੍ਹ ਗਈ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸੈਲਫੀ ਕੁਈਨ ਨੇਹਾ ਕੱਕੜ ਤੇ ਸਾਰਿਆਂ ਦੇ ਚਹੇਤੇ ਐਮੀ ਵਿਰਕ ਨੇ ਗਾਇਆ ਹੈ। ਗੀਤ ਨੂੰ ਹੈਪੀ ਰਾਏਕੋਟੀ ਵਲੋਂ ਕੰਪੋਜ਼ ਤੇ ਲਿਖਿਆ ਗਿਆ ਹੈ, ਸੰਗੀਤ ਅਵੀ ਸਰਾ ਨੇ ਦਿੱਤਾ ਹੈ। ਗੀਤ ਵਿਆਹ ਦੇ ਸੀਜ਼ਨ ਦੇ ਸਹੀ ਸਮੇਂ ’ਤੇ ਰਿਲੀਜ਼ ਕੀਤਾ ਗਿਆ ਹੈ ਤੇ ਇਹ ਯਕੀਨੀ ਤੌਰ ’ਤੇ ਸਾਰੀਆਂ ਪਾਰਟੀ ਵਾਲੀਆਂ ਥਾਵਾਂ ’ਤੇ ਵਜਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ! 1 ਸਾਲ ਤੋਂ ਇਕ-ਦੂਜੇ ਨੂੰ ਕਰ ਰਹੇ ਨੇ ਡੇਟ

ਗੀਤ ’ਚ ਡਾਂਸ ਕਰਨ ਵਾਲੀ ਸਪਨਾ ਚੌਧਰੀ ਨੂੰ ਦਿਖਾਇਆ ਗਿਆ ਹੈ, ਜੋ ਆਪਣੇ ਦੇਸੀ ਸਟਾਈਲ ਤੇ ਉਸ ਊਰਜਾ ਲਈ ਜਾਣੀ ਜਾਂਦੀ ਹੈ, ਜੋ ਉਹ ਸਟੇਜ ’ਤੇ ਲਿਆਉਂਦੀ ਹੈ। ਉਸ ਦੇ ਨਾਲ ਗੁੱਗੂ ਗਿੱਲ ਤੇ ਐਮੀ ਵਿਰਕ ਵੀਡੀਓ ’ਚ ਇਕ ਦਮਦਾਰ ਪ੍ਰਦਰਸ਼ਨ ਦੇ ਨਾਲ ਦੇਖੇ ਜਾ ਸਕਦੇ ਹਨ। ਸਪਨਾ ਚੌਧਰੀ, ਗੁੱਗੂ ਗਿੱਲ ਤੇ ਐਮੀ ਵਿਰਕ ਦੀ ਤਿੱਕੜੀ ਆਪਣੇ ਧਮਾਕੇਦਾਰ ਗੀਤ ‘ਚੜ੍ਹ ਗਈ ਚੜ੍ਹ ਗਈ’ ਨਾਲ ਦਿਲ ਜਿੱਤ ਲੈਣਗੇ।

ਆਪਣੇ ਨਵੇਂ ਟ੍ਰੈਕ ਬਾਰੇ ਗੱਲ ਕਰਦਿਆਂ ਨੇਹਾ ਕੱਕੜ ਨੇ ਕਿਹਾ, ‘‘ਮੈਂ ਹਾਲ ਹੀ ’ਚ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਹਨ। ਇਸ ਲਈ ਜਦੋਂ ਮੈਨੂੰ ਐਮੀ ਵਿਰਕ ਦੇ ਗੀਤ ‘ਚੜ੍ਹ ਗਈ ਚੜ੍ਹ ਗਈ’ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਮੈਂ ਜਾਣਦੀ ਸੀ ਕਿ ਮੈਂ ਇਸ ਗੀਤ ਨੂੰ ਗਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਐਮੀ ਦੀਆਂ ਫ਼ਿਲਮਾਂ ਬੇਹੱਦ ਪਸੰਦ ਹਨ। ਨਾਲ ਹੀ ਮੈਨੂੰ ਪਤਾ ਸੀ ਕਿ ਇਸ ਫੁੱਟ-ਟੈਪਿੰਗ ਟ੍ਰੈਕ ’ਤੇ ਸਾਰੇ ਪੰਜਾਬੀ ਤੜਕੇ ਤੱਕ ਭੰਗੜੇ ਪਾਉਣ ਲਈ ਮਜਬੂਰ ਹੋਣਗੇ।’’

ਸਪਨਾ ਚੌਧਰੀ ਨੇ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਇਸ ਟ੍ਰੈਕ ਨੂੰ ਸੁਣਿਆ ਸੀ, ਮੈਨੂੰ ਯਕੀਨ ਸੀ ਕਿ ਇਹ ਮੇਰੀ ਸੂਚੀ ’ਚ ਅਗਲਾ ਹਿੱਟ ਹੋਵੇਗਾ। ਨਾਲ ਹੀ ਦੂਸਰਾ ਤੇ ਸਭ ਤੋਂ ਮਹੱਤਵਪੂਰਨ ਕਾਰਨ ਐਮੀ ਸੀ, ਜਿਸ ਤਰ੍ਹਾਂ ਉਸ ਨੇ ਪ੍ਰਦਰਸ਼ਨ ਕੀਤਾ, ਉਹ ਸ਼ਾਨਦਾਰ ਸੀ ਤੇ ਬੇਸ਼ੱਕ ਨੇਹਾ ਕੱਕੜ ਦੀ ਆਵਾਜ਼ ਨੇ ਇਸ ਗੀਤ ਨੂੰ ਇਕ ਹੋਰ ਨਵੇਂ ਪੱਧਰ ’ਤੇ ਪਹੁੰਚਾਇਆ ਹੈ। ਮੈਨੂੰ ਯਕੀਨ ਹੈ ਕਿ ਇਹ ਗੀਤ ਲੱਖਾਂ ਦਿਲਾਂ ਨੂੰ ਛੂਹ ਜਾਵੇਗਾ।’’

ਗੀਤ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਤੇ ਸਾਰੀਆਂ ਸਟ੍ਰੀਮਿੰਗ ਐਪਸ ’ਤੇ ਰਿਲੀਜ਼ ਹੋਇਆ ਹੈ। ਫ਼ਿਲਮ ਤੁਹਾਡੇ ਨੇੜੇ ਦੇ ਸਿਨੇਮਾਘਰਾਂ ’ਚ 4 ਨਵੰਬਰ, 2022 ਨੂੰ ਵਰਲਡਵਾਈਡ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News