ਜੈਕਲੀਨ ਲਈ ਪਸ਼ੂ ਹਸਪਤਾਲ ਦਾ ਨਿਰਮਾਣ ਕਰਵਾ ਰਿਹਾ ਸੁਕੇਸ਼ ਚੰਦਰਸ਼ੇਖਰ
Monday, Sep 04, 2023 - 02:29 PM (IST)
ਨਵੀਂ ਦਿੱਲੀ (ਬਿਊਰੋ) - 200 ਕਰੋੜ ਰੁਪਏ ਦੇ ਮਣੀ ਲਾਂਡਰਿੰਗ ਮਾਮਲੇ ’ਚ ਜੇਲ ’ਚ ਬੰਦ ਸੁਕੇਸ਼ ਚੰਦਰਸ਼ੇਖਰ ਆਏ ਦਿਨ ਸੁਰਖੀਆਂ ’ਚ ਬਣਿਆ ਰਹਿੰਦਾ ਹੈ। ਹਾਲ ਹੀ ’ਚ ਸੁਕੇਸ਼ ਨੇ ਇਕ ਵਾਰ ਫਿਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਨਾਂ ਪੱਤਰ ਲਿਖਿਆ ਹੈ। ਪੱਤਰ ’ਚ ਉਸ ਨੇ ਦਾਅਵਾ ਕੀਤਾ ਕਿ ਉਹ ਬੈਂਗਲੁਰੂ ’ਚ ਘੋੜਿਆਂ, ਕੁੱਤਿਆਂ ਅਤੇ ਬਿੱਲੀਆਂ ਲਈ ਸੁਪਰ-ਸਪੈਸ਼ਲਿਟੀ ਪਸ਼ੂ ਹਸਪਤਾਲ ਦਾ ਨਿਰਮਾਣ ਕਰਵਾ ਰਿਹਾ ਹੈ, ਜਿਸ ਦਾ ਬਜਟ 25 ਕਰੋੜ ਰੁਪਏ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਤੇ ਮਾਡਲ ਸਿਲਵੀਨਾ ਲੂਨਾ ਦੀ ਮੌਤ, ਗਲਤ ਪਲਾਸਟਿਕ ਸਰਜਰੀ ਕਾਰਨ ਗਈ ਜਾਨ
ਸੁਕੇਸ਼ ਨੇ ਕਿਹਾ ਹੈ ਕਿ ਇਹ ਪਸ਼ੂ ਹਸਪਤਾਲ ਜੈਕਲੀਨ ਦਾ ਸੁਫ਼ਨਾ ਹੈ, ਇਸ ਲਈ ਉਹ ਇਸ ਦਾ ਨਿਰਮਾਣ ਕਰਵਾ ਰਿਹਾ ਹੈ। ਸੁਕੇਸ਼ ਨੇ ਲਿਖਿਆ, ''ਇਹ ਹਸਪਤਾਲ ਜਾਨਵਰਾਂ ਪ੍ਰਤੀ ਤੁਹਾਡੇ ਪਿਆਰ ਦਾ ਅਹਿਸਾਸ ਹੋਵੇਗਾ, ਮੇਰੀ ਬੇਬੀ ਪਾ। ਜਿਵੇਂ ਕਿ ਤੁਸੀਂ ਕਲਪਨਾ ਕੀਤੀ ਸੀ, ਇਹ ਪੂਰੇ ਏਸ਼ੀਆ ’ਚ ਆਪਣੀ ਤਰ੍ਹਾਂ ਦਾ ਅਨੋਖਾ ਹੋਵੇਗਾ। ਇਸ ਦਾ ਨਿਰਮਾਣ 11 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।'' ਮਹਾਠੱਗ ਨੇ ਦੱਸਿਆ ਕਿ 11 ਅਗਸਤ, 2024 ਨੂੰ ਹਸਪਤਾਲ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਦਿਨ ਅਦਾਕਾਰਾ ਦਾ ਜਨਮ ਦਿਨ ਹੈ।
ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8