ਦੁਰਗਾ ਮਾਂ ਦਾ ਅਪਮਾਨ ਕਰਨ ’ਤੇ ਮਸ਼ਹੂਰ ਹਾਲੀਵੁੱਡ ਰੈਪਰ ਨੇ ਮੰਗੀ ਮੁਆਫੀ
Thursday, Nov 12, 2020 - 07:53 PM (IST)
ਜਲੰਧਰ (ਬਿਊਰੋ)– ਨਿੱਜੀ ਜ਼ਿੰਦਗੀ ਹੋਵੇ ਜਾਂ ਕੰਮਕਾਜੀ, ਰੈਪਰ ਕਾਰਡੀ ਬੀ ਅਕਸਰ ਆਪਣੇ ਵਿਵਾਦਾਂ ਲਈ ਜਾਣੀ ਜਾਂਦੀ ਹੈ। ਇਕ ਵਾਰ ਮੁੜ ਉਹ ਵਿਵਾਦ ’ਚ ਫੱਸਦੀ ਨਜ਼ਰ ਆ ਰਹੀ ਹੈ। ਮਾਮਲਾ ਇਕ ਸਨੀਕਰ ਸ਼ੂਅਜ਼ ਦੀ ਪ੍ਰਮੋਸ਼ਨ ਨਾਲ ਜੁੜਿਆ ਹੈ।
ਅਸਲ ’ਚ ਕਾਰਡੀ ਬੀ ਨੇ ਇਕ ਤਸਵੀਰ ਪੋਸਟ ਕੀਤੀ, ਜਿਸ ’ਚ ਉਹ ਹਿੰਦੂ ਦੇਵੀ ‘ਦੁਰਗਾ’ ਦੇ ਪੋਜ਼ ’ਚ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਉਹ ਸਨੀਕਰ ਬ੍ਰੈਂਡ ਨੂੰ ਪ੍ਰਮੋਟ ਕਰ ਰਹੀ ਹੈ। ਅਜਿਹਾ ਮੰਨਿਆ ਗਿਆ ਕਿ ਇਸ ਤਸਵੀਰ ਨੂੰ ਸ਼ਰਧਾ ਭਾਵਨਾ ਨਾਲ ਸ਼ੇਅਰ ਕੀਤਾ ਗਿਆ ਹੈ ਤੇ ਕਾਰਡੀ ਬੀ ਨੂੰ 8 ਹੱਥਾਂ ਨਾਲ ਲਾਲ ਰੰਗ ਦੇ ਸਨੀਕਰ ਸ਼ੂਅਜ਼ ਫੜੀ ‘ਯੋਧਾ ਔਰਤ’ ਦੇ ਰੂਪ ’ਚ ਦਿਖਾਇਆ ਗਿਆ।
ਹਾਲਾਂਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੂੰ ਇਹ ਪੋਜ਼ ਵਧੀਆ ਨਹੀਂ ਲੱਗਾ। ਕਈ ਲੋਕਾਂ ਨੇ ਇਸ ਤਸਵੀਰ ਦੀ ਦੁਰਗਾ ਮਾਂ ਨਾਲ ਤੁਲਨਾ ਕੀਤੇ ਜਾਣ ਲਈ ਕਾਰਡੀ ਬੀ ਦੀ ਨਿੰਦਿਆ ਕੀਤੀ ਹੈ।
Cardi B using Durga Maa to sell trainers?? When are people gonna realise our gods and goddesses aren’t there to be mimicked...
— Geeta💙ॐ (@GeetaChelseaFC) November 11, 2020
Cardi B holding a shoe as her homage to Goddess Durga is NOT IT. It really is disrespectful. Sorry. Americans, do better please. #CardiB
— there it is, parashite 🌼 | @katyperry (@hugeasmammoth) November 11, 2020
People are saying Cardi B is paying homeage to our hindu goddess Durga. So as a Hindu I want to say that:
— This user does not exist :) (@wotermelonsugrx) November 11, 2020
1-Wearing a shoe in a temple is prohibited
2-Durga maa is not to be used as an aesthetic
3-Durga maa is NEVER depicted bare bodied
4-THIS. IS. NOT. HOMAGE. IT'S. DISRESPECT. pic.twitter.com/K4QFa431tP
ਜਦੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਕਾਰਡੀ ਬੀ ਟਵਿਟਰ ’ਤੇ ਟਰੈਂਡ ਹੋਣ ਲੱਗੀ ਤਾਂ ਉਸ ਨੇ ਮੁਆਫੀ ਮੰਗਦਿਆਂ ਦੀ ਇਕ ਵੀਡੀਓ ਇੰਸਟਾਗ੍ਰਾਮ ਸਟੋਰੀ ’ਚ ਸ਼ੇਅਰ ਕੀਤੀ। ਕਾਰਡੀ ਨੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਧਰਮ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਕਿਹਾ ਕਿ ਉਹ ਭਵਿੱਖ ’ਚ ਪਹਿਲਾਂ ਇਸ ਸਬੰਧੀ ਚੰਗੀ ਤਰ੍ਹਾਂ ਰਿਸਰਚ ਕਰੇਗੀ।