ਅੱਲੂ ਅਰਜੁਨ ਦੀ ''ਪੁਸ਼ਪਾ 2'' ਨੇ ਲਾਈ ਦਹਾੜ, 1500 ਕਰੋੜ ਤੋਂ ਪਾਰ ਹੋਇਆ ਕਲੈਕਸ਼ਨ

Friday, Dec 20, 2024 - 05:02 PM (IST)

ਅੱਲੂ ਅਰਜੁਨ ਦੀ ''ਪੁਸ਼ਪਾ 2'' ਨੇ ਲਾਈ ਦਹਾੜ, 1500 ਕਰੋੜ ਤੋਂ ਪਾਰ ਹੋਇਆ ਕਲੈਕਸ਼ਨ

ਨਵੀਂ ਦਿੱਲੀ- ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। ਫ਼ਿਲਮ ਹਰ ਦਿਨ ਬਾਕਸ ਆਫਿਸ ‘ਤੇ ਕਰੋੜਾਂ ਰੁਪਏ ਦੀ ਬੰਪਰ ਕਮਾਈ ਕਰ ਰਹੀ ਹੈ। ਫ਼ਿਲਮ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ। ਹੁਣ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਨੇ ਬਾਕਸ ਆਫਿਸ ‘ਤੇ ਨਵਾਂ ਰਿਕਾਰਡ ਬਣਾਇਆ ਹੈ। ਫ਼ਿਲਮ ਦੀ ਵਿਸ਼ਵਵਿਆਪੀ ਕਮਾਈ 1500 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

‘ਪੁਸ਼ਪਾ 2: ਦਿ ਰੂਲ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਦੁਨੀਆ ਭਰ ‘ਚ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। 'ਪੁਸ਼ਪਾ 2' ਦੇ ਨਾਂ ਤੋਂ ਅਧਿਕਾਰਤ ਇੰਸਟਾ ਅਕਾਊਂਟ ‘ਤੇ ਇਕ ਪੋਸਟ ਕੀਤੀ ਗਈ ਹੈ, ਜਿਸ ਮੁਤਾਬਕ ਅੱਲੂ ਅਰਜੁਨ ਦੀ ਫ਼ਿਲਮ ਨੇ ਹੁਣ ਤੱਕ ਦੁਨੀਆ ਭਰ ‘ਚ 1508 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ‘ਪੁਸ਼ਪਾ 2: ਦਿ ਰੂਲ’ ਤੇਜ਼ੀ ਨਾਲ ‘ਬਾਹੂਬਲੀ 2’ ਦਾ ਰਿਕਾਰਡ ਤੋੜਨ ਵੱਲ ਵਧ ਰਹੀ ਹੈ।

ਇਹ ਵੀ ਪੜ੍ਹੋ - ਪੰਜਾਬੀ ਅਦਾਕਾਰਾ ਬਣੀ 2024 ਦੀ ਰਾਣੀ, ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦੇ ਕੀਤਾ ਪਾਲੀਵੁੱਡ 'ਤੇ ਰਾਜ

ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ
ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ। ਪਹਿਲੇ ਨੰਬਰ 'ਤੇ ਆਮਿਰ ਖ਼ਾਨ ਦੀ ‘ਦੰਗਲ’ 2000 ਕਰੋੜ ਦੀ ਕਮਾਈ ਨਾਲ ਹੈ। ਦੂਜੇ ਨੰਬਰ ‘ਤੇ ‘ਬਾਹੂਬਲੀ 2’ ਹੈ, ਜਿਸ ਨੇ 1788 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਹੁਣ ਤੀਜੇ ਸਥਾਨ ‘ਤੇ ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਹੈ।

ਇਹ ਵੀ ਪੜ੍ਹੋ - ਪ੍ਰਸਿੱਧ Youtuber ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

‘ਪੁਸ਼ਪਾ 2’ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ  
ਦੱਸ ਦੇਈਏ ਕਿ ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਇਸ ‘ਚ ਰਸ਼ਮਿਕਾ ਮੰਡਾਨਾ, ਫਹਾਦ ਫਾਜ਼ਿਲ ਅਤੇ ਜਗਪਤੀ ਬਾਬੂ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ‘ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News