ਮਨੀਸ਼ ਮਲਹੋਤਰਾ ਸਣੇ ਹੁਣ ਈ. ਡੀ. ਦੀ ਰਡਾਰ 'ਤੇ ਇਹ ਨਾਮੀ ਫੈਸ਼ਨ ਡਿਜ਼ਾਈਨਰ, ਦਿੱਲੀ ਹੋ ਸਕਦੀ ਹੈ ਪੇਸ਼ੀ
Wednesday, Jun 23, 2021 - 04:52 PM (IST)
ਮੁੰਬਈ : ਬਾਲੀਵੁੱਡ ਦੇ ਤਿੰਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ, ਮਨੀਸ਼ ਮਲਹੋਤਰਾ ਤੇ ਰੀਤੂ ਕੁਮਾਰ ਈਡੀ ਦੇ ਰਡਾਰ 'ਤੇ ਆਏ ਹਨ। ਇਨ੍ਹਾਂ ਤਿੰਨਾਂ ਫੈਸ਼ਨ ਡਿਜ਼ਾਈਨਰਾਂ ਦਾ ਇੱਕ ਰਾਜਨੇਤਾ ਨਾਲ ਰਿਲੇਟਿਡ ਲੱਖਾਂ ਰੁਪਏ ਦੀ ਨਕਦੀ, ਟੈਕਸ ਚੋਰੀ ਤੇ ਹੋਰ ਦੋਸ਼ਾਂ ਨਾਲ ਸਬੰਧਤ ਮਾਮਲਾ ਸਾਹਮਣੇ ਆਇਆ ਹੈ।
ਹੋ ਸਕਦੀ ਹੈ ਦਿੱਲੀ ਪੇਸ਼ੀ
ਜਾਣਕਾਰੀ ਅਨੁਸਾਰ ਜਲਦ ਹੀ ਏਜੰਸੀ ਇਨ੍ਹਾਂ ਤਿੰਨਾਂ ਨੂੰ ਨੋਟਿਸ ਭੇਜ ਸਕਦੀ ਹੈ। ਇਨ੍ਹਾਂ ਤਿੰਨਾਂ ਨੂੰ ਪੁੱਛਗਿੱਛ ਲਈ ਦਿੱਲੀ ਵੀ ਬੁਲਾਇਆ ਜਾ ਸਕਦਾ ਹੈ। ਸਬਿਆਸਾਚੀ, ਮਨੀਸ਼ ਮਲਹੋਤਰਾ ਤੇ ਰਿਤੂ ਕੁਮਾਰ, ਤਿੰਨੋਂ ਹੀ ਇੰਡੀਅਨ ਫੈਸ਼ਨ ਇੰਡਸਟਰੀ ਦੇ ਵੱਡੇ ਨਾਮ ਹਨ ਅਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਡਿਜ਼ਾਈਨਰ ਕੱਪੜਿਆਂ ਵਿਚ ਨਜ਼ਰ ਆਉਂਦੇ ਹਨ। ਬਾਲੀਵੁੱਡ ਤੋਂ ਇਲਾਵਾ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਤੇ ਰਾਜਨੀਤਕ ਘਰਾਣੇ ਵਿਚ ਵੀ ਇਨ੍ਹਾਂ ਦੀ ਚੰਗੀ ਪਛਾਣ ਹੈ। ਇਨ੍ਹਾਂ ਤਿੰਨਾਂ ਦੇ ਨਾਮ ਪੰਜਾਬ ਦੇ ਇੱਕ ਵਿਧਾਇਕ ਨਾਲ ਸਬੰਧਤ ਇੱਕ ਕੇਸ ਵਿਚ ਸਾਹਮਣੇ ਆਏ ਹਨ।
ਕੀ ਹੈ ਪੂਰਾ ਮਾਮਲਾ
ਈਡੀ ਨੇ ਇਸ ਵਿਧਾਇਕ ਖ਼ਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਕੇਸ ਦੀ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਦੇ ਨਾਂ ਸਾਹਮਣੇ ਆਏ ਹਨ। ਜਾਂਚ ਦੌਰਾਨ ਈਡੀ ਨੂੰ ਕੁਝ ਇਮਪੋਰਟੈਂਟ ਡੋਕੂਮੈਂਟਸ ਮਿਲੇ ਹਨ, ਜਿਸ ਅਨੁਸਾਰ ਇਸ ਵਿਧਾਇਕ ਦਾ ਕੁਝ ਸਾਲ ਪਹਿਲਾਂ ਇਥੇ ਇੱਕ ਸ਼ਾਨਦਾਰ ਵਿਆਹ ਹੋਇਆ ਸੀ, ਜਿਸ ਵਿਚ ਇਨ੍ਹਾਂ ਤਿਨਾ ਫੈਸ਼ਨ ਡਿਜ਼ਾਈਨਰ ਦੇ ਕੱਪੜੇ ਖਰੀਦੇ ਗਏ ਸਨ। ਲੱਖਾਂ ਰੁਪਏ ਦੇ ਇਹ ਕੱਪੜੇ ਨਕਦ ਅਦਾ ਕੀਤੇ ਗਏ, ਅਜਿਹੇ ਵਿਚ ਤਿੰਨਾਂ 'ਤੇ ਇਨਕਮ ਟੈਕਸ ਅਤੇ ਟੈਕਸ ਚੋਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।
ਨੋਟ - ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਦੀ ਇਸ ਖ਼ਬਰ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।