ਸਿਧਾਰਥ ਤੇ ਸੋਨੀਆ ਦੇ ਰੋਮਾਂਸ ਨਾਲ ਭਰਪੂਰ ‘ਬ੍ਰੋਕਨ ਬਟ ਬਿਊਟੀਫੁਲ 3’ ਸੀਰੀਜ਼ ਰਿਲੀਜ਼, ਜਾਣੋ ਕਿਵੇਂ ਦੀ ਹੈ

5/30/2021 5:01:44 PM

ਮੁੰਬਈ (ਬਿਊਰੋ)– ਕਹਿੰਦੇ ਨੇ ਕਿ ਪਿਆਰ ਵਿਅਕਤੀ ਨੂੰ ਦਰਦ ਦੇ ਨਾਲ-ਨਾਲ ਖੁਸ਼ੀਆਂ ਵੀ ਦਿੰਦਾ ਹੈ ਪਰ ਕਈ ਵਾਰ ਵਿਅਕਤੀ ਇੰਨਾ ਪਿਆਰ ’ਚ ਡੁੱਬ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਗੁਆ ਲੈਂਦਾ ਹੈ। ਅਜਿਹਾ ਹੀ ਇਕ ਨਜ਼ਾਰਾ ਆਲਟ ਬਾਲਾਜੀ ਦੇ ਸ਼ਾਨਦਾਰ ‘ਬ੍ਰੋਕਨ ਬਟ ਬਿਊਟੀਫੁਲ 3’ ’ਚ ਵੀ ਵੇਖਿਆ ਜਾਂਦਾ ਹੈ।

ਸੀਰੀਜ਼ ਦੀ ਸ਼ੁਰੂਆਤ ਤੋਂ ਬਾਅਦ ਕਹਾਣੀ ਅਗਸਤਿਆ (ਸਿਧਾਰਥ ਸ਼ੁਕਲਾ) ਦੇ ਦੁਆਲੇ ਘੁੰਮਦੀ ਪ੍ਰਤੀਤ ਹੁੰਦੀ ਹੈ। ਪਹਿਲੇ ਹੀ ਦ੍ਰਿਸ਼ ’ਚ ਇਹ ਦਰਸਾਇਆ ਗਿਆ ਹੈ ਕਿ ਨਸ਼ਾ ਕਰਦਿਆਂ ਅਗਸਤਿਆ ਨੇ ਰੂਮੀ ਨੂੰ ਯਾਦ ਕੀਤਾ, ਯਾਨੀ ਉਸ ਦਾ ਪਿਆਰ ਤੇ ਫਿਰ ਬੇਹੋਸ਼ ਹੋ ਜਾਂਦਾ ਹੈ ਤੇ ਰੇਲਵੇ ਸਟੇਸ਼ਨ ’ਤੇ ਡਿੱਗਦਾ ਹੈ।

ਸੀਰੀਜ਼ ਦੀ ਸ਼ੁਰੂਆਤ
ਮੁੱਖ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ- ਅਗਸਤਿਆ ਰਾਓ ਇਕ ਥੀਏਟਰ ਸਮੂਹ ਚਲਾਉਂਦਾ ਹੈ, ਉਹ ਇਕ ਆਦਰਸ਼ਵਾਦੀ ਹੋਣ ਦੇ ਨਾਲ-ਨਾਲ ਇਕ ਬਾਗ਼ੀ ਵੀ ਹੈ। ਉਹ ਕਦੇ ਵੀ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਕਰਨਾ ਪਸੰਦ ਨਹੀਂ ਕਰਦਾ ਤੇ ਸਿਧਾਂਤਾਂ ਦਾ ਪੱਕਾ ਹੈ। ਅਗਸਤਿਆ ਕੁੜੀਆਂ ਦਾ ਸ਼ੌਕੀਨ ਹੈ ਪਰ ਅਮੀਰ ਲੋਕਾਂ ਤੋਂ ਦੂਰ ਰਹਿੰਦਾ ਹੈ। ਅਗਸਤਿਆ ਦਾ ਭਰਾ ਥੀਏਟਰ ’ਚ ਉਸ ਦੀ ਸਹਾਇਤਾ ਕਰਨਾ ਬੰਦ ਕਰ ਦਿੰਦਾ ਹੈ, ਜਿਸ ਕਾਰਨ ਉਸ ਨੂੰ ਬਹੁਤ ਪ੍ਰੇਸ਼ਾਨੀ ਹੋਣ ਲੱਗਦੀ ਹੈ।

ਇਸ ਵਿਚਕਾਰ ਰੂਮੀ ਦੀ ਐਂਟਰੀ ਉਸ ਦੀ ਜ਼ਿੰਦਗੀ ’ਚ ਹੁੰਦੀ ਹੈ। ਰੂਮੀ ਪੈਸੇ ਵਾਲੀ ਕੁੜੀ ਹੈ ਪਰ ਉਹ ਬਚਪਨ ਤੋਂ ਹੀ ਆਪਣੇ ਆਪ ਨੂੰ ਗੁਆ ਚੁੱਕੀ ਹੈ। ਉਸ ਦੀ ਮਾਂ ਦਾ ਦੂਜਾ ਵਿਆਹ ਹੋਇਆ ਹੈ ਤੇ ਉਸ ਦੀ ਇਕ ਮਤਰੇਈ ਭੈਣ ਹੈ। ਰੂਮੀ ਦਾ ਬਚਪਨ ਦਾ ਪਿਆਰ ਈਸ਼ਾਨ ਰਾਣਾ ਹੈ, ਜੋ ਹੁਣ ਕੁੜੀਆਂ ਦਾ ਸ਼ੌਕੀਨ ਹੈ ਪਰ ਰੂਮੀ ਰਾਣਾ ਨਾਲ ਬਹੁਤ ਪਿਆਰ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਵਾਣੀ ਕਪੂਰ ਦਾ ਹੁਣ ਤਕ ਦਾ ਸਭ ਤੋਂ ਹੌਟ ਫੋਟੋਸ਼ੂਟ ਆਇਆ ਸਾਹਮਣੇ, ਦੇਖੋ ਤਸਵੀਰਾਂ

ਉਸੇ ਸਮੇਂ ਅਗਸਤਿਆ ਆਪਣੇ ਥੀਏਟਰ ਲਈ ਇਕ ਹੋਣਹਾਰ ਕੁੜੀ ਦੀ ਭਾਲ ਕਰ ਰਿਹਾ ਹੈ। ਦੂਜੇ ਪਾਸੇ ਰੂਮੀ ਹਰ ਕੀਮਤ ’ਤੇ ਆਪਣਾ ਪਿਆਰ ਹਾਸਲ ਕਰਨਾ ਚਾਹੁੰਦੀ ਹੈ। ਇਸ ਪ੍ਰੇਸ਼ਾਨੀ ਵਿਚਕਾਰ ਰੂਮੀ ਆਪਣਾ ਪਿਆਰ ਲੱਭਣ ਲਈ ਆਪਣੀ ਭੈਣ ਮਾਇਰਾ ਦੀ ਬਰਾਬਰੀ ਕਰਨ ਲਈ ਅਗਸਤਿਆ ਦੇ ਥੀਏਟਰ ਨਾਲ ਜੁੜ ਜਾਂਦੀ ਹੈ ਤੇ ਉਥੇ ਹੀ ਇਕ ਨਾਇਕਾ ਬਣ ਜਾਂਦੀ ਹੈ। ਇਸ ਦੌਰਾਨ ਅਗਸਤਿਆ ਤੇ ਰੂਮੀ ਦੋਸਤ ਬਣ ਜਾਂਦੇ ਹਨ ਤੇ ਤੁਸੀਂ ਇਸ ਸਮੇਂ ਦੌਰਾਨ ਦੋਵਾਂ ਦੇ ਕੁਝ ਬੋਲਡ ਦ੍ਰਿਸ਼ ਵੇਖ ਸਕੋਗੇ।

ਦੂਜੇ ਪਾਸੇ ਲੇਖਕ-ਨਿਰਦੇਸ਼ਕ ਅਗਸਿਆ ਰਾਓ ਪਿਆਰ ’ਚ ਵਿਸ਼ਵਾਸ ਨਹੀਂ ਕਰਦਾ ਪਰ ਉਹ ਹੌਲੀ-ਹੌਲੀ ਰੂਮੀ ਨਾਲ ਸੱਚੇ ਪਿਆਰ ’ਚ ਪੈ ਜਾਂਦਾ ਹੈ। ਸੀਰੀਜ਼ ’ਚ ਰੂਮੀ ਦਾ ਪਿਆਰ ਈਸ਼ਾਨ ਹੈ, ਜਦਕਿ ਅਗਸਤਿਆ ਦਾ ਪਿਆਰ ਰੂਮੀ ਹੈ। ਉਹ ਸੀਰੀਜ਼ ’ਚ ਇਕਪਾਸੜ ਪ੍ਰੇਮੀ ਬਣ ਗਿਆ ਹੈ। ਹੌਲੀ-ਹੌਲੀ ਕਹਾਣੀ ਅੱਗੇ ਵਧਦੀ ਹੈ ਪਰ ਇਸ ਸੀਰੀਜ਼ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਰੂਮੀ ਤੇ ਅਗਸਤਿਆ ਦੀ ਜ਼ਿੰਦਗੀ ਕਿਸ ਮੌੜ ’ਤੇ ਜਾਵੇਗੀ।

ਜ਼ਬਰਦਸਤ ਰੋਮਾਂਸ
ਅਗਸਤਿਆ-ਰੂਮੀ ਦਾ ਪਿਆਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਣ ਵਾਲਾ ਹੈ। ਬਹੁਤ ਸਾਰੇ ਦ੍ਰਿਸ਼ਾਂ ’ਚ ਇਹ ਮਹਿਸੂਸ ਹੋਵੇਗਾ ਕਿ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ। ਪਿਆਰ ਦੀ ਕਹਾਣੀ ਬਹੁਤ ਚੰਗੀ ਤਰ੍ਹਾਂ ਬੁਣੀ ਗਈ ਹੈ। ਸੀਰੀਜ਼ ਦੇ ਗੀਤ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ।

ਸ਼ਾਨਦਾਰ ਅਦਾਕਾਰੀ
ਸੀਰੀਜ਼ ’ਚ ਸਿਧਾਰਥ ਸ਼ੁਕਲਾ ਦੀ ਅਦਾਕਾਰੀ ਸਭ ਨੂੰ ਹੈਰਾਨ ਕਰਨ ਜਾ ਰਹੀ ਹੈ। ਸਿਧਾਰਥ ਨੇ ਬੋਲਡ ਸੀਨਜ਼ ਤੋਂ ਲੈ ਕੇ ਟੁੱਟੇ ਹੋਏ ਕਿਰਦਾਰ ਤੱਕ ਬਹੁਤ ਹੀ ਸ਼ਾਨਦਾਰ ਢੰਗ ਨਾਲ ਭੂਮਿਕਾ ਨਿਭਾਈ ਹੈ। ਸਿਧਾਰਥ ਸ਼ੁਕਲਾ ਨੂੰ ਵਨ ਮੈਨ ਆਰਮੀ ਵਜੋਂ ਦੇਖਿਆ ਗਿਆ ਹੈ, ਜੋ ਜੋਸ਼, ਜਨੂੰਨ, ਪਿਆਰ ਤੇ ਟੁੱਟ ਕੇ ਬਿਖਰੇ ਦ੍ਰਿਸ਼ਾਂ ’ਚ ਡੁੱਬੇ ਵੇਖੇ ਜਾਂਦੇ ਹਨ। ਇਸ ਦੇ ਨਾਲ ਹੀ ਇਹ ਸੋਨੀਆ ਰਾਠੀ ਦੀ ਰੂਮੀ ਦੀ ਭੂਮਿਕਾ ’ਚ ਡੈਬਿਊ ਹੈ ਤੇ ਉਹ ਸਿਧਾਰਥ ਦੇ ਸਾਹਮਣੇ ਥੋੜ੍ਹੀ ਜਿਹੀ ਫਿੱਕੀ ਜਾਪਦੀ ਹੈ।

ਨੋਟ– ਇਸ ਸੀਰੀਜ਼ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh