ਮਸ਼ਹੂਰ ਲੋਕ ਗਾਇਕਾ ਦੇ ਹਸਪਤਾਲ ''ਚ ਰਿਆਜ਼ ਕਰਦੇ ਸਮੇਂ ਨਿਕਲੇ ਸਾਹ, ਵੀਡੀਓ ਵਾਇਰਲ

Thursday, Nov 07, 2024 - 09:25 AM (IST)

ਮਸ਼ਹੂਰ ਲੋਕ ਗਾਇਕਾ ਦੇ ਹਸਪਤਾਲ ''ਚ ਰਿਆਜ਼ ਕਰਦੇ ਸਮੇਂ ਨਿਕਲੇ ਸਾਹ, ਵੀਡੀਓ ਵਾਇਰਲ

ਨਵੀਂ ਦਿੱਲੀ- ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ ਦੇ ਦਿਹਾਂਤ ਤੋਂ ਬਾਅਦ ਮਨੋਰੰਜਨ ਜਗਤ 'ਚ ਮਾਤਮ ਛਾਇਆ ਹੋਇਆ ਹੈ। ਕਈ ਮਸ਼ਹੂਰ ਹਸਤੀਆਂ ਨੇ ਗਾਇਕਾ ਦੇ ਦਿਹਾਂਤ ਉੱਪਰ ਦੁੱਖ ਪ੍ਰਗਟਾਵਾ ਕੀਤਾ। ਦੱਸ ਦੇਈਏ ਕਿ ਉਨ੍ਹਾਂ ਨੇ 5 ਨਵੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖਰੀ ਸਾਹ ਲਿਆ। ਸ਼ਾਰਦਾ ਸਿਨਹਾ ਨੇ ਆਪਣੇ ਛਠ ਗੀਤਾਂ ਨਾਲ ਲੋਕਾਂ 'ਚ ਆਪਣੀ ਇੱਕ ਖਾਸ ਥਾਂ ਬਣਾਈ ਹੈ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਸੰਗੀਤ ਜਗਤ ਨੂੰ ਵੱਡਾ ਘਾਟਾ ਹੋਇਆ ਹੈ। 

ਹਸਪਤਾਲ 'ਚ ਵੀ ਨਹੀਂ ਛੱਡਿਆ ਰਿਆਜ਼ 
ਕਿਹਾ ਜਾਂਦਾ ਹੈ ਕਿ ਸ਼ਾਰਦਾ ਸਿਨਹਾ ਦੀਆਂ ਰਗਾਂ 'ਚ ਸੰਗੀਤ ਵੱਸਦਾ ਸੀ। ਕੋਈ ਵੀ ਦਿਨ ਉਨ੍ਹਾਂ ਦਾ ਰਿਆਜ਼ ਤੋਂ ਬਿਨਾਂ ਨਹੀਂ ਲੰਘਿਆ, ਚਾਹੇ ਜੋ ਮਰਜ਼ੀ ਹੋਵੇ, ਉਸ ਨੇ ਗਾਉਣਾ ਬੰਦ ਨਹੀਂ ਕੀਤਾ। ਕੁਝ ਘੰਟੇ ਪਹਿਲਾਂ ਸ਼ਾਰਦਾ ਦੇ ਯੂ-ਟਿਊਬ ਚੈਨਲ 'ਤੇ ਉਨ੍ਹਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ ਅਤੇ ਇਸ 'ਚ ਉਹ ਹਸਪਤਾਲ 'ਚ ਰਿਆਜ਼ ਕਰਦੀ ਨਜ਼ਰ ਆਈ।

ਆਖਰੀ ਵੀਡੀਓ ਕਰ ਰਿਹਾ ਭਾਵੁਕ 
ਸ਼ਾਰਦਾ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਕਸੀਜਨ ਸਪੋਰਟ 'ਤੇ ਅਭਿਆਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਆਪਣੀ ਹੀ ਧੁਨ 'ਚ 'ਸੱਈਆ ਨਿਕਸ ਗਏ' ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਚਿੱਟੀ ਚਾਦਰ ਲਈ ਹੋਈ ਹੈ ਅਤੇ ਕਾਫੀ ਬੀਮਾਰ ਨਜ਼ਰ ਆ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗਾਉਣ ਤੋਂ ਕੋਈ ਨਹੀਂ ਰੋਕ ਸਕਿਆ।

20 ਮਿੰਟ ਤੱਕ ਬੈਠੇ ਕੀਤਾ ਰਿਆਜ਼ 
ਬਿਹਾਰ ਦੀ ਸਵਰ ਕੋਕਿਲਾ ਸ਼ਾਰਦਾ ਸਿਨਹਾ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਹੁਣ ਕਾਫੀ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਗਾਇਕੀ ਦਾ ਜਨੂੰਨ ਦੇਖ ਕੇ ਹਰ ਕੋਈ ਹੈਰਾਨ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਬੇਟੇ ਅੰਸ਼ੁਮਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਮਾਂ ਸ਼ਾਰਦਾ ਨੇ ਉੱਥੇ ਬੈਠ ਕੇ 20 ਮਿੰਟ ਤੱਕ ਅਭਿਆਸ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News