ਆਲੀਆ ਭੱਟ ਦੇ ਬਿਆਨ ’ਤੇ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗਾ ਫ਼ਿਲਮ ‘ਬ੍ਰਹਮਾਸਤਰ’ ਦਾ ਬਾਈਕਾਟ

Thursday, Aug 25, 2022 - 01:00 PM (IST)

ਆਲੀਆ ਭੱਟ ਦੇ ਬਿਆਨ ’ਤੇ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗਾ ਫ਼ਿਲਮ ‘ਬ੍ਰਹਮਾਸਤਰ’ ਦਾ ਬਾਈਕਾਟ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਮੇਸ਼ਾ ਚਰਚਾ ’ਚ ਰਹਿੰਦੀ  ਹੈ। ਹਾਲ ਹੀ ’ਚ ਆਲੀਆ ਨੇ ਅਜਿਹਾ ਬਿਆਨ ਦਿੱਤਾ ਹੈ ਜੋ ਉਸ ਲਈ ਭਾਰੀ ਪੈ ਗਿਆ। ਆਲੀਆ ਦੇ ਇਸ ਬਿਆਨ ਤੋਂ ਬਾਅਦ ਲੋਕ ਕਾਫ਼ੀ ਗੁੱਸੇ ’ਚ ਹਨ। ਲੋਕ ਸੋਸ਼ਲ ਮੀਡੀਆ ’ਤੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਟਵਿੱਟਰ ’ਤੇ ‘ਬਾਈਕਾਟ ਬ੍ਰਹਮਾਸਤਰ’ ਵੱਡੇ ਪੱਧਰ ’ਤੇ ਟ੍ਰੈਂਡ ਕਰ ਰਹੇ ਹਨ। 

PunjabKesari

ਦੱਸ ਦੇਈਏ ਕਿ ਹਾਲ ਹੀ ’ਚ ਇਕ ਇੰਟਰਵਿਊ ’ਚ ਆਲੀਆ ਨੇ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਉਹ ਟ੍ਰੋਲਸ ਦੇ ਨਿਸ਼ਾਨੇ ’ਤੇ ਆ ਗਈ ਸੀ। ਦਰਅਸਲ ਆਲੀਆ ਨੇ ਕਿਹਾ ਹੈ ਕਿ ‘ਜੇਕਰ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਮੈਨੂੰ ਨਾ ਦੇਖੋ।’ 

ਇਹ ਵੀ ਪੜ੍ਹੋ : ਜੈਕਲੀਨ ਫ਼ਰਨਾਂਡੀਜ਼ ਦਾ ED ਨੂੰ ਸਵਾਲ, ਨੋਰਾ ਫ਼ਤੇਹੀ ਨੇ ਵੀ ਲਿਆ ਸੀ ਸੁਕੇਸ਼ ਤੋਂ ਤੋਹਫ਼ਾ ਫ਼ਿਰ ਮੈਂ ਹੀ ਦੋਸ਼ੀ ਕਿਉਂ?

ਅਦਾਕਾਰਾ ਦੇ ਬਿਆਨ ਤੋਂ ਲੋਕ ਨਾਰਾਜ਼ ਹਨ। ਅਦਾਕਾਰਾ ਦੇ ਬਿਆਨ ਦੀ ਕਲਿੱਪ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਦੋਂ ਤੋਂ ਹੀ ਟਵਿਟਰ ’ਤੇ ਬਾਈਕਾਟ ਬ੍ਰਹਮਾਸਤਰ ਟ੍ਰੈਂਡ ਕਰਨ ਲੱਗਾ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਦੀ ਇਹ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਮਸ਼ਹੂਰ ਨਿਰਦੇਸ਼ਕ ਸਾਵਨ ਕੁਮਾਰ ਟਾਕ ਦੀ ਹਾਲਤ ਗੰਭੀਰ, ਹਸਪਤਾਲ ’ਚ ਦਾਖ਼ਲ

ਆਲੀਆ ਦੇ ਇਸ ਅੰਦਾਜ਼ ਤੋਂ ਲੋਕ ਉਸ ਦੀ ਆਉਣ ਵਾਲੀ ਫ਼ਿਲਮ ਦੇ ਨਾਲ-ਨਾਲ ਅਦਾਕਾਰਾ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। 


 


author

Shivani Bassan

Content Editor

Related News