ਅਭਿਸ਼ੇਕ ਬੱਚਨ ਦਾ ਡਿਜੀਟਲ ਆਨ-ਸਕ੍ਰੀਨ ਡੈਬਿਊ, ''ਬ੍ਰੀਦ : ਇਨ ਟੂ ਦਿ ਸ਼ੈਡੋਜ਼'' ਦਾ ਟਰੇਲਰ ਰਿਲੀਜ਼

7/2/2020 3:17:00 PM

ਮੁੰਬਈ (ਬਿਊਰੋ) — 'ਬ੍ਰੀਦ : ਇਨ ਟੂ ਦਿ ਸ਼ੈਡੋਜ਼' ਇਕ 12 ਐਪੀਸੋਡ ਦੀ ਐਮਾਜ਼ੋਨ ਓਰੀਜਿਨਲ ਸੀਰੀਜ਼ ਹੈ, ਜਿਸ 'ਚ ਇੱਕ ਹਤਾਸ਼ ਪਿਤਾ ਦਾ ਸਫ਼ਰ ਵਿਖਾਇਆ ਜਾਵੇਗਾ, ਜੋ ਆਪਣੀ ਲਾਪਤਾ ਬੇਟੀ ਨੂੰ ਲੱਭਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਬੁੱਧਵਾਰ ਨੂੰ ਇਸ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਅਬੁੰਦੰਤੀਆ ਐਂਟਰਟੇਨਮੈਂਟ ਦੁਆਰਾ ਰਚਿਤ ਅਤੇ ਬਣੀ, ਆਲ-ਨਿਊ ਸਾਈਕੋਲਾਜੀਕਲ ਕ੍ਰਾਈਮ ਥ੍ਰਿਲਰ ਦੇ ਨਾਲ ਅਦਾਕਾਰ ਅਭਿਸ਼ੇਕ ਬੱਚਨ ਡਿਜੀਟਲ ਆਨ-ਸਕ੍ਰੀਨ ਡੈਬਿਊ ਕਰ ਰਹੇ ਹਨ, ਜੋ ਇੱਕ ਹਤਾਸ਼ ਪਿਤਾ ਦੀ ਭੂਮਿਕਾ ਨਿਭਾ ਰਹੇ ਹਨ। ਇਸ 'ਚ ਅਦਾਕਾਰ ਅਮਿਤ ਸਾਧ ਫਿਰ ਇੰਸਪੈਕਟਰ ਕਬੀਰ ਸਾਵੰਤ ਦੀ ਆਪਣੀ ਪੁਰਸਕਾਰ ਜੇਤੂ ਭੂਮਿਕਾ 'ਚ ਨਜ਼ਰ ਆਉਣਗੇ। ਇਸ 'ਚ ਦੱਖਣ ਭਾਰਤ ਦੀ ਪ੍ਰਮੁੱਖ ਕਲਾਕਾਰ ਨਿਤਯਾ ਮੇਨਨ ਵੀ ਹਨ, ਜੋ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ। ਉਥੇ ਹੀ ਅਦਾਕਾਰਾ ਸੈਆਮੀ ਖੇਰ ਵੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹਾਂ। ਭਾਰਤ 'ਚ 200 ਅਤੇ ਦੇਸ਼ ਤੇ ਪ੍ਰਦੇਸ਼ਾਂ ਦੇ ਪ੍ਰਾਈਮ ਮੈਂਬਰ ਇਸ ਦੇ ਸਾਰੇ 12 ਐਪੀਸੋਡ 10 ਜੁਲਾਈ ਤੋਂ ਹਿੰਦੀ, ਤਮਿਲ ਅਤੇ ਤੇਲਗੁ ਵਰਗੀਆਂ ਕਈ ਭਾਰਤੀ ਭਾਸ਼ਾਵਾਂ 'ਚ ਵੇਖ ਸਕਦੇ ਹਨ। ਇਹ ਮਯੰਕ ਸ਼ਰਮਾ ਦੁਆਰਾ ਰਚਿਤ ਅਤੇ ਨਿਰਦੇਸ਼ਤ ਕੀਤੀ ਗਈ ਹੈ। ਸ਼ੋਅ ਨੂੰ ਭਵਾਨੀ ਅਈਅਰ, ਵਿਕਰਮ ਤੁਲੀ, ਅਰਸ਼ਦ ਸੈਯਦ ਅਤੇ ਮਯੰਕ ਸ਼ਰਮਾ ਨੇ ਚਤੁਰਾਈ ਨਾਲ ਲਿਖਿਆ ਹੈ।

ਇਸ ਸੀਰੀਜ਼ ਦਾ ਟਰੇਲਰ ਅਵਿਨਾਸ਼ ਸਭਰਵਾਲ (ਅਭਿਸ਼ੇਕ ਬੱਚਨ) ਦੇ ਸਫ਼ਰ ਦਾ ਅਨੁਸਰਣ ਕਰਦਾ ਹੈ, ਜਿੱਥੇ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੀ ਅਗਵਾ ਬੇਟੀ ਸੀਆ ਦੇ ਮਾਮਲੇ 'ਚ ਉਲਝੇ ਹੋਏ ਹਨ। ਨਿਆਂ ਦੀ ਖੋਜ 'ਚ ਦਿੱਲੀ ਅਪਰਾਧ ਸ਼ਾਖਾ ਦੇ ਦੁਸ਼ਮਣੀ ਵਾਲੇ ਮਾਹੌਲ ਦੇ 'ਚ ਸੀਨੀਅਰ ਨਿਰੀਖਕ ਕਬੀਰ ਸਾਵੰਤ (ਅਮਿਤ ਸਾਧ) ਮਾਮਲੇ ਦੀ ਅਗਵਾਈ ਕਰਦੇ ਹਨ। ਜਾਂਚ ਦਾ ਹਰ ਮੋੜ ਰੁਕਾਵਟਾਂ ਨਾਲ ਲੈੱਸ ਹੈ ਅਤੇ ਜਿਵੇਂ-ਜਿਵੇਂ ਇਹ ਪਤੀ-ਪਤਨੀ ਸੱਚਾਈ ਦੇ ਕਰੀਬ ਪੁੱਜਦੇ ਹਨ, ਉਸੇ ਤਰ੍ਹਾਂ ਹੀ ਅਗਵਾਕਾਰ ਦੀ ਆਸਾਧਰਣ ਮੰਗ ਉਨ੍ਹਾਂ ਨੂੰ ਗੰਭੀਰ ਹਲਾਤਾਂ ਦੀ ਇਕ ਲੜੀ 'ਚ ਉਲਝਾ ਦਿੰਦੀ ਹੈ।


sunita

Content Editor sunita