ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਲਗਾਏ ਚਾਰ-ਚੰਨ, ਦੇਖੋ ਤਸਵੀਰਾਂ

Sunday, Oct 23, 2022 - 11:22 AM (IST)

ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਲਗਾਏ ਚਾਰ-ਚੰਨ, ਦੇਖੋ ਤਸਵੀਰਾਂ

ਨਵੀਂ ਦਿੱਲੀ- ਦੇਸ਼ ਭਰ ’ਚ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਿਲਾਵੀ ਦਾ ਤਿਉਹਾਰ ਕੱਲ੍ਹ ਦੇਸ਼ ’ਚ ਮਨਾਇਆ ਜਾਵੇਗਾ। ਅਜਿਹੇ ’ਚ ਬਾਲੀਵੁੱਡ ਸਿਤਾਰਿਆਂ ਦੀ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਹਰ ਕੋਈ ਪ੍ਰੀ-ਦੀਵਾਲੀ ਮਨਾ ਰਿਹਾ ਹੈ। 

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਨੂੰ ਵੱਡੀ ਰਾਹਤ, ਅਗਲੀ ਸੁਣਵਾਈ ਤੱਕ ਗ੍ਰਿਫ਼ਤਾਰੀ ’ਤੇ ਪਾਬੰਦੀ

ਇਸ ਦੇ ਨਾਲ ਹੀ ਸ਼ਨੀਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਆਨੰਦ ਪੰਡਿਤ ਨੇ ਵੀ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਇਸ ਦੌਰਾਨ ਬਾਲੀਵੁੱਡ ਸਿਤਾਰੇ ਪਾਰਟੀ ’ਚ ਚਮਕਦੇ ਨਜ਼ਰ ਆਏ। ਅਮਿਤਾਭ ਬੱਚਨ ਤੋਂ ਲੈ ਕੇ ਅਕਸ਼ੈ ਕੁਮਾਰ ਤੱਕ ਮਸ਼ਹੂਰ ਸਿਤਾਰੇ ਪਾਰਟੀ ’ਚ ਮਹਿਫ਼ਲ ਲੁੱਟਦੇ ਨਜ਼ਰ ਆਏ। 

ਅਮਿਤਾਭ ਬੱਚਨ

ਅਮਿਤਾਭ ਬੱਚਨ ਨੇ ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰ ਨੇ ਪ੍ਰਿੰਟਿਡ ਕੁੜਤੇ ਅਤੇ ਪਜਾਮੇ ’ਚ ਨਜ਼ਰ ਆਏ। ਅਮਿਤਾਭ ਬੱਚਨ ਨੇ ਆਨੰਦ ਪੰਡਿਤ ਨਾਲ ਦੀਵਾਲੀ ਪੂਜਾ ਵੀ ਕੀਤੀ।

PunjabKesari

ਰਿਤਿਕ ਰੋਸ਼ਨ

ਇਸ ਪਾਰਟੀ ਮੌਕੇ ਰਿਤਿਕ ਰੋਸ਼ਨ ਵੀ ਨਜ਼ਰ ਆਏ। ਦੀਵਾਲੀ ਪਾਰਟੀ ’ਚ ਰਿਤਿਕ ਕੈਜ਼ੂਅਲ ਲੁੱਕ ’ਚ ਨਜ਼ਰ ਆਏ। ਇਸ ਦੌਰਾਨ ਅਦਾਕਾਰ ਨੇ ਆਨੰਦ ਪੰਡਿਤ ਅਤੇ ਉਨ੍ਹਾਂ ਦੀ ਪਤਨੀ ਨਾਲ ਕੈਮਰੇ ਸਾਹਮਣੇ ਪੋਜ਼ ਦਿੱਤੇ।

PunjabKesari

ਅਕਸ਼ੈ ਕੁਮਾਰ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਨਜ਼ਰ ਆਏ। ਅਦਾਕਾਰ ਦੇ ਲੁੱਕ  ਦੀ ਗੱਲ ਕਰੀਏ ਤਾਂ ਅਰਸ਼ੈ ਆਫ਼-ਵਾਈਟ ਕੁੜਤੇ-ਪਜਾਮੇ ’ਚ ਨਜ਼ਰ ਆਏ।

PunjabKesari ਅਜੇ ਦੇਵਗਨ ਅਤੇ ਕਾਜੋਲ

ਬੀ-ਟਾਊਨ ਦੀ ਮਸ਼ਹੂਰ ਜੋੜੀ ਅਜੇ ਦੇਵਗਨ ਅਤੇ ਕਾਜੋਲ ਨੇ ਪਾਰਟੀ ’ਚ ਚਾਰ-ਚੰਨ ਲਗਾਏ। ਦੋਵੇਂ ਕੈਮਰੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਲੁੱਕ ਦੀ ਗੱਲ ਕਰੀਏ ਤਾਂ ਕਾਜੋਲ ਨੇ ਪਿੰਕ ਕਲਰ ਦੀ ਖੂਬਸੂਰਤ  ਸਾੜ੍ਹੀ ਪਾਈ ਹੋਈ ਹੈ ਅਤੇ ਪਤੀ ਅਜੇ ਨੇ ਬਲੂ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।

PunjabKesari

ਅਨੁਪਮ ਖ਼ੇਰ

ਆਨੰਦ ਪੰਡਿਤ ਦੀ ਇਸ ਪਾਰਟੀ ’ਚ ਅਨੁਪਮ ਖ਼ੇਰ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ। ਚਿੱਟੇ ਕੁੜਤੇ ਪਜਾਮੇ ਨਾਲ ਸ਼ੂਅਜ਼ ਪਾਏ ਨਜ਼ਰ ਆਏ।

PunjabKesari

ਕ੍ਰਿਤੀ ਸੈਨਨ

ਇਸ ਮੌਕੇ ’ਤੇ ਕ੍ਰਿਤੀ ਸੈਨਸ ਖੂਬਸੂਰਤ ਲਹਿੰਗਾ ’ਚ ਨਜ਼ਰ ਆਈ। ਅਦਾਕਾਰਾ ਰਵਾਇਤੀ ਲੁੱਕ ’ਚ ਹਰ ਕਿਸੇ ਦਾ ਦਿੱਲ ਜਿੱਤਦੀ ਨਜ਼ਰ ਆਈ। ਅਦਾਕਾਰਾ ਨੇ ਪਿੰਕ ਪ੍ਰਿੰਡਿਟ ਲਹਿੰਗਾ ਪਾਇਆ ਹੋਇਆ ਸੀ।

PunjabKesari

ਸਿਧਾਰਥ ਮਲਹੋਤਰਾ

ਸਿਧਾਰਥ ਮਲਹੋਤਰਾ ਲਾਲ ਅਤੇ ਕਾਲੇ ਰੰਗ ਦੇ ਕੁੜਤੇ-ਪਜਾਮੇ ’ਚ ਸ਼ਾਨਦਾਰ ਲੱਗ ਰਹੇ ਸਨ। ਅਦਾਕਾਰ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।

PunjabKesari

ਅੰਕਿਤਾ ਲੋਖੰਡੇ

ਅਦਾਕਾਰਾ ਅੰਕਿਤਾ ਲੋਖੰਡੇ ਵੀ ਆਪਣੇ ਪਤੀ ਵਿੱਕੀ ਜੈਨ ਨਾਲ ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ਦਾ ਹਿੱਸਾ ਬਣੀ। ਇਸ ਦੌਰਾਨ ਇਹ ਜੋੜਾ ਰਵਾਇਤੀ ਲੁੱਕ ’ਚ ਨਜ਼ਰ ਆਇਆ। ਅੰਕਿਤਾ ਜਿੱਥੇ ਚਿੱਟੇ ਰੰਗ ਦੀ ਖੂਬਸੂਰਤ ਸਾੜੀ 'ਚ ਨਜ਼ਰ ਆ ਰਹੀ ਸੀ, ਉਥੇ ਵਿੱਕੀ ਕ੍ਰੀਮ ਰੰਗ ਦੇ ਕੁੜਤੇ ਪਜਾਮੇ ’ਚ ਸ਼ਾਨਦਾਰ ਨਜ਼ਰ ਆ ਰਹੇ ਸਨ।

PunjabKesari

ਅਦਿਤੀ ਰਾਓ ਹੈਦਰੀ

ਇਸ ਪਾਰਟੀ ’ਚ ਅਦਾਕਾਰਾ ਅਦਿਤੀ ਰਾਓ ਹੈਦਰੀ ਕਾਫ਼ੀ ਖੂਬਸੂਰਤ ਨਜ਼ਰ ਆਈ। ਅਦਾਕਾਰਾ ਨੇ ਇਸ ਲਾਲ ਅਤੇ ਨੀਲੇ ਰੰਗ ਦੇ ਲਹਿੰਗਾ ’ਚ ਚਾਰ-ਚੰਨ ਲਗਾਏ। 

PunjabKesari


author

Shivani Bassan

Content Editor

Related News