ਰਫਾਹ ਸ਼ਹਿਰ 'ਤੇ ਹੋਏ ਹਮਲੇ ਦੀ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸਖ਼ਤ ਨਿੰਦਿਆ

Wednesday, May 29, 2024 - 01:36 PM (IST)

ਮੁੰਬਈ (ਬਿਊਰੋ): ਦੁਨੀਆਂ ਭਰ ਦੀ ਨਜ਼ਰ ਰਫਾਹ ਸ਼ਹਿਰ 'ਤੇ ਹੋਏ ਇਜ਼ਰਾਈਲ ਦੇ ਹਮਲੇ 'ਤੇ ਟਿਕੀ ਹੋਈ ਹੈ, ਇਸ ਘਟਨਾ 'ਤੇ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਚਿੰਤਾ ਜਾਹਿਰ ਕੀਤੀ ਹੈ। ਆਲੀਆ ਭੱਟ, ਵੁਰੁਣ ਧਵਨ ਅਤੇ ਕਰੀਨਾ ਕਪੂਰ ਨੇ ਰਫਾਹ ਸ਼ਹਿਰ ਨੂੰ ਲੈ ਆਪਣੀ ਚਿੰਤਾ ਜਾਹਿਰ ਕੀਤੀ ਹੈ ਅਤੇ ਫਿਲਿਸਤੀਨ ਲਈ ਆਪਣਾ ਸਮਰਥਨ ਦਿੱਤਾ ਹੈ। ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਲਿਖਿਆ ਹੈ, 'ਹਰ ਇਕ ਬੱਚੇ ਪਿਆਰ ਪਾਉਣ ਦਾ ਹੱਕਦਾਰ ਹੈ, ਹਰ ਇੱਕ ਬੱਚੇ ਨੂੰ ਸੁਰੱਖਿਆ ਚਾਹੀਦੀ ਹੈ ਅਤੇ ਹਰ ਇੱਕ ਬੱਚੇ ਨੂੰ ਸ਼ਾਂਤੀ ਪ੍ਰਾਪਤੀ ਦਾ ਹੱਕ ਹੈ। ਦੁਨੀਆਂ ਦੀ ਹਰ ਇੱਕ ਮਾਂ ਆਪਣੇ ਬੱਚਿਆਂ ਨੂੰ ਸੁਵਿਧਾਵਾਂ ਦੇਣ ਦਾ ਹੱਕ ਹੈ।

PunjabKesari

ਆਲੀਆ ਨੇ ਕੈਪਸ਼ਨ 'ਚ ਲਿਖਿਆ, 'ਸਭ ਦਾ ਧਿਆਨ ਰਫਾਹ 'ਤੇ ਹੈ।' ਕਰੀਨਾ ਕਪੂਰ ਨੇ ਇਕ ਪੋਸਟ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਰਫਾਹ 'ਚ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਹੋਈ ਹੱਤਿਆ ਦੀ ਨਿੰਦਿਆ ਕੀਤੀ ਹੈ। ਵਰੁਣ ਧਵਨ ਨੇ ਵੀ ਪੋਸਟ ਦੇ ਜ਼ਰੀਏ ਰਫਾਹ 'ਤੇ ਹੋਏ ਹਮਲੇ 'ਤੇ ਚਿੰਤਾ ਜਤਾਈ ਹੈ। ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਸਿਤਾਰਿਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਰਫਾਹ ਸ਼ਹਿਰ 'ਤੇ ਇਜ਼ਰਾਈਲ ਦੇ ਹਮਲੇ ਦਾ ਬਹੁਤ ਵਿਰੋਧ ਹੋ ਰਿਹਾ ਹੈ। 

 

PunjabKesari

ਦੱਸ ਦਈਏ ਕਿ ਇਜ਼ਰਾਈਲ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 37 ਲੋਕ ਮਾਰੇ ਗਏ। ਜਿਸ 'ਚ ਕਈ ਲੋਕ ਦੱਖਣੀ ਗਾਜਾ ਦੇ ਬਾਹਰੀ ਇਲਾਕੇ ਵਿੱਚ ਟੈਂਟ ਲਗਾ ਕੇ ਰਹਿ ਰਹੇ ਸਨ। ਇਜ਼ਰਾਈਲ ਨੇ ਰਫਾਹ 'ਤੇ 6 ਮਈ ਨੂੰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ,  ਜਿਸ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਲੋਕ ਸ਼ਹਿਰ ਛੱਡ ਕੇ ਚਲੇ ਗਏ ਹਨ। 


Anuradha

Content Editor

Related News