ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ''ਕੁੜਮਾਈ'' ਦੌਰਾਨ ਫ਼ਿਲਮੀ ਕਲਾਕਾਰਾਂ ਨੇ ਲਾਈਆਂ ਰੌਣਕਾਂ, ਵੇਖੋ ਤਸਵੀਰਾਂ

Friday, Jan 20, 2023 - 12:04 PM (IST)

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ''ਕੁੜਮਾਈ'' ਦੌਰਾਨ ਫ਼ਿਲਮੀ ਕਲਾਕਾਰਾਂ ਨੇ ਲਾਈਆਂ ਰੌਣਕਾਂ, ਵੇਖੋ ਤਸਵੀਰਾਂ

ਮੁੰਬਈ (ਬਿਊਰੋ) : ਮੁੰਬਈ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਨੇ ਬੀਤੇ ਦਿਨ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਕੁੜਮਾਈ ਕਰਵਾਈ। ਇਸ ਦੌਰਾਨ ਦੀਆਂ ਸਾਰੀਆਂ ਰਸਮਾਂ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਵਿਖੇ ਨਿਭਾਈਆਂ ਗਈਆਂ। ਇਸ ਮੌਕੇ 'ਤੇ ਮੁਕੇਸ਼ ਅੰਬਾਨੀ ਦਾ ਪੂਰਾ ਪਰਿਵਾਰ ਇਕਜੁੱਟ ਨਜ਼ਰ ਆਇਆ। 

PunjabKesari

ਦੱਸ ਦਈਏ ਕਿ ਕੁੜਮਾਈ ਦੌਰਾਨ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਸ਼ਾਹਰੁਖ ਖ਼ਾਨ, ਗੌਰੀ ਖ਼ਾਨ, ਸਲਮਾਨ ਖ਼ਾਨ, ਕੈਟਰੀਨਾ ਕੈਫ, ਰਣਵੀਰ ਸਿੰਘ, ਦੀਪਿਕਾ ਪਾਦੂਕੌਣ, ਕਿਰਨ ਰਾਓ, ਜਾਹਨਵੀ ਕਪੂਰ, ਖ਼ੁਸ਼ੀ ਕਪੂਰ,ਐਸ਼ਵਰਿਆ ਰਾਏ, ਸਾਰਾ ਅਲੀ ਖ਼ਾਨ, ਅਕਸ਼ੈ ਕੁਮਾਰ, ਜੌਨ ਅਬਰਾਹਮ, ਕਰਨ ਜੌਹਰ, ਵਰੁਣ ਧਵਨ ਤੇ ਨਤਾਸ਼ਾ ਦਲਾਲ ਸਣੇ ਕਈ ਹੋਰ ਫ਼ਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਦੱਸ ਦਈਏ ਕਿ 2 ਦਿਨ ਪਹਿਲਾਂ ਮਹਿੰਦੀ ਸੈਰੇਮਨੀ ਦੀ ਰਸਮ ਨਿਭਾਈ ਗਈ ਸੀ।

PunjabKesari

ਇਸ ਦੌਰਾਨ ਈਸ਼ਾ ਅੰਬਾਨੀ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਰਾਧਿਕਾ ਆਪਣੇ ਸਹੁਰੇ ਮੁਕੇਸ਼ ਅੰਬਾਨੀ ਅਤੇ ਪਤੀ ਅਨੰਤ ਦਾ ਹੱਥ ਫੜੀ ਨਜ਼ਰ ਆ ਰਹੀ ਹੈ।

PunjabKesari

ਇਸ ਤਸਵੀਰ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਈਸ਼ਾ ਅੰਬਾਨੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ 'ਚ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

PunjabKesari

ਦੂਜੇ ਪਾਸੇ ਰਾਧਿਕਾ ਨੇ ਆਪਣੇ ਪਤੀ ਅਤੇ ਸਹੁਰੇ ਦਾ ਹੱਥ ਫੜਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਤਸਵੀਰ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ। 

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariPunjabKesari

PunjabKesari

PunjabKesari

 


author

sunita

Content Editor

Related News