ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਹੁਣ ਸਿਧਾਰਥ ਪਿਠਾਨੀ ‘ਤੇ CBI ਨੇ ਕੱਸਿਆ ਸ਼ਿਕੰਜ਼ਾ

Monday, Aug 24, 2020 - 08:57 AM (IST)

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਹੁਣ ਸਿਧਾਰਥ ਪਿਠਾਨੀ ‘ਤੇ CBI ਨੇ ਕੱਸਿਆ ਸ਼ਿਕੰਜ਼ਾ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਫਲੈਟ-ਮੇਟ ਸਿਧਾਰਥ ਪਿਠਾਨੀ ਤੋਂ ਸੀ. ਬੀ. ਆਈ. ਪੁੱਛਗਿੱਛ ਕਰੇਗੀ। ਉਹ ਗੈਸਟ ਹਾਊਸ ਪਹੁੰਚ ਗਿਆ ਹੈ, ਜਿੱਥੇ ਸੁਸ਼ਾਂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਟੀਮ ਕਰ ਰਹੀ ਹੈ।

ਦੱਸ ਦੇਈਏ ਕਿ ਅੱਜ ਜਾਂਚ ਦਾ ਤੀਜਾ ਦਿਨ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਦੀ ਇੱਕ ਟੀਮ ਨੇ 14 ਜੂਨ ਨੂੰ ਮ੍ਰਿਤਕ ਪਾਏ ਜਾਣ ਤੋਂ ਪਹਿਲਾਂ ਸੀਨ ਰੀਕ੍ਰਿਏਟ ਲਈ ਸ਼ਨੀਵਾਰ ਨੂੰ ਉਪਨਗਰ ਬ੍ਰਾਂਦਰਾ 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟ ਦਾ ਦੌਰਾ ਕੀਤਾ। ਸੀ. ਬੀ. ਆਈ. ਟੀਮ ਨਾਲ ਸੁਸ਼ਾਂਤ ਦਾ ਰਸੋਈਆ ਨੀਰਜ ਤੇ ਫਲੈਟ ਮੇਟ ਸਿਧਾਰਥ ਪਠਾਨੀ ਤੇ ਇੱਕ ਹੋਰ ਸਟਾਫ ਦੀਪੇਸ਼ ਸਾਵੰਤ ਵੀ ਸਨ। ਨੀਰਜ ਤੇ ਪਠਾਨੀ ਨੇ ਅਦਾਕਾਰ ਨੂੰ ਕਥਿਤ ਰੂਪ ਤੋਂ ਉਨ੍ਹਾਂ ਦੇ ਕਮਰੇ 'ਚ ਲਟਕਦਾ ਪਾਇਆ ਸੀ। ਜਾਣਕਾਰੀ ਮੁਤਾਬਕ ਟੀਮ ਇੱਥੇ ਛੇ ਘੰਟੇ ਤਕ ਰਹੀ।


author

sunita

Content Editor

Related News