ਜਵਾਨ ਦਿਸਣ ਲਈ ਕੈਰੀ ਫਿਸ਼ਰ ਨੂੰ ਨਹੀਂ ਮਨਜ਼ੂਰ ਇਹ ਕੰਮ
Thursday, Dec 10, 2015 - 03:42 PM (IST)

ਲਾਸ ਏਂਜਲਸ : ਹਾਲੀਵੁੱਡ ਅਦਾਕਾਰਾ ਕੈਰੀ ਫਿਸ਼ਰ ਜਵਾਨ ਦਿਸਣ ਲਈ ਕੋਈ ਵੀ ਸਰਜਰੀ ਨਹੀਂ ਕਰਵਾਉਣਾ ਚਾਹੁੰਦੀ। ਉਸ ਦਾ ਕਹਿਣੈ ਕਿ ਉਹ ਆਪਣੀ ਢਲਦੀ ਉਮਰ ''ਚ ਵੀ ਸੁੰਦਰ ਦਿਸਣਾ ਚਾਹੁੰਦੀ ਹੈ ਪਰ ਇਸ ਦੇ ਲਈ ਕਿਸੇ ਤਰ੍ਹਾਂ ਦੀ ਸਰਜਰੀ ਨਹੀਂ ਕਰਵਾਏਗੀ। ਉਸ ਦਾ ਕਹਿਣੈ ਕਿ ਸਰਜਰੀ ਤੋਂ ਬਾਅਦ ਉਹ ਅਜੀਬ ਜਿਹੀ ਮੱਛੀ ਵਾਂਗ ਨਜ਼ਰ ਆਏਗੀ।
ਕੈਰੀ ਫਿਸ਼ਰ ਆਪਣੀ ਆਉਣ ਵਾਲੀ ਫਿਲਮ ''ਸਟਾਰ ਵਾਰਸ : ਐਪੀਸੋਡ 7-ਦਿ ਫੋਰਸ ਅਵੇਕਨਸ'' ਵਿਚ ਇਕ ਵਾਰ ਫਿਰ ਰਾਜਕੁਮਾਰੀ ਲੀਆ ਦਾ ਕਿਰਦਾਰ ਨਿਭਾਅ ਰਹੀ ਹੈ। ਉਸ ਦਾ ਕਹਿਣੈ ਕਿ ਉਹ ਜਿਸ ਉਮਰ ਦੀ ਹੈ, ਉਹੋ ਜਿਹੀ ਦਿਸਦੀ ਹੈ। ਉਸ ਅਨੁਸਾਰ, ''''ਉਮਰ ਦੀ ਢਲਾਨ ਮੇਰੇ ਚਿਹਰੇ ''ਤੇ ਸਾਫ ਨਜ਼ਰ ਆਉਂਦੀ ਹੈ। ਹਾਲਾਂਕਿ ਮੈਂ ਆਪਣੇ ਇਸ ਰੂਪ ਨੂੰ ਖਾਸ ਪਸੰਦ ਨਹੀਂ ਕਰਦੀ ਪਰ ਜਵਾਨ ਦਿਸਣ ਲਈ ਸਰਜਰੀ ਕਰਵਾਉਣਾ ਵੀ ਮੈਨੂੰ ਮਨਜ਼ੂਰ ਨਹੀਂ। ਇਸ ਨੂੰ ਕਰਵਾ ਕੇ ਮੈਂ ਕਿਸੇ ਅਜੀਬ ਮੱਛੀ ਵਰਗੀ ਲੱਗਾਂਗੀ।''''