ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਦਾ ਫ਼ਿਲਮਾਂ ''ਚ ਡੈਬਿਊ, ਡਿੰਪਲ ਕਪਾਡੀਆ ਨਾਲ ਆਉਣਗੇ ਨਜ਼ਰ

Thursday, Sep 02, 2021 - 09:39 AM (IST)

ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਦਾ ਫ਼ਿਲਮਾਂ ''ਚ ਡੈਬਿਊ, ਡਿੰਪਲ ਕਪਾਡੀਆ ਨਾਲ ਆਉਣਗੇ ਨਜ਼ਰ

ਮੁੰਬਈ (ਬਿਊਰੋ) - ਮਸ਼ਹੂਰ ਫ਼ਿਲਮ ਮੇਕਰ ਬੋਨੀ ਕਪੂਰ ਜਲਦ ਹੀ ਡਾਇਰੈਕਟਰ ਲਵ ਰੰਜਨ ਦੀ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਉਨ੍ਹਾਂ ਨਾਲ ਰਣਬੀਰ ਕਪੂਰ, ਸ਼ਰਧਾ ਕਪੂਰ ਅਤੇ ਡਿੰਪਲ ਕਪਾਡੀਆ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਬੋਨੀ ਕਪੂਰ ਇਸ 'ਚ ਇੱਕ ਅਦਾਕਾਰਾ ਦੇ ਰੂਪ 'ਚ ਨਜ਼ਰ ਆਉਣ ਵਾਲਾ ਹੈ। ਬੋਨੀ ਕਪੂਰ ਨੇ ਹੁਣ ਤੱਕ 'ਮਿਸਟਰ ਇੰਡੀਆ', 'ਨੋ ਐਂਟਰੀ', 'ਜੁਦਾਈ' ਅਤੇ 'ਵਾਂਟੇਡ' ਵਰਗੀਆਂ ਕਈ ਹੀ ਸੁਪਰਹਿੱਟ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ। 

PunjabKesari

ਹਾਲ ਹੀ 'ਚ ਇੱਕ ਇੰਟਰਵਿਉ ਦੌਰਾਨ ਬੋਨੀ ਕਪੂਰ ਨੇ ਕਿਹਾ ਕਿ ''ਉਨ੍ਹਾਂ ਦੇ ਬੇਟੇ ਅਰਜੁਨ ਕਪੂਰ ਨੇ ਉਨ੍ਹਾਂ ਨੂੰ ਇਸ ਫ਼ਿਲਮ 'ਚ ਅਭਿਨੈ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ, ਸ਼ੁਰੂ 'ਚ ਮੈਂ ਇਹ ਫ਼ਿਲਮ ਨਹੀਂ ਕਰਨਾ ਚਾਹੁੰਦਾ ਸੀ ਪਰ ਅਰਜੁਨ ਮੇਰੇ ਕੋਲ ਆਏ ਅਤੇ ਮੈਨੂੰ ਇਸ ਫ਼ਿਲਮ 'ਚ ਅਭਿਨੈ ਕਰਨ ਦੀ ਸਲਾਹ ਦਿੱਤੀ। ਅਰਜੁਨ ਨੇ ਮੈਨੂੰ ਦੱਸਿਆ ਕਿ ਇਸ ਫ਼ਿਲਮ 'ਚ ਅਭਿਨੈ ਕਰਨਾ ਮੈਨੂੰ ਇੱਕ ਨਵਾਂ ਬਦਲਾਅ ਦੇ ਸਕਦਾ ਹੈ।" ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦੇ ਫੈਸਲੇ 'ਚ ਉਨ੍ਹਾਂ ਦੇ ਪਰਿਵਾਰ ਦਾ ਹੱਥ ਹੈ। ਬੋਨੀ ਨੇ ਦੱਸਿਆ ਕਿ ਉਹ ਇਸ ਫ਼ਿਲਮ 'ਚ ਇੱਕ ਪੰਜਾਬੀ ਪਿਤਾ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ।

PunjabKesari

ਬੋਨੀ ਕਪੂਰ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਕੈਮਰੇ ਦੇ ਪਿੱਛੇ ਰਹਿੰਦੇ ਸਨ ਅਤੇ ਅਦਾਕਾਰ ਨੂੰ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਹੁਣ ਉਹ ਕੈਮਰੇ ਦੇ ਸਾਹਮਣੇ ਕੰਮ ਕਰਨ ਦਾ ਅਨੰਦ ਲੈ ਰਹੇ ਹਨ। ਫ਼ਿਲਮ ਦੇ ਸੈੱਟ 'ਤੇ ਬਹੁਤ ਹੀ ਸੁਹਾਵਣਾ ਮਾਹੌਲ ਹੈ। ਇਹ ਬਹੁਤ ਵਧੀਆ ਅਨੁਭਵ ਹੈ। ਖ਼ਾਸ ਕਰਕੇ ਜਦੋਂ ਉਹ ਡਿੰਪਲ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹੋਣ। ਉਨ੍ਹਾਂ ਕਿਹਾ ਕਿ ਉਹ ਡਿੰਪਲ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਤੋਂ ਉਨ੍ਹਾਂ ਨੇ ਫ਼ਿਲਮ 'ਬੌਬੀ' ਦੀ ਸ਼ੂਟਿੰਗ ਵੀ ਸ਼ੁਰੂ ਨਹੀਂ ਕੀਤੀ ਸੀ। ਡਿੰਪਲ ਇਸ ਫ਼ਿਲਮ 'ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ।

PunjabKesari


author

sunita

Content Editor

Related News