ਸਲਮਾਨ ਖ਼ਾਨ ਦੀ ‘ਰਾਧੇ’ ਫ਼ਿਲਮ ਦੇ ਬਾਈਕਾਟ ਦੀ ਉਠੀ ਮੰਗ, ਟਵਿਟਰ ’ਤੇ ਸੁਸ਼ਾਂਤ ਦੇ ਪ੍ਰਸ਼ੰਸਕਾਂ ਦਾ ਨਜ਼ਰ ਆਇਆ ਗੁੱਸਾ

Friday, May 14, 2021 - 05:13 PM (IST)

ਸਲਮਾਨ ਖ਼ਾਨ ਦੀ ‘ਰਾਧੇ’ ਫ਼ਿਲਮ ਦੇ ਬਾਈਕਾਟ ਦੀ ਉਠੀ ਮੰਗ, ਟਵਿਟਰ ’ਤੇ ਸੁਸ਼ਾਂਤ ਦੇ ਪ੍ਰਸ਼ੰਸਕਾਂ ਦਾ ਨਜ਼ਰ ਆਇਆ ਗੁੱਸਾ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਰਿਲੀਜ਼ ਹੋ ਚੁੱਕੀ ਹੈ। ਸਲਮਾਨ ਦੀ ਇਸ ਫ਼ਿਲਮ ਨੂੰ ਸਿਨੇਮਾਘਰਾਂ ਦੇ ਨਾਲ-ਨਾਲ ਓ. ਟੀ. ਟੀ. ’ਤੇ ਵੀ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਸਲਮਾਨ ਖ਼ਾਨ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਪ੍ਰਸ਼ੰਸਕਾਂ ਨੂੰ ਈਦ ’ਤੇ ‘ਰਾਧੇ’ ਰਾਹੀਂ ਖ਼ਾਸ ਤੋਹਫਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰਿਲੀਜ਼ ਤੋਂ ਬਾਅਦ ਇਹ ਫ਼ਿਲਮ ਚਰਚਾ ’ਚ ਹੈ। ਸੋਸ਼ਲ ਮੀਡੀਆ ’ਤੇ ‘ਰਾਧੇ’ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਟਰੈਂਡ ਦੇਖਣ ਨੂੰ ਮਿਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ’ਤੇ ਪਾਈਆਂ ਸਿੱਧੂ ਮੂਸੇ ਵਾਲਾ ਨੇ ਧੁੰਮਾਂ, ‘ਮੂਸਟੇਪ’ ਆਈ ਟਰੈਂਡਿੰਗ ’ਚ

ਇਸ ਵਿਚਾਲੇ ਇਕ ਹੈਸ਼ਟੈਗ ਹੈ, ਜੋ ਸੁਰਖ਼ੀਆਂ ’ਚ ਹੈ। ਇਹ ਹੈਸ਼ਟੈਗ ਫ਼ਿਲਮ ਦੇ ਬਾਈਕਾਟ ਨੂੰ ਲੈ ਕੇ ਹੈ। ਅਸਲ ’ਚ ਟਵਿਟਰ ’ਤੇ ਸਲਮਾਨ ਖ਼ਾਨ ਦੀ ‘ਰਾਧੇ’ ਦਾ ਬਾਈਕਾਟ ਕਰਨ ਦੀ ਮੰਗ ਉਠ ਰਹੀ ਹੈ। #BoycottRadhe ਰਾਹੀਂ ਲੋਕ ਰਾਧੇ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ। ਆਪਣੀ ਪੋਸਟ ’ਚ ਯੂਜ਼ਰਜ਼ ਨੇ ਇਹ ਵੀ ਦੱਸਿਆ ਕਿ ਆਖਿਰ ਕਿਉਂ ਉਹ ਇਸ ਫ਼ਿਲਮ ਦੇ ਬਾਈਕਾਟ ਦੀ ਮੰਗ ਉਠਾ ਰਹੇ ਹਨ। ਅਸਲ ’ਚ ਟਵਿਟਰ ’ਤੇ ਇਹ ਟਰੈਂਡ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਨੇ ਚਲਾਇਆ ਹੈ।

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਅਦਾਕਾਰ ਦੇ ਕਈ ਪ੍ਰਸ਼ੰਸਕ ਬਾਲੀਵੁੱਡ ਦੇ ਵੱਡੇ ਬੈਨਰਾਂ ਤੇ ਕਲਾਕਾਰਾਂ ਤੋਂ ਨਾਰਾਜ਼ ਹਨ। ਸਲਮਾਨ ਖ਼ਾਨ ਵੀ ਉਨ੍ਹਾਂ ਸਿਤਾਰਿਆਂ ’ਚੋਂ ਇਕ ਹਨ। ਅਜਿਹੇ ’ਚ ਹੁਣ ਲੰਮੇ ਸਮੇਂ ਬਾਅਦ ਸਲਮਾਨ ਖ਼ਾਨ ਦੀ ਕੋਈ ਫ਼ਿਲਮ ਰਿਲੀਜ਼ ਹੋਈ ਹੈ ਤਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਨੇ ਇਸ ਫ਼ਿਲਮ ਦੇ ਬਾਈਕਾਟ ਦੀ ਮੰਗ ਕੀਤੀ ਹੈ ਤੇ ਇਸ ਲਈ ਕਈ ਲੋਕ ਇਕੱਠੇ ਆ ਗਏ ਹਨ।

ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਨਾਰਾਜ਼ ਪ੍ਰਸ਼ੰਸਕ ਲਗਾਤਾਰ ਬਾਈਕਾਟ ਰਾਧੇ ਨੂੰ ਲੈ ਕੇ ਟਵੀਟ ਕਰ ਰਹੇ ਹਨ। ਇਸ ਤੋਂ ਬਾਅਦ ਇਹ ਹੈਸ਼ਟੈਗ ਜ਼ਬਰਦਸਤ ਟਰੈਂਡ ਕਰ ਰਿਹਾ ਹੈ। ਦੱਸਣਯੋਗ ਹੈ ਕਿ ਈਦ ਮੌਕੇ ਰਿਲੀਜ਼ ਹੋਈ ‘ਰਾਧੇ’ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਭਾਈਜਾਨ ਦੇ ਪ੍ਰਸ਼ੰਸਕ ਲਗਾਤਾਰ ਫ਼ਿਲਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News