ਲੋਕਾਂ ਦੇ ਦਿਲਾਂ ''ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀਆਂ ਨੇ ਬਾਲੀਵੁੱਡ ਦੀਆਂ ਇਹ ਖ਼ਾਸ ਫ਼ਿਲਮਾਂ

08/15/2020 12:36:29 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਦੇਸ਼ਭਗਤੀ ਅਤੇ ਆਜ਼ਾਦੀ 'ਤੇ ਆਧਾਰਿਤ ਫ਼ਿਲਮਾਂ ਦਾ ਸਿਲਸਿਲਾ ਅੱਜ ਤੋਂ ਨਹੀਂ 70 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਨ੍ਹਾਂ ਫਿਲਮਾਂ 'ਚ ਅਕਸਰ ਦੇਸ ਦੇ ਵੀਰ ਨਾਇਕਾਂ ਜਾਂ ਫਿਰ ਉਨ੍ਹਾਂ ਦੇ ਸੰਘਰਸ਼ ਨੂੰ ਬਾਖ਼ੂਬੀ ਦਿਖਾਇਆ ਹੈ। ਇਸ ਸਾਲ ਦੇਸ਼ ਗੇ 72 ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਅਜਿਹੀਆਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਅੰਦਰ ਦੇਸ਼ਭਗਤੀ ਨੂੰ ਜਗਾ ਦੇਣਗੇ।

ਮਦਰ ਇੰਡੀਆ :— 'ਮਦਰ ਇੰਡੀਆ' ਫ਼ਿਲਮ 'ਚ ਸੁਨੀਲ ਦੱਤ, ਰਾਜੇਂਦਰ ਕੁਮਾਰ ਅਤੇ ਰਾਜ ਕੁਮਾਰ ਮੁੱਖ ਭੂਮਿਕਾ 'ਚ ਸਨ। ਸਾਲ 1957 'ਚ ਰਿਲੀਜ਼ ਹੋਈ ਇਹ ਫ਼ਿਲਮ ਅੱਜ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਹੈ।
PunjabKesari
ਸ਼ਹੀਦ :— ਭਗਤ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਕਈ ਫ਼ਿਲਮਾਂ ਬਣ ਚੁੱਕੀਆਂ ਹਨ ਪਰ ਪਹਿਲੀ ਫ਼ਿਲਮ ਸਾਲ 1965 'ਚ 'ਸ਼ਹੀਦ' ਸੀ। ਦੇਸ਼ ਦੀ ਆਜ਼ਾਦੀ ਦੇ ਆਧਾਰਿਤ ਇਸ ਫ਼ਿਲਮ ਦੀ ਕਹਾਣੀ ਭਗਤ ਸਿੰਘ ਦੇ ਸਾਥੀ ਨੇ ਲਿਖੀ ਸੀ।
PunjabKesari
ਗਾਂਧੀ :— ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਲੁਟਾ ਦੇਣ ਵਾਲੇ ਮਹਾਤਮਾ ਗਾਂਧੀ ਦੀ ਜ਼ਿੰਦਗੀ 'ਤੇ ਆਧਾਰਿਤ ਸਾਲ 1982 'ਚ ਇੱਕ ਫ਼ਿਲਮ 'ਗਾਂਧੀ' ਆਈ ਸੀ। ਫ਼ਿਲਮ ਦਾ ਨਿਰਦੇਸ਼ਨ ਰਿਚਰਡ ਐਟਨਬਰੋ ਨੇ ਕੀਤਾ ਸੀ ਅਤੇ ਗਾਂਧੀ ਦੀ ਭੂਮਿਕਾ ਬੇਨ ਕਿੰਗਸਲੇ ਨੇ ਨਿਭਾਈ ਸੀ। ਇਸ ਫ਼ਿਲਮ ਨੂੰ ਆਸਕਰ ਐਵਾਰਡ ਮਿਲਿਆ ਸੀ।
PunjabKesari
ਬੋਰਡਰ :— 90 ਦੇ ਦਹਾਕੇ ਦੀ ਫ਼ਿਲਮ 'ਬੋਰਡਰ' ਹਰ ਵਿਅਕਤੀ ਦੀ ਜ਼ਿੰਦਗੀ 'ਚ ਦੇਸ਼ਭਗਤੀ ਦੀਆਂ ਫ਼ਿਲਮਾਂ 'ਚ ਸਭ ਤੋਂ ਪਹਿਲਾਂ ਆਉਂਦੀ ਹੈ। 1971 ਦੇ ਯੁੱਧ 'ਤੇ ਆਧਾਰਿਤ ਇਸ ਫ਼ਿਲਮ 'ਚ ਸੰਨੀ ਦਿਓਲ, ਅਕਸ਼ੈ ਖੰਨਾ, ਜੈਕੀ ਸ਼ਰਾਫ ਅਤੇ ਸੁਨੀਲ ਸ਼ੈੱਟੀ ਮੁੱਖ ਭੂਮਿਕਾ 'ਚ ਸਨ।  
PunjabKesari
ਸਰਫਰੋਸ਼ :— ਦੇਸ਼ ਅੰਦਰ ਵੱਧ ਰਹੀ ਅੱਤਵਾਦੀ ਗਤਵਿਧੀਆਂ ਖ਼ਿਲਾਫ਼ ਆਮੀਰ ਖਾਨ ਦੀ ਫ਼ਿਲਮ 'ਸਰਫਰੋਸ਼' ਵੀ ਦਿਲ ਨੂੰ ਛੂਹ ਲੈਂਦੀ ਹੈ।
PunjabKesari
ਚੱਕ ਦੇ ਇੰਡੀਆ :— ਸ਼ਾਹਰੁਖ ਖਾਨ ਦੀ ਫ਼ਿਲਮ 'ਚੱਕ ਦੇ ਇੰਡੀਆ' ਹਾਕੀ 'ਤੇ ਆਧਾਰਿਤ ਸੀ। ਇਸ ਫ਼ਿਲਮ 'ਚ ਆਪਣੇ ਦੇਸ਼ ਦੀ ਏਕਤਾ ਅਤੇ ਸਨਮਾਨ ਦੀ ਲੜਾਈ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
PunjabKesari
ਮੰਗਲ ਪਾਂਡੇ–ਦਿ ਰਾਈਜਿੰਗ :— ਅੰਗਰੇਜ਼ਾਂ ਖ਼ਿਲਾਫ਼ ਪਹਿਲੀ ਯੰਗ ਛੇੜਨ ਵਾਲੇ ਮੰਗਲ ਸਿੰਘ ਪਾਂਡੇ ਕੇਤਨ ਮਹਿਤਾ ਨੇ 'ਮੰਗਲ ਪਾਂਡੇ– ਦਿ ਰਾਈਜਿੰਗ' ਬਣਾਈ ਸੀ। ਮੰਗਲ ਪਾਂਡੇ ਦਾ ਕਿਰਦਾਰ ਆਮੀਰ ਖਾਨ ਨੇ ਨਿਭਾਇਆ ਸੀ, ਹਾਲਾਂਕਿ ਫ਼ਿਲਮ ਨੇ ਬਾਕਸ ਆਫਿਸ 'ਤੇ ਖ਼ਾਸ ਕਮਾਲ ਨਹੀਂ ਦਿਖਾਇਆ ਸੀ।
PunjabKesari
ਐੱਲ. ਓ. ਸੀ. ਕਾਰਗਿਲ :— ਅਜੈ ਦੇਵਗਨ, ਅਰਮਾਨ ਕੋਹਲੀ, ਪੂਰੂ ਰਾਜਕੁਮਾਰ, ਸੰਜੇ ਦੱਤ, ਸੈਫ ਅਲੀ ਖਾਨ, ਸੁਨੀਲ ਸ਼ੈੱਟੀ, ਸੰਜੈ ਕਪੂਰ, ਅਭਿਸ਼ੇਕ ਬੱਚਨ, ਮੋਨੀਸ਼ ਬਹਿਲ, ਅਕਸ਼ੈ ਖੰਨਾ, ਕਾਮਦੇਵ ਵਾਜਪਾਈ ਆਦਿ ਸਿਤਾਰਿਆਂ ਨਾਲ ਭਰੀ ਫ਼ਿਲਮ 'ਐੱਲ. ਓ. ਸੀ. ਕਾਰਗਿਲ' ਭਾਰਤ-ਪਾਕਿਸਤਾਨ ਵਿਚਕਾਰ ਹੋਈ ਕਾਰਗਿਲ ਲੜਾਈ 'ਤੇ ਬਣੀ ਸੀ।
PunjabKesari
ਹਕੀਕਤ :— ਭਾਰਤ-ਚੀਨ ਦੀ ਲੜਾਈ 'ਤੇ ਆਧਾਰਿਤ ਧਰਮਿੰਦਰ ਦੀ ਫ਼ਿਲਮ 'ਹਕੀਕਤ' ਸੈਨਿਕਾਂ ਦੀ ਕਹਾਣੀ ਨੂੰ ਦਿਖਾਉਂਦੀ ਹੈ, ਜੋ ਸੋਚਦੇ ਹਨ ਲੜਾਈ ਦੌਰਾਨ ਉਨ੍ਹਾਂ ਦੀ ਮੌਤ ਤਹਿ ਹੀ ਹੈ। ਇਹ ਫ਼ਿਲਮ ਸਾਲ 1964 'ਚ ਆਈ ਸੀ। ਇਸ ਫ਼ਿਲਮ 'ਚ ਬਲਰਾਜ ਸਾਹਿਨੀ ਵਰਗੇ ਵੱਡੇ ਸਿਤਾਰੇ ਮੁੱਖ ਭੂਮਿਕਾ 'ਚ ਸਨ।
PunjabKesari
ਪ੍ਰਹਾਰ :— ਦੇਸ਼ ਅੰਦਰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨਾਨਾ ਪਾਟੇਕਰ ਦੀ ਫ਼ਿਲਮ 'ਪ੍ਰਹਾਰ' ਦੇਸ਼ਭਗਤੀ ਦੀ ਨਵੀਂ ਮਿਸਾਲ ਮੰਨੀ ਜਾਂਦੀ ਹੈ। ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨਾਨਾ ਪਾਟੇਕਰ ਨੇ ਖ਼ੁਦ ਕੀਤਾ ਸੀ।
PunjabKesari


sunita

Content Editor

Related News