ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਸਿਨੇਮਾਘਰਾਂ ’ਚ ਖੁਸ਼ੀਆਂ ਲਿਆਉਣ ’ਚ ਰਹੀ ਸਫ਼ਲ

07/01/2023 12:23:24 PM

ਮੁੰਬਈ (ਬਿਊਰੋ) - ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਨੇ ਕੱਲ ਰਿਲੀਜ਼ ਹੋਣ ਦੇ ਨਾਲ ਹੀ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਜਿੱਥੇ ਦਰਸ਼ਕ ਇਸ ਦੇ ਨਾਲ ਸੰਗੀਤਕ ਰੋਮਾਂਟਿਕ ਲਵ ਸਟੋਰੀ ਦੀ ਉਮੀਦ ਕਰ ਰਹੇ ਸਨ ਉਥੇ ਹੀ ਫ਼ਿਲਮ ਸਿਨੇਮਾਘਰਾਂ ’ਚ ਖੁਸ਼ੀਆਂ ਲਿਆਉਣ ’ਚ ਸਫਲ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਈ ਹੈ। ਇਸ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਸਫਲਤਾਪੂਰਵਕ ਆਕਰਸ਼ਿਤ ਕੀਤਾ ਹੈ। ਇਸ ਦਾ ਸਿੱਧਾ ਅਸਰ ਫ਼ਿਲਮ ਦੇ ਬਾਕਸ ਆਫਿਸ ਬਿਜ਼ਨੈੱਸ ’ਤੇ ਦੇਖਣ ਨੂੰ ਮਿਲਿਆ ਹੈ ਕਿਉਂਕਿ ਫ਼ਿਲਮ ਨੇ ਪਹਿਲੇ ਦਿਨ 9.25 ਕਰੋੜ ਦਾ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ। ਦੂਜੇ ਦਿਨ ਫ਼ਿਲਮ ਨੇ 7 ਕਰੋੜ ਰੁਪਏ ਕਮਾਏ ਹਨ। ਇਹ ਡਿਸਟ੍ਰੀਬਿਊਟਰਸ ਲਈ ਵੀ ਚੰਗੀ ਸ਼ੁਰੂਆਤ ਸਾਬਤ ਹੋਈ ਹੈ। ਇਸ ਨਾਲ ਕਾਰਤਿਕ ਆਰੀਅਨ ਨੇ ਆਪਣੇ ਕਰੀਅਰ ਦੀ ਤੀਜੀ ਸਭ ਤੋਂ ਵੱਡੀ ਓਪਨਿੰਗ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦੋ ਦਿਨਾਂ ’ਚ ਕਾਰਤਿਕ-ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਨੇ ਕਿੰਨੀ ਕੀਤੀ ਕਮਾਈ

ਫ਼ਿਲਮ ’ਚ ਗਜਰਾਜ ਰਾਓ ਤੇ ਸੁਪ੍ਰੀਆ ਪਾਠਕ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਸਮੀਰ ਵਿਦਵਾਂਸ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਸਾਜਿਦ ਨਾਡੀਆਡਵਾਲਾ, ਸ਼ਾਰੀਨ ਮੰਤਰੀ ਕੇਦੀਆ ਤੇ ਕਿਸ਼ੋਰ ਅਰੋੜਾ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ‘ਸੱਤਿਆਪ੍ਰੇਮ ਕੀ ਕਥਾ’ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News