ਰਿਲੀਜ਼ ਤੋਂ ਪਹਿਲਾਂ ਵਿਵਾਦਾ 'ਚ 'ਪੁਸ਼ਪਾ-2', ਹਿੰਦੂ ਜਥੇਬੰਦੀਆਂ ਦੀ ਮੰਗ, ਦਰਜ ਹੋਵੇ FIR

Friday, Nov 22, 2024 - 02:05 PM (IST)

ਰਿਲੀਜ਼ ਤੋਂ ਪਹਿਲਾਂ ਵਿਵਾਦਾ 'ਚ 'ਪੁਸ਼ਪਾ-2', ਹਿੰਦੂ ਜਥੇਬੰਦੀਆਂ ਦੀ ਮੰਗ, ਦਰਜ ਹੋਵੇ FIR

ਮੁੰਬਈ- ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ 'ਪੁਸ਼ਪਾ 2: ਦ ਰੂਲ' ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਇਸ ਫਿਲਮ ਦਾ ਦਰਸ਼ਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਪਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। 'ਪੁਸ਼ਪਾ 2: ਦ ਰੂਲ' ਦੇ ਇੱਕ ਸੀਨ ਖ਼ਿਲਾਫ਼ ਹਰਿਆਣਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।'ਪੁਸ਼ਪਾ 2: ਦ ਰੂਲ' ਨੂੰ ਲੈ ਕੇ ਹਰਿਆਣਾ ਦੇ ਹਿਸਾਰ 'ਚ ਕਾਫੀ ਹੰਗਾਮਾ ਹੋਇਆ ਹੈ। ਦਰਅਸਲ, ਹਿਸਾਰ ਦੇ ਇੱਕ ਪਿੰਡ ਦੇ ਪੁਲਸ ਸਟੇਸ਼ਨ 'ਚ ਫਿਲਮ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਹਿਸਾਰ ਦੇ ਕੁਲਦੀਪ ਕੁਮਾਰ ਨੇ ਦਰਜ ਕਰਵਾਈ ਹੈ। ਕੁਲਦੀਪ ਮੁਤਾਬਕ ਟਰੇਲਰ 'ਚ ਅੱਲੂ ਅਰਜੁਨ ਨੂੰ ਅਰਧਨਾਰੀਸ਼ਵਰ ਦੀ ਭੂਮਿਕਾ 'ਚ ਦਿਖਾਇਆ ਗਿਆ ਹੈ ਅਤੇ ਮਾਂ ਕਾਲੀ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਦ੍ਰਿਸ਼ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਿਹਾ ਹੈ।

ਇਹ ਵੀ ਪੜ੍ਹੋ- ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਦੀ ਫ਼ਿਲਮਾਂ 'ਚ ਐਂਟਰੀ!

ਉਨ੍ਹਾਂ ਨੇ ਫਿਲਮ 'ਚੋਂ ਮਾਂ ਕਾਲੀ ਅਤੇ ਅੱਲੂ ਅਰਜੁਨ ਦੇ ਅਰਧਨਾਰੀਸ਼ਵਰ ਦੇ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਫਿਲਮ ਨੂੰ ਹਰਿਆਣਾ 'ਚ ਰਿਲੀਜ਼ ਨਹੀਂ ਹੋਣ ਦੇਣਗੇ। ਫਿਲਹਾਲ ਪੁਲਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਪਹਿਲਾਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨਗੇ।ਪੁਸ਼ਪਾ 2 ਦਾ ਟ੍ਰੇਲਰ ਕੁਝ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ। ਫਿਲਮ ਦੇ ਆਈਟਮ ਨੰਬਰ ਨੂੰ ਲੈ ਕੇ ਦਰਸ਼ਕਾਂ 'ਚ ਕੋਈ ਉਤਸ਼ਾਹ ਨਹੀਂ ਹੈ ਅਤੇ ਹੁਣ ਫਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News