ਨੇਹਾ ਕੱਕੜ ਦੇ ਹੱਥਾਂ ''ਤੇ ਲੱਗੀ ਰੋਹਨਪ੍ਰੀਤ ਦੇ ਨਾਂ ਦੀ ਮਹਿੰਦੀ, ਵੇਖੋ ਤਸਵੀਰਾਂ

10/23/2020 3:23:01 PM

ਮੁੰਬਈ (ਬਿਊਰੋ) — 'ਕਾਲਾ ਚਸ਼ਮਾ', 'ਕਾਰ ਮੇਂ ਮਿਊਜ਼ਿਕ ਬਜਾ' ਵਰਗੇ ਕਈ ਧਮਾਕੇਦਾਰ ਗੀਤਾਂ ਨੂੰ ਆਵਾਜ਼ ਦੇਣ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਨੇਹਾ ਰਾਇਜ਼ਿੰਗ ਸਟਾਰ ਰੋਹਨਪ੍ਰੀਤ ਸਿੰਘ ਦੀ ਦੁਲਹਨ ਬਣੇਗੀ। ਦੋਵੇਂ 24 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਨੇਹਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ 'ਚ ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੇਹਾ ਹੱਥਾਂ 'ਤੇ ਰੋਹਨਪ੍ਰੀਤ ਸਿੰਘ ਦੇ ਨਾਂ ਦੀ ਮਹਿੰਦੀ ਲਗਵਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਕੱਕੜ ਦੇ ਚਿਹਰੇ 'ਚ ਵਿਆਹ ਦਾ ਨੂਰ ਕਿੰਨਾ ਜ਼ਿਆਦਾ ਹੈ।

PunjabKesari
ਦੱਸ ਦਈਏ ਕਿ ਦਿੱਲੀ ਦੇ ਮਸ਼ਹੂਰ ਰਾਜੂ ਮਹਿੰਦੀ ਵਾਲਾ ਦੀ ਟੀਮ ਨੇ ਨੇਹਾ ਕੱਕੜ ਦੇ ਹੱਥਾਂ ਤੇ ਪੈਰਾਂ 'ਤੇ ਮਹਿੰਦੀ ਲਾਈ ਹੈ। ਰਾਜੂ ਮਹਿੰਦੀ ਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨੇਹਾ ਕੱਕੜ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, 'ਨੇਹਾ ਵਰਗੀ ਸ਼ਾਨਦਾਰ ਗਾਇਕਾ ਦੇ ਹੱਥਾਂ 'ਤੇ ਬ੍ਰਾਈਡਲ ਮਹਿੰਦੀ ਲਾਉਣਾ ਸਾਡੇ ਲਈ ਮਾਣ ਦੀ ਗੱਲ ਹੈ। ਜਿਵੇਂ ਹੀ ਨੇਹਾ ਕੱਕੜ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਪ੍ਰਸ਼ੰਸਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

PunjabKesari
ਦੱਸਣਯੋਗ ਹੈ ਕਿ ਨੇਹਾ ਕੱਕੜ ਆਪਣੇ ਪੂਰੇ ਪਰਿਵਾਰ ਨਾਲ 22 ਅਕਤੂਬਰ ਨੂੰ ਦਿੱਲੀ ਪਹੁੰਚੀ ਹੈ। ਇਸ ਦੌਰਾਨ ਦੀ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਸੀ। ਵੀਡੀਓ 'ਚ ਨੇਹਾ ਕੱਕੜ ਤੇ ਉਨ੍ਹਾਂ ਦੇ ਭੈਣ-ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਫਲਾਈਟ 'ਚ ਬੈਠੇ ਨਜ਼ਰ ਆ ਰਹੇ ਹਨ। ਸਾਰਿਆਂ ਦੇ ਹੱਥਾਂ 'ਚ ਕੌਫੀ ਦੇ ਕੱਪ ਨਜ਼ਰ ਆ ਰਹੇ ਹੈ. ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, 'ਚੱਲੋ #ਨੇਹੁਪ੍ਰੀਤ ਦੇ ਵਿਆਹ।' ਨੇਹਾ ਕੱਕੜ ਦਾ ਵਿਆਹ ਦਿੱਲੀ 'ਚ ਹੋਣਾ ਹੈ। 24 ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਆਹ ਦੇ ਬੰਧਨ 'ਚ ਬੱਝਣਗੇ ਅਤੇ 26 ਅਕਤੂਬਰ ਨੂੰ ਚੰਡੀਗੜ੍ਹ ਦੇ ਹੋਟ 'ਦਿ ਅਮਲਤਾਸ' 'ਚ ਰਿਸੈਪਸ਼ਨ ਪਾਰਟੀ ਹੋਵੇਗੀ।

PunjabKesari

ਸੋਸ਼ਲ ਮੀਡੀਆ 'ਤੇ ਕੀਤਾ ਪਿਆਰ ਦਾ ਇਜ਼ਹਾਰ
ਦੱਸ ਦਈਏ ਕਿ ਨੇਹਾ ਕੱਕੜ ਨੇ ਹਾਲ ਹੀ 'ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ 'ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ। ਇਕ ਤੋਂ ਬਾਅਦ ਇਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ। ਇਸੇ ਦੌਰਾਨ ਨੇਹਾ ਕੱਕੜ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਨੇਹਾ ਦੇ ਰੋਕੇ ਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਰੋਹਨਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ।

PunjabKesari

26 ਅਕਤੂਬਰ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ
ਵਾਇਰਲ ਕਾਰਡ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ 26 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਵਿਆਹ 'ਦਿ ਅਮਲਤਾਸ' ਮੋਹਾਲੀ, ਪੰਜਾਬ 'ਚ ਹੋਵੇਗਾ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਸੂਤਰਾਂ ਦੀ ਮੰਨੀਏ ਤਾਂ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਗੰਗਾ ਜਲ ਲੈ ਕੇ ਅਇਆ ਹੈ, ਜਿਸ ਨਾਲ ਨੇਹਾ ਕੱਕੜ ਨੂੰ ਮਹਿੰਦੀ ਸੈਰੇਮਨੀ 'ਤੇ ਇਸ਼ਨਾਨ ਕਰਵਾਇਆ ਜਾਵੇਗਾ।

PunjabKesari


sunita

Content Editor sunita