ਮਾਧੁਰੀ ਦੀਕਸ਼ਿਤ ਨੇ ਪਹਿਨੀ 1.79 ਲੱਖ ਦੀ ਸਾੜ੍ਹੀ, ਤਸਵੀਰਾਂ ਆਈਆਂ ਸਾਹਮਣੇ

2021-09-24T16:37:22.84

ਮੁੰਬਈ (ਬਿਊਰੋ) - ਅਦਾਕਾਰਾ ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀ Diva ਹੈ। ਅੱਜ ਵੀ ਲੱਖਾਂ ਲੋਕ ਉਸ ਦੀ ਸੁੰਦਰਤਾ ਅਤੇ ਸ਼ੈਲੀ ਦੇ ਦੀਵਾਨੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੀ 'ਧੱਕ ਧੱਕ ਗਰਲ' ਮਾਧੁਰੀ ਸਾੜ੍ਹੀਆਂ ਦੀ ਦੀਵਾਨੀ ਹੈ। ਜੀ ਹਾਂ, ਮਾਧੁਰੀ ਦੀਕਸ਼ਿਤ ਨੂੰ ਸਾੜ੍ਹੀਆਂ ਪਾਉਣਾ ਬਹੁਤ ਪਸੰਦ ਹੈ ਅਤੇ ਅਕਸਰ ਉਨ੍ਹਾਂ ਦੀਆਂ ਸਾੜ੍ਹੀਆਂ 'ਚ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੁੰਦੀਆਂ ਹਨ।

PunjabKesari

ਹਾਲ ਹੀ 'ਚ ਉਸ ਨੇ ਆਪਣੀ ਸਾੜ੍ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਕਾਫ਼ੀ ਸੁਰਖੀਆਂ ਮਿਲ ਰਹੀਆਂ ਹਨ। ਸਾੜ੍ਹੀਆਂ 'ਚ ਮਾਧੁਰੀ ਦੀਕਸ਼ਿਤ ਦੀ ਪਸੰਦ ਇੰਨੀ ਵਧੀਆ ਹੈ ਕਿ ਉਸ ਨੂੰ ਸਾੜ੍ਹੀਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। 

PunjabKesari

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਾਧੁਰੀ ਦੀਕਸ਼ਿਤ ਟੀ. ਵੀ. ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੀ ਹੈ। ਸ਼ੋਅ ਦੇ ਹਾਲ ਹੀ ਦੇ ਐਪੀਸੋਡ 'ਚ ਉਨ੍ਹਾਂ ਨੂੰ ਇੱਕ ਸੁੰਦਰ ਨੀਲੀ ਸਾੜ੍ਹੀ 'ਚ ਵੇਖਿਆ ਗਿਆ ਸੀ। ਉਨ੍ਹਾਂ ਨੇ ਉਸੇ ਦਿਨ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਦੱਸਣਯੋਗ ਹੈ ਕਿ ਮਾਧੁਰੀ ਦੀਕਸ਼ਿਤ ਦੀ ਇਸ ਸਾੜ੍ਹੀ ਨੂੰ ਡਿਜ਼ਾਈਨਰ ਰਾਹੁਲ ਮਿਸ਼ਰਾ ਨੇ ਡਿਜ਼ਾਈਨ ਕੀਤਾ ਹੈ। ਇਸ 'ਚ ਹੱਥ ਨਾਲ ਕਢਾਈ ਵਾਲੇ ਮਸ਼ਰੂਮ ਫੁੱਲਾਂ ਦੀ ਵਿਸ਼ੇਸ਼ਤਾ ਹੈ ਅਤੇ ਉਸ ਨੇ ਇਸ ਨੂੰ ਮੇਲ ਖਾਂਦੇ ਬਸਟਿਅਰ ਸ਼ੈਲੀ ਦੇ ਬਲਾਊਜ਼ ਨਾਲ ਪੂਰਾ ਕੀਤਾ ਹੈ। ਮਾਧੁਰੀ ਦੀਕਸ਼ਿਤ ਦੀ ਇਹ ਸਾੜ੍ਹੀ ਮਿਸ਼ਰਾ ਦੇ 'ਕਾਮਖਬ' ਬ੍ਰਾਈਡਲ ਕੌਚਰ 2021 ਕਲੈਕਸ਼ਨ ਦੀ ਹੈ ਅਤੇ ਇਸ ਦੀ ਕੀਮਤ 1,79,000 ਰੁਪਏ ਹੈ।

PunjabKesari

PunjabKesari


sunita

Content Editor

Related News