ਦੁਬਾਈ ਦੀ ਇਤਿਹਾਸਕ ਇਮਾਰਤ ''ਤੇ ਨਜ਼ਰ ਆਈ ਸ਼ਾਹਰੁਖ ਦੀ ਤਸਵੀਰ, ਕਿੰਗ ਖ਼ਾਨ ਨੂੰ ਮਿਲਿਆ ਖ਼ਾਸ ਤੋਹਫ਼ਾ

Friday, Nov 04, 2022 - 10:01 AM (IST)

ਦੁਬਾਈ ਦੀ ਇਤਿਹਾਸਕ ਇਮਾਰਤ ''ਤੇ ਨਜ਼ਰ ਆਈ ਸ਼ਾਹਰੁਖ ਦੀ ਤਸਵੀਰ, ਕਿੰਗ ਖ਼ਾਨ ਨੂੰ ਮਿਲਿਆ ਖ਼ਾਸ ਤੋਹਫ਼ਾ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਬੀਤੇ ਦਿਨ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਰਿਟਰਨ ਗਿਫ਼ਟ ਦਿੰਦੇ ਹੋਏ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਦੇ ਨਾਲ ਹੀ ਬਾਦਸ਼ਾਹ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਉਨ੍ਹਾਂ ਨੂੰ ਇਕ ਵਾਰ ਫਿਰ ਦੁਬਈ ਦੇ ਬੁਰਜ ਖਲੀਫਾ 'ਤੇ ਵਧਾਈ ਦਿੱਤੀ ਗਈ।

PunjabKesari
 
ਦੱਸ ਦੇਈਏ ਕਿ ਇਹ ਲਗਾਤਾਰ ਪੰਜਵੀਂ ਵਾਰ ਹੈ, ਜਦੋਂ ਬੁਰਜ ਖਲੀਫਾ 'ਤੇ ਸ਼ਾਹਰੁਖ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ। ਦੁਬਈ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਇਮਾਰਤ 'ਵੀ ਲਵ ਯੂ' ਦੇ ਸੰਦੇਸ਼ ਨਾਲ ਰੌਸ਼ਨ ਕੀਤੀ ਗਈ। ਇਸ ਦੇ ਨਾਲ ਹੀ ਬਿਲਡਿੰਗ 'ਤੇ ਸ਼ਾਹਰੁਖ ਦੀ ਤਸਵੀਰ ਵੀ ਦਿਖਾਈ ਗਈ। ਇਸ ਤੋਂ ਇਲਾਵਾ ਸ਼ਾਹਰੁਖ ਦੀ ਮਸ਼ਹੂਰ ਫ਼ਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਗੀਤ 'ਤੁਝੇ ਦੇਖਾ ਤੋਂ' ਵੀ ਉਥੇ ਹੀ ਚਲਾਇਆ ਗਿਆ। ਇਹ ਪੰਜਵੀਂ ਵਾਰ ਹੈ, ਜਦੋਂ ਸ਼ਾਹਰੁਖ ਬੁਰਜ ਖਲੀਫਾ 'ਤੇ ਨਜ਼ਰ ਆਏ ਹਨ। ਸਾਲ 2021 'ਚ ਬੁਰਜ ਖਲੀਫਾ ਨੇ ਸ਼ਾਹਰੁਖ ਨੂੰ ਉਨ੍ਹਾਂ ਦੇ 56ਵੇਂ ਜਨਮਦਿਨ 'ਤੇ ਸਨਮਾਨਿਤ ਕੀਤਾ ਸੀ।

PunjabKesari

ਦੂਜੇ ਪਾਸੇ ਜੇਕਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਸ 'ਚ ਸ਼ਾਹਰੁਖ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਉਨ੍ਹਾਂ ਦੇ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ, ''ਆਪਣੀ ਕੁਰਸੀ ਦੀ ਪੇਟੀ ਬੰਨ੍ਹ ਲਓ, ਕਿਉਂਕਿ ਪਠਾਨ ਦਾ ਟੀਜ਼ਰ ਆ ਗਿਆ ਹੈ।"

PunjabKesari

ਫ਼ਿਲਮ 'ਪਠਾਨ' ਦਾ ਟੀਜ਼ਰ ਐਕਸ਼ਨ ਤੇ ਧਮਾਕੇ ਨਾਲ ਭਰਪੂਰ ਹੈ। ਟੀਜ਼ਰ ਦੇਖਣ ਤੋਂ ਬਾਅਦ ਫ਼ੈਨਜ਼ ਫ਼ਿਲਮ ਰਿਲੀਜ਼ ਹੋਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖ਼ਬਰਾਂ ਮੁਤਾਬਕ ਫ਼ਿਲਮ 'ਪਠਾਨ' ਦੀ ਕਹਾਣੀ ਇਕ ਰਾਅ ਏਜੰਟ ਕੋਡਨੇਮ ਪਠਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਇਹ ਫ਼ਿਲਮ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News