ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ ''ਗੱਲ'' ! ਪਤਨੀ ਨੂੰ ਯਾਦ ਕਰ ਹੋ ਗਏ ਭਾਵੁਕ

Monday, May 25, 2026 - 11:35 AM (IST)

ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ ''ਗੱਲ'' ! ਪਤਨੀ ਨੂੰ ਯਾਦ ਕਰ ਹੋ ਗਏ ਭਾਵੁਕ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਇੰਨੀ ਦਿਨੀਂ ਆਪਣੀ ਅਦਾਕਾਰੀ ਅਤੇ ਫ਼ਿਲਮਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਰੋਮਾਂਟਿਕ ਹੀਰੋ ਤੋਂ ਲੈ ਕੇ ਖਲਨਾਇਕ ਤੱਕ ਦੇ ਕਿਰਦਾਰਾਂ ਵਿੱਚ ਜਾਨ ਫੂਕਣ ਵਾਲੇ ਬੌਬੀ ਦਿਓਲ ਨੇ ਹਾਲ ਹੀ ਵਿੱਚ ਸ਼ੇਖਰ ਸੁਮਨ ਦੇ ਚੈਟ ਸ਼ੋਅ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਮਬੈਕ, ਇੰਡਸਟਰੀ ਵਿੱਚ ਆਪਣੀ Insecurity ਅਤੇ ਵੈੱਬ ਸੀਰੀਜ਼ 'ਆਸ਼ਰਮ' ਵਿੱਚ ਦਿੱਤੇ ਇੰਟੀਮੇਟ ਸੀਨਜ਼ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ 'ਐਤਵਾਰ ਦਰਸ਼ਨ' ਦੌਰਾਨ ਪ੍ਰਸ਼ੰਸਕ ਹੋਇਆ ਬੇਹੋਸ਼, 'ਜਲਸਾ' ਦੇ ਬਾਹਰ ਮਚੀ ਹਫੜਾ-ਦਫੜੀ

ਇਸ ਦੌਰਾਨ ਬੌਬੀ ਦਿਓਲ ਆਪਣੇ ਪਰਿਵਾਰ ਨੂੰ ਯਾਦ ਕਰਕੇ ਕਾਫੀ ਭਾਵੁਕ ਵੀ ਨਜ਼ਰ ਆਏ। ਸ਼ੋਅ ਦੌਰਾਨ ਜਦੋਂ ਹੋਸਟ ਸ਼ੇਖਰ ਸੁਮਨ ਨੇ ਓ.ਟੀ.ਟੀ ਪਲੇਟਫਾਰਮਾਂ 'ਤੇ ਵਧ ਰਹੀ ਬੋਲਡਨੈੱਸ ਅਤੇ 'ਆਸ਼ਰਮ 3' ਵਿੱਚ ਈਸ਼ਾ ਗੁਪਤਾ ਨਾਲ ਬੌਬੀ ਦੇ ਇੰਟੀਮੇਟ ਸੀਨਜ਼ ਦਾ ਜ਼ਿਕਰ ਕੀਤਾ, ਤਾਂ ਬੌਬੀ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ।

ਇਹ ਵੀ ਪੜ੍ਹੋ: 'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ ਧਰਮ ਦੀ ਝਲਕ

ਬੌਬੀ ਦਿਓਲ ਨੇ ਦੱਸਿਆ, "ਜਦੋਂ ਮੈਂ 'ਆਸ਼ਰਮ' ਦੀ ਕਹਾਣੀ ਸੁਣੀ ਸੀ, ਤਾਂ ਮੈਂ ਇਸ ਦੇ ਇੰਟੀਮੇਟ ਸੀਨਜ਼ ਦੀ ਗੱਲ ਆਪਣੇ ਪਿਤਾ, ਮਾਂ ਅਤੇ ਭਰਾ ਤੋਂ ਲੁਕਾ ਕੇ ਰੱਖੀ ਸੀ। ਮੈਂ ਇਸ ਬਾਰੇ ਸਿਰਫ਼ ਆਪਣੀ ਪਤਨੀ ਤਾਨਿਆ ਨੂੰ ਦੱਸਿਆ ਸੀ। ਮੇਰੇ ਲਈ ਉਨ੍ਹਾਂ ਨੂੰ ਦੱਸਣਾ ਬਹੁਤ ਜ਼ਰੂਰੀ ਸੀ, ਕਿਉਂਕਿ ਜੇਕਰ ਉਨ੍ਹਾਂ ਨੂੰ ਇਹ ਗੱਲ ਬਾਹਰੋਂ ਪਤਾ ਲੱਗਦੀ ਤਾਂ ਮੇਰੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਸਨ।"

ਇਹ ਵੀ ਪੜ੍ਹੋ: ਬਾਲੀਵੁੱਡ ਦੇ 'ਕਿੰਗ ਆਫ਼ ਕਾਮੇਡੀ' ਨੇ ਕੀਤਾ ਰਿਟਾਇਰਮੈਂਟ ਦਾ ਐਲਾਨ ! ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ

ਆਪਣੀ ਪਤਨੀ ਤਾਨਿਆ ਦਿਓਲ ਬਾਰੇ ਗੱਲ ਕਰਦੇ ਹੋਏ ਬੌਬੀ ਦਿਓਲ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਮੁਸ਼ਕਿਲ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉਹ ਜੋ ਕੁਝ ਵੀ ਹਨ, ਆਪਣੀ ਪਤਨੀ ਕਰਕੇ ਹਨ। ਜਦੋਂ ਉਹ ਕਰੀਅਰ ਦੇ ਬੁਰੇ ਦੌਰ ਵਿੱਚੋਂ ਲੰਘ ਰਹੇ ਸਨ, ਤਾਂ ਉਨ੍ਹਾਂ ਦੀ ਪਤਨੀ ਨੇ ਪੂਰਾ ਘਰ ਸੰਭਾਲਿਆ ਅਤੇ ਉਨ੍ਹਾਂ ਦੀ 'ਬੈਕਬੋਨ' ਬਣ ਕੇ ਖੜ੍ਹੀ ਰਹੀ। ਬੌਬੀ ਮੁਤਾਬਕ, ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਸੋਚ ਨੂੰ ਸਮਝਦੀ ਹੈ ਅਤੇ ਉਨ੍ਹਾਂ ਨੂੰ ਕਰੀਅਰ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ।

ਇਹ ਵੀ ਪੜ੍ਹੋ: RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News