ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕੋਰਟ ਵਲੋਂ ਵੱਡੀ ਰਾਹਤ

08/18/2021 2:20:19 PM

ਨਵੀਂ ਦਿੱਲੀ (ਬਿਊਰੋ) : ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਮੁੰਬਈ ਸਾਈਬਰ ਪੁਲਸ ਵੱਲੋਂ ਇਕ ਮਾਮਲੇ 'ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜਨੈੱਸਮੈਨ ਰਾਜ ਕੁੰਦਰਾ ਨੂੰ ਵੱਡੀ ਰਾਹਤ ਦਿੱਤੀ ਹੈ। ਸਾਈਬਰ ਪੁਲਸ ਵੱਲੋਂ ਦਰਜ ਮਾਮਲੇ 'ਚ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਲਈ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਰਾਜ ਕੁੰਦਰਾ ਖ਼ਿਲਾਫ਼ ਮੁੰਬਈ ਸਾਈਬਰ ਪੁਲਸ ਨੇ ਇਹ ਮਾਮਲਾ ਪਿਛਲੇ ਸਾਲ ਦਰਜ ਕੀਤਾ ਸੀ।

ਇਹ ਖ਼ਬਰ ਵੀ ਵੇਖੋ - ਪੀ. ਐੱਮ ਮੋਦੀ ਤੇ ਇੰਦਰਾ ਗਾਂਧੀ 'ਚੋਂ ਜ਼ਿਆਦਾ ਸ਼ਕਤੀਸ਼ਾਲੀ ਕੌਣ? ਅਜੇ ਦੇਵਗਨ ਨੇ ਦਿੱਤਾ ਇਹ ਜਵਾਬ

ਸਾਲ 2020 'ਚ ਇਕ ਸ਼ਿਕਾਇਤ ਦੇ ਆਧਾਰ 'ਤੇ ਰਾਜ ਕੁੰਦਰਾ 'ਤੇ ਦੋਸ਼ ਲਾਇਆ ਗਿਆ ਸੀ ਕਿ ਕੁਝ ਆਨਲਾਈਨ ਪਲੇਟਫਾਰਮ 'ਤੇ ਉਨ੍ਹਾਂ ਦੀ ਵੈੱਬ ਸੀਰੀਜ਼ ਤੋਂ ਇਲਾਵਾ ਅਸ਼ਲੀਲ ਵੀਡੀਓ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਨਿਊਜ਼ ਏਜੰਸੀ ਏ. ਐੱਨ. ਆਈ. ਦੀ ਖ਼ਬਰ ਮੁਤਾਬਕ ਬੰਬੇ ਹਾਈਕੋਰਟ ਨੇ ਰਾਜ ਕੁੰਦਰਾ ਨੂੰ ਅੰਤਰਿਮ ਰਾਹਤ ਦਿੱਤੀ ਤੇ ਉਨ੍ਹਾਂ ਦੀ ਅਗਾਊਂ ਜ਼ਮਾਨਤ 'ਤੇ ਪਟੀਸ਼ਨ ਅਗਲੇ ਬੁੱਧਵਾਰ 25 ਅਗਸਤ ਨੂੰ ਰੱਖੀ ਹੈ।

ਇਹ ਖ਼ਬਰ ਵੀ ਵੇਖੋ - ਪ੍ਰਿਅੰਕਾ ਚੋਪੜਾ ਬਣੀ MAMI ਫ਼ਿਲਮ ਫੈਸਟੀਵਲ ਦੀ ਚੇਅਰਪਰਸਨ, ਭਾਰਤੀ ਸਿਨੇਮਾ ਨੂੰ ਲੈ ਕੇ ਕੀਤਾ ਇਹ ਵਾਅਦਾ

ਨਿਆਂ ਸੰਦੀਪ ਦੇ ਸ਼ਿੰਦੇ ਦੀ ਸਿੰਗਲ ਜੱਜ ਬੈਂਚ ਰਾਜ ਕੁੰਦਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜੋ 2020 'ਚ ਇਕ ਐੱਫ. ਆਈ. ਆਰ. ਤੋਂ ਬਾਅਦ ਦਾਇਰ ਕੀਤੀ ਗਈ ਸੀ। 

ਇਹ ਖ਼ਬਰ ਵੀ ਵੇਖੋ - ਜਦੋਂ ਜੌਨ ਅਬ੍ਰਾਹਮ ਨੂੰ ਤਾਲਿਬਾਨ ਨੇ ਦਿੱਤੀ ਸੀ ਬੰਬ ਨਾਲ ਉਡਾਉਣ ਦੀ ਧਮਕੀ, ਲੈਣਾ ਪਿਆ ਸੀ ਇਹ ਫ਼ੈਸਲਾ

ਦੱਸ ਦੇਈਏ ਕਿ ਰਾਜ ਕੁੰਦਰਾ ਇਸ ਸਮੇਂ ਅਸ਼ਲੀਲ ਫ਼ਿਲਮ ਬਣਾਉਣ ਦੇ ਮਾਮਲੇ 'ਚ ਜੇਲ੍ਹ 'ਚ ਹਨ। ਬੀਤੇ ਮੰਗਲਵਾਰ ਨੂੰ ਕੁੰਦਰਾ ਦੀ ਨਿਆਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੀ ਸੇਸ਼ੰਸ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਜ਼ਮਾਨਤ 'ਤੇ ਸੁਣਵਾਈ 20 ਅਗਸਤ ਤਕ ਮੁਲਤਵੀ ਕਰ ਦਿੱਤੀ ਗਈ।

ਇਹ ਖ਼ਬਰ ਵੀ ਵੇਖੋ - ਸੁਨੰਦਾ ਸ਼ਰਮਾ ਨੂੰ ਇਸ ਸ਼ਖਸ ਨੇ ਸ਼ਰੇਆਮ ਕੀਤਾ ਪ੍ਰਪੋਜ਼, ਵੇਖੋ ਕੀ ਦਿੱਤਾ ਅੱਗੋਂ ਗਾਇਕਾ ਨੇ ਜਵਾਬ (ਵੀਡੀਓ)

ਨੋਟ - ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News