ਪ੍ਰਾਣ ਪ੍ਰਤਿਸ਼ਠਾ ’ਤੇ ਝੂਮਿਆ ਬਾਲੀਵੁੱਡ, ਕਿਹਾ– ‘ਪੂਰਾ ਦੇਸ਼ ਅਯੁੱਧਿਆ ’ਚ ਰਾਮ ਲੱਲਾ ਦੇ ਸਵਾਗਤ ਲਈ ਇਕਜੁੱਟ ਹੋਇਆ’

Tuesday, Jan 23, 2024 - 12:38 PM (IST)

ਪ੍ਰਾਣ ਪ੍ਰਤਿਸ਼ਠਾ ’ਤੇ ਝੂਮਿਆ ਬਾਲੀਵੁੱਡ, ਕਿਹਾ– ‘ਪੂਰਾ ਦੇਸ਼ ਅਯੁੱਧਿਆ ’ਚ ਰਾਮ ਲੱਲਾ ਦੇ ਸਵਾਗਤ ਲਈ ਇਕਜੁੱਟ ਹੋਇਆ’

ਮੁੰਬਈ (ਯੂ. ਐੱਨ. ਆਈ.)– ਬਾਲੀਵੁੱਡ ਸਿਤਾਰਿਆਂ ਨੇ ਅਯੁੱਧਿਆ ’ਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਸੰਪੂਰਨ ਹੋਣ ’ਤੇ ਖ਼ੁਸ਼ੀ ਪ੍ਰਗਟਾਈ ਹੈ। ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਪੂਰੀ ਹੋਣ ਤੋਂ ਬਾਅਦ ਦੇਸ਼ ’ਚ ਖ਼ੁਸ਼ੀ ਦਾ ਮਾਹੌਲ ਹੈ।

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

ਸਿਤਾਰਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ

ਅਜੇ ਦੇਵਗਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਯਕੀਨ ਨਹੀਂ ਹੋ ਰਿਹਾ, ਮੈਂ ਆਪਣੀ ਜ਼ਿੰਦਗੀ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਵਰਗੀ ਇਤਿਹਾਸਕ ਤੇ ਸ਼ੁਭ ਘਟਨਾ ਦਾ ਗਵਾਹ ਬਣਨ ਲਈ ਭਾਗਾਂ ਵਾਲਾ ਹਾਂ। ਇਹ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਕਿਵੇਂ ਸਾਡਾ ਪੂਰਾ ਦੇਸ਼ ਅਯੁੱਧਿਆ ’ਚ ਆਪਣੇ ਰਾਮ ਲੱਲਾ ਦੇ ਸਵਾਗਤ ਲਈ ਇਕਜੁੱਟ ਹੋਇਆ ਹੈ।’’

PunjabKesari

ਸੰਜੇ ਦੱਤ ਨੇ ਲਿਖਿਆ, ‘‘ਰਾਮ ਜਨਮ ਭੂਮੀ ਦੇ ਪਵਿੱਤਰ ਮੈਦਾਨ ਤੋਂ ਵਿਸ਼ਾਲ ਤੇ ਸ਼ਾਨਦਾਰ ਰਾਮ ਮੰਦਰ ਤੱਕ, ਆਸਥਾ ਤੇ ਲਚਕੀਲੇਪਣ ਨਾਲ ਬੁਣੀ ਗਈ ਇਕ ਯਾਤਰਾ, ਅੱਜ ਦਾ ਦਿਨ ਸਾਰਿਆਂ ਲਈ ਆਸ਼ੀਰਵਾਦ ਤੇ ਖ਼ੁਸ਼ਹਾਲੀ ਲੈ ਕੇ ਆਵੇ। ਜੈ ਭੋਲੇਨਾਥ, ਜੈ ਸ਼੍ਰੀ ਰਾਮ।’’

PunjabKesari

ਕਪਿਲ ਸ਼ਰਮਾ ਨੇ ਲਿਖਿਆ, ‘‘ਸਾਰੇ ਰਾਮ ਭਗਤਾਂ ਨੂੰ ਅਯੁੱਧਿਆ ’ਚ ਪਭੂ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਦੇ ਇਸ ਸ਼ੁਭ ਦਿਹਾੜੇ ’ਤੇ ਬਹੁਤ-ਬਹੁਤ ਵਧਾਈ। ਪ੍ਰਭੂ ਸ਼੍ਰੀ ਰਾਮ ਸਭ ਦਾ ਭਲਾ ਕਰਨ।’’

PunjabKesari

ਆਰ. ਮਾਧਵਨ ਨੇ ਲਿਖਿਆ, ‘‘ਇਸ ਸ਼ੁਭ ਮੌਕੇ ’ਤੇ ਪਿਆਰ, ਦਇਆ, ਸ਼ਾਂਤੀ ਤੇ ਖ਼ੁਸ਼ਹਾਲੀ ਦਾ ਇਕ ਲੰਮਾ ਯੁੱਗ ਸ਼ੁਰੂ ਹੋ ਸਕਦਾ ਹੈ ਤੇ ਦੁਨੀਆ ਤੇ ਇਸ ’ਚ ਮੌਜੂਦ ਸਾਰੇ ਲੋਕਾਂ ਨੂੰ ਸਰਵਸ਼੍ਰੇਸ਼ਠ ਦਾ ਆਸ਼ੀਰਵਾਦ ਮਿਲੇ।’’

PunjabKesari

ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਹਿੱਸਾ ਬਣੇ ਕਲਾਕਾਰ

ਸੰਗੀਤਕਾਰ ਅਨੂੰ ਮਲਿਕ ਨੇ ਦੱਸਿਆ ਕਿ ਉਹ ਰਾਮ ਮੰਦਰ ਦੇ ਸਾਹਮਣੇ ਖ਼ੁਦ ਨੂੰ ਵੇਖ ਕੇ ਭਾਵੁਕ ਹੋ ਗਏ ਤੇ ਅੱਖਾਂ ’ਚੋਂ ਹੰਝੂ ਵਹਿਣ ਲੱਗੇ। ਇਹ ਆਪਣੇ-ਆਪ ਹੋ ਜਾਂਦਾ ਹੈ, ਤੁਸੀਂ ਇਸ ਨੂੰ ਪਲਾਨ ਨਹੀਂ ਕਰ ਸਕਦੇ।

ਸੁਭਾਸ਼ ਘਈ ਨੇ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਹਾਂ। ਬਚਪਨ ਤੋਂ ਹੀ ਸੁਪਨਾ ਵੇਖਦੇ ਸੀ। ਅਯੁੱਧਿਆ ਬਾਰੇ ਸੁਣਦੇ ਸੀ ਤੇ ਦੇਖਦੇ ਸੀ। ਅੱਜ ਖ਼ੁਦ ਅਯੁੱਧਿਆ ’ਚ ਹਾਂ ਤੇ ਉਹ ਵੀ ਇਸ ਇਤਿਹਾਸਕ ਦਿਨ।

ਜੈਕੀ ਸ਼ਰਾਫ ਨੇ ਕਿਹਾ ਕਿ ਭਗਵਾਨ ਨੇ ਸਾਨੂੰ ਇਥੇ ਬੁਲਾ ਲਿਆ, ਬਹੁਤ ਵੱਡੀ ਗੱਲ ਹੈ। ਮਹਾਭਾਰਤ ’ਚ ਸ਼੍ਰੀ ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲੇ ਨਿਤੀਸ਼ ਭਾਰਦਵਾਜ ਨੇ ਕਿਹਾ ਕਿ ਮੰਦਰ ਦੇ ਜ਼ਰੀਏ ਇਕ ਵਾਰ ਫਿਰ ਪੁਰਾਣਾ ਮਾਣ ਤੇ ਸ਼ਾਨ ਦਿਸ ਰਹੀ ਹੈ।

ਅਨੁਪਮ ਖੇਰ ਨੇ ਕਿਹਾ ਕਿ ਅੱਜ ਖ਼ੁਸ਼ੀ ਦਾ ਦਿਨ ਹੈ, ਜੋ ਭਾਰਤ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਦੱਖਣੀ ਭਾਰਤੀ ਸੁਪਰਸਟਾਰ ਚਿਰੰਜੀਵੀ ਪੁੱਤਰ ਰਾਮ ਚਰਨ ਨਾਲ ਰਾਮ ਜਨਮ ਭੂਮੀ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ, ਜੋ ਭਗਵਾਨ ਨੇ ਇਹ ਮੌਕਾ ਦਿੱਤਾ। ਸੋਨੂੰ ਨਿਗਮ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਅਜੇ ਕੁਝ ਬੋਲਣ ਲਈ ਹੈ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News