ਡਰੱਗਜ਼ ਕੇਸ : ਜਿਸ ਵਟਸਐਪ ਗਰੁੱਪ ‘ਚ ਨਸ਼ੇ ਬਾਰੇ ਹੁੰਦੀ ਸੀ ਗੱਲ, ਉਸ ਦੀ ਐਡਮਿਨ ਦੀਪਿਕਾ ਪਾਦੂਕੋਣ

9/26/2020 10:43:29 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗਜ਼ ਐਂਗਲ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਾਡਾਰ ਉੱਤੇ ਆ ਗਏ ਹਨ। ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਿੱਥੇ ਅੱਜ ਐੱਨ. ਸੀ. ਬੀ. ਦੀ ਟੀਮ ਅਦਾਕਾਰਾ ਰਕੂਲਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਐੱਨ. ਸੀ. ਬੀ. ਨੂੰ ਇਸ ਮਾਮਲੇ ਵਿਚ ਕਾਫ਼ੀ ਜਾਣਕਾਰੀ ਮਿਲੀ ਹੈ। ਐੱਨ. ਸੀ. ਬੀ. ਦੇ ਸੂਤਰਾਂ ਅਨੁਸਾਰ ਵਟਸਐਪ ਜਿਸ ਸਮੂਹ ਵਿਚ ਨਸ਼ਿਆਂ ਦੀ ਗੱਲ ਹੁੰਦੀ ਸੀ, ਉਸ ਗਰੁੱਪ ਦੀ ਐਡਮਿਨ ਦੀਪਿਕਾ ਪਾਦੂਕੋਣ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ, ਇਹ ਗਰੁੱਪ ਨੂੰ ਸਾਲ 2017 ਵਿਚ ਬਣਾਇਆ ਗਿਆ ਸੀ ਅਤੇ ਇਸ ਗਰੁੱਪ ਵਿਚ ਦੀਪਿਕਾ, ਜਯਾ ਸ਼ਾਹ ਅਤੇ ਕਰਿਸ਼ਮਾ ਪ੍ਰਕਾਸ਼ ਸ਼ਾਮਲ ਸਨ। ਇਸ ਸਮੂਹ ਰਾਹੀਂ ਹੀ ਦੀਪਿਕਾ ਅਤੇ ਕਰਿਸ਼ਮਾ ਨਸ਼ਿਆਂ ਦੀ ਗੱਲ ਕਰ ਰਹੇ ਸਨ। ਦੂਜੇ ਪਾਸੇ, ਇਹ ਖ਼ਬਰ ਮਿਲੀ ਹੈ ਕਿ ਰਕੂਲਪ੍ਰੀਤ ਸਿੰਘ ਨੇ ਐੱਨ. ਸੀ. ਬੀ. ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਸਾਲ 2018 ਵਿਚ ਰੀਆ ਨਾਲ ਨਸ਼ਿਆਂ ਦੀ ਗੱਲਬਾਤ ਕੀਤੀ ਸੀ। ਉਸ ਨੇ ਮੰਨਿਆ ਹੈ ਕਿ ਉਸ ਨੇ ਰੀਆ ਚੱਕਰਵਰਤੀ ਨਾਲ ਡਰੱਗ ਚੈਟ ਕੀਤੀ ਸੀ। ਰਕੂਲਪ੍ਰੀਤ ਨੇ ਐੱਨ. ਸੀ. ਬੀ. ਨੂੰ ਦੱਸਿਆ ਕਿ ਰੀਆ ਚੈਟ ਵਿਚ ਆਪਣਾ ਸਮਾਨ ਮੰਗਵਾ ਰਹੀ ਸੀ। ਰਕੂਲਪ੍ਰੀਤ ਨੇ ਦੱਸਿਆ ਕਿ ਰੀਆ ਦਾ ਸਾਮਾਨ (ਨਸ਼ੇ) ਮੇਰੇ ਘਰ ਵਿਚ ਸੀ। ਫਿਲਹਾਲ ਰਕੂਲਪ੍ਰੀਤ ਨੇ ਨਸ਼ੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਐੱਨ. ਸੀ. ਬੀ. ਦੀ ਟੀਮ ਨੇ ਅਦਾਕਾਰਾ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ, ਉਥੇ ਟੀ. ਵੀ. ਅਦਾਕਾਰਾਂ ਸਨਮ ਜੌਹਰ ਅਤੇ ਏਬਿਗੇਲ ਪਾਂਡੇ ਖ਼ਿਲਾਫ਼ ਐਨ. ਡੀ. ਪੀ. ਐਸ. ਦੀ ਧਾਰਾ 20 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਟੀ. ਵੀ. ਅਦਾਕਾਰਾਂ ਸਨਮ ਜੌਹਰ ਅਤੇ ਏਬੀਗੇਲ ਪਾਂਡੇ ਤੋਂ ਪੁੱਛਗਿੱਛ ਕਰਨ ਤੋਂ ਪਹਿਲਾਂ ਐੱਨ. ਸੀ. ਬੀ. ਨੇ ਉਨ੍ਹਾਂ ਦੇ ਘਰ ਉੱਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਵਿਚ ਉਸ ਦੇ ਘਰੋਂ ਥੋੜ੍ਹੀ ਮਾਤਰਾ ਵਿਚ ਭੰਗ ਬਰਾਮਦ ਕੀਤੀ ਗਈ ਸੀ। ਐੱਨ. ਸੀ. ਬੀ. ਨੇ ਦੋਵਾਂ ਅਦਾਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਉਨ੍ਹਾਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਐੱਨ. ਸੀ. ਬੀ. ਦੇ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਤੋਂ ਅਜੇ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।


sunita

Content Editor sunita