ਕੀ ‘ਬੰਟੀ ਔਰ ਬਬਲੀ 2’ ਦੇ 8 ਅਜੀਬੋ-ਗਰੀਬ ਠੱਗ ਦਰਸ਼ਕਾਂ ਨੂੰ ਕਰਨਗੇ ਹੈਰਾਨ?

Tuesday, Nov 09, 2021 - 10:38 AM (IST)

ਕੀ ‘ਬੰਟੀ ਔਰ ਬਬਲੀ 2’ ਦੇ 8 ਅਜੀਬੋ-ਗਰੀਬ ਠੱਗ ਦਰਸ਼ਕਾਂ ਨੂੰ ਕਰਨਗੇ ਹੈਰਾਨ?

ਮੁੰਬਈ (ਬਿਊਰੋ)– ‘ਬੰਟੀ ਔਰ ਬਬਲੀ 2’ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕ ਇਸ ਗੱਲ ਨੂੰ ਜਾਣਨ ਲਈ ਉਤਸ਼ਾਹਿਤ ਸਨ ਕਿ ਆਖਿਰ ਫ਼ਿਲਮ ’ਚ ਅਨੋਖੇ ਠੱਗਾਂ ਦੀ ਗਿਣਤੀ ਕਿੰਨੀ ਹੋਵੇਗੀ?

ਫ਼ਿਲਮ ਨਾਲ ਜੁੜੇ ਕਰੀਬੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰਕ ਮਨੋਰੰਜਨ ’ਚ ਸੈਫ ਅਲੀ ਖ਼ਾਨ, ਰਾਣੀ ਮੁਖਰਜੀ, ਸਿਧਾਂਤ ਚਤੁਰਵੇਦੀ ਤੇ ਸ਼ਰਵਰੀ 8 ਅਜੀਬੋ-ਗਰੀਬ ਤੇ ਬਹੁਤ ਹੀ ਸੂਝਵਾਨ ਠੱਗ ਦੇ ਰੂਪ ’ਚ ਨਜ਼ਰ ਆਉਣਗੇ, ਜੋ ਦਰਸ਼ਕਾਂ ਦਾ ਪੂਰੀ ਤਰ੍ਹਾਂ ਨਾਲ ਮਨੋਰੰਜਨ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਦਾ ਬਿਆਨ– ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’

ਸੂਤਰ ਮੁਤਾਬਕ ‘ਬੰਟੀ ਔਰ ਬਬਲੀ 2’ ਨੂੰ ਇਕ ਕਾਮੇਡੀ ਦੇ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ਹਾਲਾਂਕਿ ਇਹ ਠੱਗਾਂ ’ਤੇ ਆਧਾਰਿਤ ਇਕ ਫ਼ਿਲਮ ਹੈ, ਅਜਿਹੇ ’ਚ ਉਮੀਦ ਕੀਤੀ ਜਾਂਦੀ ਹੈ ਕਿ ਇਸ ’ਚ ਵੱਡੇ ਤੌਰ ’ਤੇ ਠੱਗ ਹੋਣਗੇ, ਜੋ ਅਨੋਖੇ ਤੇ ਕਾਫ਼ੀ ਸੂਝਵਾਨ ਹਨ।

 
 
 
 
 
 
 
 
 
 
 
 
 
 
 
 

A post shared by Yash Raj Films (@yrf)

ਉਨ੍ਹਾਂ ਅੱਗੇ ਕਿਹਾ ਕਿ ‘ਬੰਟੀ ਅੌਰ ਬਬਲੀ 2’ ਇਸ ਉਮੀਦ ’ਤੇ ਖਰਾ ਉਤਰੇਗੀ ਕਿਉਂਕਿ ਅਸੀਂ ਸੁਣਿਆ ਹੈ ਕਿ ਨਿਰਮਾਤਾ ਬੰਟੀ ਬਬਲੀ ਦੇ ਦੋ ਸੈੱਟਾਂ ਦੇ ਨਾਲ 8 ਵੱਡੇ ਠੱਗਾਂ ਨੂੰ ਸਾਹਮਣੇ ਲਿਆਵੇਗੀ, ਜੋ ਵੱਖ-ਵੱਖ ਤੇ ਆਕਰਸ਼ਕ ਲੁੱਕ ’ਚ ਠੱਗੀ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News