Arijit Singh ਨੇ ਵਿਆਹ ''ਚ ਗੀਤ ਗਾਉਣ ਦੇ ਬਦਲੇ ਮੰਗਿਆ ਸੀ Duplex

Wednesday, Nov 27, 2024 - 03:46 PM (IST)

Arijit Singh ਨੇ ਵਿਆਹ ''ਚ ਗੀਤ ਗਾਉਣ ਦੇ ਬਦਲੇ ਮੰਗਿਆ ਸੀ Duplex

ਮੁੰਬਈ- ਜਾਦੂਈ ਆਵਾਜ਼ ਦੇ ਮਾਲਕ ਅਰਿਜੀਤ ਸਿੰਘ ਨੂੰ ਅੱਜ ਹਰ ਕੋਈ ਜਾਣਦਾ ਹੈ। ਅਰਿਜੀਤ ਸਿੰਘ ਦੇ ਫੈਨਜ਼ ਦੀ ਗਿਣਤੀ ਕਰੋੜਾਂ ਵਿੱਚ ਹੈ। ਉਨ੍ਹਾਂ ਨੇ 2011 ਦੀ ਫ਼ਿਲਮ ‘ਮਰਡਰ 2’ ਦੇ ਗੀਤ ‘ਫਿਰ ਮੁਹੱਬਤ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਦੋਂ ਤੋਂ, ਉਨ੍ਹਾਂ ਨੇ ‘ਤੁਮ ਹੀ ਹੋ’, ‘ਅਗਰ ਤੁਮ ਸਾਥ ਹੋ’, ‘ਕੇਸਰੀਆ’, ‘ਅਪਨਾ ਬਨਾ ਲੇ’, ‘ਵੇ ਕਮਲਿਆ’, ‘ਚੱਲਿਆ’ ਅਤੇ ‘ਓ ਮਾਹੀ’ ਸਮੇਤ ਕਈ ਹਿੱਟ ਗੀਤ ਗਾਏ ਹਨ। ਹਾਲ ਹੀ ‘ਚ ਰੈਪਰ ਇੱਕਾ ਸਿੰਘ ਤੇ ਰਫ਼ਤਾਰ ਨੇ ਖ਼ੁਲਾਸਾ ਕੀਤਾ ਸੀ ਕਿ ਅਰਿਜੀਤ ਬਹੁਤ ਇਸ ਸਮੇਂ ਸਭ ਤੋਂ ਮਹਿੰਗੇ ਸਿੰਗਰ ਹਨ।

ਇੱਕਾ ਤੇ ਰਫ਼ਤਾਰ ਨੇ ਅਰਿਜੀਤ ਸਿੰਘ ਦੀ ਕੀਤੀ ਤਰੀਫ਼
ਇੱਕਾ ਤੇ ਰਫ਼ਤਾਰ ਨੇ ਇਕ ਪੌਡਕਾਸਟ ‘ਚ ਕਿਹਾ ਕਿ ਮਿਊਜ਼ਿਕ ਇੰਡਸਟਰੀ ‘ਚ ਲੋਕ ਖ਼ੁਦ ਨੂੰ ਅਮੀਰ ਸਮਝਦੇ ਹਨ, ਉਹ ਵੀ ਅਮੀਰ ਦਿਖਾਈ ਦਿੰਦੇ ਹਨ। ਰਫ਼ਤਾਰ ਨੇ ਕਿਹਾ ਕਿ ਸਾਡਾ ਗਾਉਣ ਦਾ ਸਟਾਈਲ ਹੀ ਅਜਿਹਾ ਹੈ ਕਿ ਅਸੀਂ ਖ਼ੁਦ ਨੂੰ ਅਮੀਰ ਦਿਖਾਉਂਦੇ ਹਾਂ। ਪੋਡਕਾਸਟ ਦੌਰਾਨ ਇੱਕਾ ਤੇ ਰਫ਼ਤਾਰ ਨੇ ਕਿਹਾ, “ਸਾਡੇ ਵਰਗੇ 100 ਨੂੰ ਇੱਕ ਦਿਨ ਵਿੱਚ ਖਾ ਸਕਦਾ ਹੈ ਅਰਿਜੀਤ।”ਰਫ਼ਤਾਰ ਨੇ ਇਹ ਵੀ ਦੱਸਿਆ ਕਿ ਅਰਿਜੀਤ ਨੂੰ ਵਿਆਹਾਂ ਵਿਚ ਪ੍ਰਫਾਰਮ ਕਰਨਾ ਪਸੰਦ ਨਹੀਂ ਹੈ। ਹਾਲਾਂਕਿ, ਇੱਕ ਵਾਰ ਕਿਸੇ ਨੇ ਉਨ੍ਹਾਂ ਨੂੰ ਇੱਕ ਵਿਆਹ ਵਿੱਚ ਪ੍ਰਫਾਰਮ ਕਰਨ ਲਈ ਕਿਹਾ ਅਤੇ ਬਦਲੇ ਵਿੱਚ ਉਨ੍ਹਾਂ ਨੇ ਮੁੰਬਈ ਵਿੱਚ ਇੱਕ ਡੁਪਲੈਕਸ ਘਰ ਲੈ ਲਿਆ ਸੀ। ਰਫ਼ਤਾਰ ਨੇ ਦੱਸਿਆ, “ਤੁਹਾਨੂੰ ਮੁੰਬਈ ਵਿੱਚ ਇੱਕ ਡੁਪਲੈਕਸ ਘਰ ਦੀ ਕੀਮਤ ਪਤਾ ਕਰਨੀ ਚਾਹੀਦੀ ਹੈ। ਉਸ ਨੇ ਇਹ ਘਰ 1-1.5 ਘੰਟੇ ਦੀ ਪ੍ਰਫਾਰਮੈਂਸ ਦੇ ਬਦਲੇ ਲਿਆ ਸੀ।”

ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਗਈ Youtuber Vlogger ਦਾ ਕਤਲ, ਜਾਣੋ ਪੂਰਾ ਮਾਮਲਾ

ਅਰਿਜੀਤ ਸਿੰਘ ਦਾ ਇੰਡੀਆ ਟੂਰ ਦੀ ਗੱਲ ਕਰੀਏ ਤਾਂ ਅਰਿਜੀਤ ਸਿੰਘ ਨੇ ਹਾਲ ਹੀ ਵਿੱਚ 30 ਨਵੰਬਰ, 2024 ਤੋਂ ਪੂਰੇ ਭਾਰਤ ਵਿੱਚ ਪੰਜ ਸ਼ਹਿਰਾਂ ਦੇ ਟੂਰ ਦਾ ਐਲਾਨ ਕੀਤਾ ਹੈ। ਇਹ ਦੌਰਾ ਬੈਂਗਲੁਰੂ (30 ਨਵੰਬਰ, 2024), ਹੈਦਰਾਬਾਦ (7 ਦਸੰਬਰ, 2024), ਦਿੱਲੀ (2 ਫਰਵਰੀ, 2025), ਮੁੰਬਈ (23 ਮਾਰਚ, 2025) ਅਤੇ ਚੇਨਈ (27 ਅਪ੍ਰੈਲ, 2025) ਨੂੰ ਕਵਰ ਕਰਨਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News