ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ ''ਚ ਕਰਾਇਆ ਗਿਆ ਦਾਖਲ
Saturday, Aug 22, 2026 - 01:59 PM (IST)
ਐਂਟਰਟੇਨਮੈਂਟ ਡੈਸਕ - ਦਿੱਗਜ ਅਦਾਕਾਰਾ ਅਤੇ ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ (CINTAA) ਦੀ ਪ੍ਰਧਾਨ ਪੂਨਮ ਢਿੱਲੋਂ ਨੂੰ ਡੇਂਗੂ ਹੋਣ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਖਬਰਾਂ ਮੁਤਾਬਕ ਅਦਾਕਾਰਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਅਤੇ ਜਲਦੀ ਹੀ ਘਰ ਵਾਪਸ ਆ ਜਾਵੇਗੀ।
ਇਹ ਵੀ ਪੜ੍ਹੋ: ਇਮਰਾਨ ਹਾਸ਼ਮੀ ਨੇ 'ਆਵਾਰਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene ! ਅਸਲ ਵਜ੍ਹਾ ਆਈ ਸਾਹਮਣੇ

ਇਹ ਖਬਰ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ, ਜਦੋਂ ਹਾਲ ਹੀ ਵਿੱਚ CINTAA ਦੀ ਜਨਰਲ ਸਕੱਤਰ ਉਪਾਸਨਾ ਸਿੰਘ ਨੇ ਪੂਨਮ ਢਿੱਲੋਂ ਅਤੇ ਸੰਗਠਨ ਦੀ ਮੀਤ ਪ੍ਰਧਾਨ ਪਦਮਿਨੀ ਕੋਹਲਾਪੁਰੇ 'ਤੇ ਗੰਭੀਰ ਦੋਸ਼ ਲਗਾਏ ਹਨ। ਇੱਕ ਪੋਡਕਾਸਟ ਵਿੱਚ, ਉਪਾਸਨਾ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਮੈਂਬਰ ਸੰਗਠਨ ਦੇ ਕੰਮਕਾਜ ਤੋਂ ਨਾਖੁਸ਼ ਹਨ ਅਤੇ ਜੋ ਲੋਕ ਅਸਹਿਮਤੀ ਜਤਾਉਂਦੇ ਹਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਵਿਵਾਦ ਦੇ ਵਿਚਕਾਰ, ਹੇਮੰਤ ਪਾਂਡੇ, ਮੁਕੇਸ਼ ਰਿਸ਼ੀ, ਸਹਿਲਾ ਚੱਢਾ, ਹੇਤਾ ਪਰਮਾਰ, ਪੁਨੀਤ ਈਸਰ, ਵਿੰਦੂ ਦਾਰਾ ਸਿੰਘ, ਵਿਕਾਸ ਵਰਮਾ ਅਤੇ ਦੀਪਕ ਪਰਾਸ਼ਰ ਸਮੇਤ 8 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ।

ਇਨ੍ਹਾਂ ਮੈਂਬਰਾਂ ਨੇ ਆਪਣੀਆਂ ਸ਼ਿਕਾਇਤਾਂ ਦੇ ਨਾਲ ਉਪਾਸਨਾ ਸਿੰਘ ਨੂੰ ਆਪਣੇ ਅਸਤੀਫ਼ੇ ਸੌਂਪੇ। ਉਨ੍ਹਾਂ ਦੋਸ਼ ਲਗਾਇਆ ਕਿ ਪੂਨਮ ਢਿੱਲੋਂ, ਪਦਮਿਨੀ ਕੋਲਹਾਪੁਰੇ ਅਤੇ ਕੁਝ ਹੋਰ ਕਾਰਜਕਾਰੀ ਮੈਂਬਰਾਂ ਦਾ ਸੰਗਠਨ ਦੇ ਅੰਦਰ ਮੁੱਖ ਫੈਸਲਿਆਂ 'ਤੇ ਬਹੁਤ ਜ਼ਿਆਦਾ ਕੰਟਰੋਲ ਸੀ। ਉਪਾਸਨਾ ਸਿੰਘ ਦੇ ਅਨੁਸਾਰ, ਕੁੱਲ 11 ਮੈਂਬਰਾਂ ਨੇ CINTAA ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਵਿੱਚ 8 ਚੁਣੇ ਹੋਏ ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ: ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ
ਉਥੇ ਹੀ ਇਸ ਵਿਵਾਦ ਦੇ ਵਿਚਕਾਰ, ਪੂਨਮ ਢਿੱਲੋਂ ਨੇ ਇੱਕ ਇੰਟਰਵਿਊ ਵਿੱਚ ਇਸ ਮੁੱਦੇ 'ਤੇ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਨਤਕ ਲੜਾਈ ਜਾਂ ਚਿੱਕੜ ਉਛਾਲਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਨ੍ਹਾਂ ਦਾ ਕਹਿਣ ਸੀ ਕਿ ਲਗਾਏ ਜਾ ਰਹੇ ਜ਼ਿਆਦਾਤਰ ਦੋਸ਼ ਇੱਕ ਅਜਿਹੇ ਵਿਅਕਤੀ ਦੀ ਸੋਚ ਅਤੇ ਨਿਰਾਸ਼ਾ ਨੂੰ ਦਰਸਾਉਂਦੇ ਹਨ ਜੋ ਸ਼ਾਇਦ ਆਪਣੀ ਉਮੀਦ ਤੋਂ ਵੱਧ ਮਹੱਤਵ ਚਾਹੁੰਦਾ ਸੀ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
