ਮੁਕੁਲ ਦੇਵ ਦੇ ਦੇਹਾਂਤ ਨਾਲ ਟੁੱਟੇ ਭਰਾ ਰਾਹੁਲ ਦੇਵ, ਪੋਸਟ ਕਰਕੇ ਬਿਆਨ ਕੀਤਾ ਦਰਦ, ਕਿਹਾ ਸ਼ਾਮ 5 ਵਜੇ ਹੋਵੇਗਾ ਸਸਕਾਰ
Saturday, May 24, 2025 - 01:21 PM (IST)

ਐਂਟਰਟੇਨਮੈਂਟ ਡੈਸਕ- ਅਦਾਕਾਰ ਮੁਕੁਲ ਦੇਵ ਦਾ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਦਾਖਲ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਟੀਕ ਕਾਰਨ ਬਾਰੇ ਪਰਿਵਾਰ ਵੱਲੋਂ ਹਾਲੇ ਕੋਈ ਅਧਿਕਾਰਿਕ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਦੀ ਮੌਤ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਅਲਵਿਦਾ ਮੁਕੁਲ ਦੇਵ; ਜਾਣੋ ਪਾਇਲਟ ਤੋਂ ਅਦਾਕਾਰ ਬਣਨ ਤੱਕ ਦਾ ਸਫਰ, ਜਲੰਧਰ ਨਾਲ ਹੈ ਖਾਸ ਨਾਤਾ
ਮੁਕੁਲ ਦੇਵ ਦੇ ਦਿਹਾਂਤ ਨਾਲ ਭਰਾ ਰਾਹੁਲ ਦੇਵ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਵਿਚ ਮੁਕੁਲ ਦੇਵ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ਸਾਡੇ ਭਰਾ ਮੁਕੁਲ ਦੇਵ ਦਾ ਨਵੀਂ ਦਿੱਲੀ ਵਿਖੇ ਬੀਤੀ ਰਾਤ ਸ਼ਾਂਤੀਪੂਰਵਕ ਦਿਹਾਂਤ ਹੋ ਗਿਆ। ਉਨ੍ਹਾਂ ਦੀ ਧੀ ਸੀਆ ਦੇਵ ਉਨ੍ਹਾਂ ਦੇ ਨਾਲ ਹੈ। ਭੈਣ-ਭਰਾ ਰਸ਼ਮੀ ਕੌਸ਼ਲ, ਰਾਹੁਲ ਦੇਵ ਅਤੇ ਭਤੀਜਾ ਸਿਧਾਂਤ ਦੇਵ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਸ਼ਾਮ 5 ਵਜੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਵੋ। ਇਸ ਦੇ ਨਾਲ ਉਨ੍ਹਾਂ ਹੱਥ ਜੋੜਨ ਵਾਲੀ ਇਮੋਜੀ ਸਾਂਝੀ ਕੀਤੀ ਹੈ। ਮੁਕੁਲ ਦੇਵ 'ਸਨ ਆਫ਼ ਸਰਦਾਰ', 'ਆਰ... ਰਾਜਕੁਮਾਰ', 'ਜੈ ਹੋ' ਅਤੇ ਕਈ ਹੋਰ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; 'ਸਨ ਆਫ਼ ਸਰਦਾਰ' 'ਚ ਅਹਿਮ ਕਿਰਦਾਰ ਨਿਭਾ ਚੁੱਕੇ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8