ਰਣਵੀਰ ਸਿੰਘ ਦੀ ਮਾਂ ਨੇ ਪੋਤਰੀ ਲਈ ਡੋਨੇਟ ਕੀਤੇ ਆਪਣੇ ਵਾਲ, ਦੇਖੋ ਤਸਵੀਰਾਂ

Wednesday, Dec 11, 2024 - 11:17 AM (IST)

ਰਣਵੀਰ ਸਿੰਘ ਦੀ ਮਾਂ ਨੇ ਪੋਤਰੀ ਲਈ ਡੋਨੇਟ ਕੀਤੇ ਆਪਣੇ ਵਾਲ, ਦੇਖੋ ਤਸਵੀਰਾਂ

ਮੁੰਬਈ- ਰਣਵੀਰ ਸਿੰਘ ਦੀ ਮਾਂ ਅਤੇ ਦੀਪਿਕਾ ਪਾਦੁਕੋਣ ਦੀ ਸੱਸ ਅੰਜੂ ਭਵਨਾਨੀ ਨੇ ਆਪਣੇ ਵਾਲ ਦਾਨ ਕੀਤੇ ਹਨ। ਅੰਜੂ ਨੇ ਅਜਿਹਾ ਆਪਣੀ ਪੋਤਰੀ ਦੁਆ ਦੇ ਤੀਜੇ ਮਹੀਨੇ ਦੇ ਜਨਮਦਿਨ ਦੇ ਜਸ਼ਨ 'ਤੇ ਕੀਤਾ। ਰਣਵੀਰ ਸਿੰਘ ਦੀ ਮਾਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਕੁਝ ਤਸਵੀਰਾਂ ਵੀ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਵਾਲ ਕਟਵਾਉਂਦੀ ਨਜ਼ਰ ਆ ਰਹੀ ਹੈ।

ਪੋਤਰੀ ਦੇ ਤੀਜੇ ਮਹੀਨੇ ਦੇ ਜਨਮ ਦਿਨ 'ਤੇ ਲਿਆ ਫੈਸਲਾ
ਰਣਵੀਰ ਅਤੇ ਦੀਪਿਕਾ ਦੀ ਧੀ ਦਾਦੀ ਅੰਜੂ ਦੇ ਦਿਲ ਦੇ ਬਹੁਤ ਕਰੀਬ ਹੈ। ਆਪਣੀ ਪੋਤਰੀ ਦੇ ਤੀਜੇ ਮਹੀਨੇ ਦੇ ਜਨਮਦਿਨ ਦੇ ਜਸ਼ਨ 'ਤੇ, ਅੰਜੂ ਨੇ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਇਕ ਲੰਮਾ ਕੈਪਸ਼ਨ ਲਿਖਿਆ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਕਿਉਂ ਕਟਵਾਏ ਆਪਣੇ ਵਾਲ ?
ਅੰਜੂ ਨੇ ਸੋਸ਼ਲ ਮੀਡੀਆ 'ਤੇ ਇਸ ਪੋਸਟ 'ਚ ਲਿਖਿਆ- 'ਮੇਰੀ ਪਿਆਰੀ ਦੁਆ, ਮੈਂ ਤੁਹਾਨੂੰ ਤੀਜੇ ਮਹੀਨੇ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ। ਅਸੀਂ ਹਰ ਮਹੀਨੇ ਦੁਆ ਦੇ ਵਾਧੇ ਦਾ ਜਸ਼ਨ ਮਨਾ ਰਹੇ ਹਾਂ। ਇਹ ਸਾਨੂੰ ਚੰਗੇ ਅਤੇ ਦਿਆਲੂ ਹੋਣ ਦੀ ਵੀ ਯਾਦ ਦਿਵਾਉਂਦਾ ਹੈ। ਮੈਂ ਆਸ ਕਰਦੀ ਹਾਂ ਕਿ ਇਹ ਛੋਟਾ ਜਿਹਾ ਕੰਮ ਮੁਸ਼ਕਲ ਹਾਲਾਤਾਂ ਵਿੱਚੋਂ ਲੰਘ ਰਹੇ ਕਿਸੇ ਲੋੜਵੰਦ ਵਿਅਕਤੀ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਨੂੰ ਦਿਲਾਸਾ ਅਤੇ ਭਰੋਸਾ ਦੇ ਸਕਦੀ ਹਾਂ।

PunjabKesari

ਦਿਖਾਇਆ ਨਵਾਂ ਲੁੱਕ
ਅੰਜੂ ਭਵਨਾਨੀ ਨੇ ਆਪਣੇ ਵਾਲ ਮੋਢਿਆਂ ਤੱਕ ਕੱਟੇ ਹਨ। ਆਪਣੇ ਵਾਲ ਕੱਟਣ ਤੋਂ ਬਾਅਦ, ਅੰਜੂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਲੁੱਕ ਦੀ ਤਸਵੀਰਸ਼ੇਅਰ ਕੀਤੀ ਹੈ ਜੋ ਉਸ ਲਈ ਬਹੁਤ ਵਧੀਆ ਹੈ। ਦੱਸ ਦੇਈਏ ਕਿ ਦੁਆ ਪਾਦੁਕੋਣ ਦਾ ਜਨਮ ਇਸ ਸਾਲ 8 ਸਤੰਬਰ ਨੂੰ ਹੋਇਆ ਹੈ। ਅਜਿਹੇ 'ਚ ਦੀਪਿਕਾ ਅਤੇ ਰਣਵੀਰ ਦੀ ਲਾਡਲੀ ਧੀ ਨੂੰ 8 ਦਸੰਬਰ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ।

PunjabKesari

ਦੀਪਿਕਾ ਆਪਣੀ ਧੀ ਨਾਲ ਬੈਂਗਲੁਰੂ ਤੋਂ ਮੁੰਬਈ ਵਾਪਸ ਆ ਗਈ ਹੈ। ਅਦਾਕਾਰਾ ਨੂੰ ਮੁੰਬਈ ਦੇ ਕਲੀਨਾ ਏਅਰਪੋਰਟ ਤੋਂ ਆਪਣੀ ਧੀ ਨਾਲ ਦੇਖਿਆ ਗਿਆ। ਦੀਪਿਕਾ ਅਤੇ ਦੁਆ ਦੀਆਂ ਇਹ ਤਸਵੀਰਾਂ ਕੁਝ ਹੀ ਪਲਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News