ਤਸਵੀਰ ''ਚ ਨਜ਼ਰ ਆਉਣ ਵਾਲਾ ਇਹ ਪੰਜਾਬੀ ਗੱਭਰੂ ਅੱਜ ਹੈ ਬਾਲੀਵੁੱਡ ਦਾ ਨਾਮੀ ਸਿੰਗਰ, ਕੀ ਤੁਸੀਂ ਪਛਾਣਿਆ?
Wednesday, Jul 22, 2020 - 05:10 PM (IST)

ਜਲੰਧਰ (ਵੈੱਬ ਡੈਸਕ) — ਸੋਸ਼ਲ ਮੀਡੀਆ 'ਤੇ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਕਲਾਕਾਰ ਅਕਸਰ ਹੀ ਆਪਣੀ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜਿਸ ਕਰਕੇ ਕੁਝ ਹੀ ਸਮੇਂ 'ਚ ਪੁਰਾਣੀਆਂ ਤਸਵੀਰਾਂ ਟਰੈਂਡ ਕਰਨ ਲੱਗ ਜਾਂਦੀਆਂ ਹਨ। ਇਸ ਤਸਵੀਰ 'ਚ ਜੋ ਪੰਜਾਬੀ ਗੱਭਰੂ ਨਜ਼ਰ ਆ ਰਿਹਾ ਹੈ ਉਹ ਹੋਰ ਕੋਈ ਨਹੀਂ ਸਗੋ ਪੰਜਾਬੀ ਗਾਇਕ ਮੀਕਾ ਸਿੰਘ ਹੈ, ਜਿਸ ਨੇ ਆਪਣੀ ਆਵਾਜ਼ ਨਾਲ ਬਾਲੀਵੁੱਡ 'ਚ ਚੰਗਾ ਨਾਂ ਬਣਾ ਲਿਆ ਹੈ। ਗਾਇਕ ਮੀਕਾ ਸਿੰਘ ਨੇ ਆਪਣੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਨੂੰ ਇਹ ਤਸਵੀਰ ਖ਼ੂਬ ਪਸੰਦ ਆ ਰਹੀ ਹੈ। ਨਾਮੀ ਹਸਤੀਆਂ ਨੇ ਵੀ ਕੁਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ਼ ਕੀਤੀ ਹੈ।
Good morning:) I’m a born star baby 🤗🤗🤗... have a wonderful day..
A post shared by Mika Singh (@mikasingh) on Jul 21, 2020 at 10:34pm PDT
ਜੇ ਗੱਲ ਕਰੀਏ ਮੀਕਾ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ 'ਚ ਗੀਤ ਗਾ ਚੁੱਕੇ ਹਨ। ਉਹ ਸਲਮਾਨ ਖਾਨ, ਅਕਸ਼ੇ ਕੁਮਾਰ, ਰਣਵੀਰ ਸਿੰਘ, ਅਜੇ ਦੇਵਗਨ ਵਰਗੇ ਕਈ ਨਾਮੀ ਅਦਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਸੰਗੀਤ ਜਗਤ ਨੂੰ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।