ਜਾਣੋ ਉਨ੍ਹਾਂ ਸਿਤਾਰਿਆਂ ਬਾਰੇ, ਜੋ ਰਹੇ Live-In-Relationship ''ਚ

02/18/2016 1:45:32 PM

ਮੁੰਬਈ : ਬਾਲੀਵੁੱਡ ''ਚ ਇਸ ਤਰ੍ਹਾਂ ਦੇ ਕਈ ਜੋੜੀਆਂ ਹਨ, ਜੋ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੀਆਂ ਹਨ। ਕਈਆਂ ਦਾ ਤਾਂ ਵਿਆਹ ਹੋ ਗਿਆ, ਕਈ ਵਿਆਹ ਕਰਨ ਤੋਂ ਬਾਅਦ ਵੱਖਰੇ ਹੋ ਗਏ ਅਤੇ ਕਈ ਹੁਣੇ ਵੀ ਇਸ ਰਿਲੇਸ਼ਨ ''ਚ ਰਹਿ ਰਹੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਹੀ ਜੋੜੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਸ ਰਿਲੇਸ਼ਨ ''ਚ ਰਹਿ ਚੁੱਕੇ ਹਨ।
ਸੈਫ ਅਲੀ ਖਾਨ-ਕਰੀਨਾ ਕਪੂਰ : ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ ਸਾਲ 2012 ''ਚ ਵਿਆਹ ਕਰ ਲਿਆ ਸੀ ਪਰ ਵਿਆਹ ਤੋਂ ਪਹਿਲਾਂ ਦੋਵੇਂ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੇ ਹਨ।
ਜਾਨ ਅਬਰਾਹਿਮ-ਬਿਪਾਸ਼ਾ ਬਾਸੂ : ਬਾਲੀਵੁੱਡ ਦੀ ਮਸ਼ਹੂਰ ਜੋੜੀ ਜਾਨ ਅਬਰਾਹਿਮ ਅਤੇ ਬਿਪਾਸ਼ਾ ਬਾਸੂ ਕਾਫੀ ਲੰਬੇ ਸਮੇਂ ਤੋਂ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੇ ਹਨ। ਇਸ ਰਿਲੇਸ਼ਨ ''ਚ ਰਹਿਣ ਤੋਂ ਬਾਅਦ ਵੀ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਸਾਲ 2014 ''ਚ ਜਾਨ ਨੇ ਆਪਣੀ ਪ੍ਰੇਮਿਕਾ ਰੂੰਚਾਲ ਨਾਲ ਵਿਆਹ ਕਰ ਲਿਆ ਸੀ।
ਸੁਸ਼ਾਂਤ ਸਿੰਘ ਰਾਜਪੂਤ-ਅੰਕਿਤਾ ਲੋਖੰਡੇ : ਟੀ.ਵੀ. ਤੋਂ ਬਾਲੀਵੁੱਡ ''ਚ ਐਂਟਰੀ ਕਰਨ ਵਾਲੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕਾਫੀ ਲੰਬੇ ਸਮੇਂ ਤੋਂ ਆਪਣੀ ਪ੍ਰੇਮਿਕਾ ਅੰਕਿਤਾ ਲੋਖੰਡੇ ਨਾਲ ਲਿਵ-ਇਨ-ਰਿਲੇਸ਼ਨ ''ਚ ਰਹਿ ਰਹੇ ਹਨ। ਕੁਝ ਸਮੇਂ ਪਹਿਲਾਂ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਆਈਆਂ ਸਨ ਪਰ ਇਹ ਸਿਰਫ ਇਕ ਅਫਵਾਹ ਸਿੱਧ ਹੋਈ।
ਆਮਿਰ ਖਾਨ-ਕਿਰਣ ਰਾਓ : ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਪਤਨੀ ਕਿਰਣ ਰਾਓ ਵਿਆਹ ਤੋਂ ਪਹਿਲਾਂ ਇਸ ਰਿਲੇਸ਼ਨ ''ਚ ਰਹਿ ਚੁੱਕੇ ਹਨ। ਬਾਅਦ ''ਚ ਇਨ੍ਹਾਂ ਦੋਹਾਂ ਨੇ ਵਿਆਹ ਕਰ ਲਿਆ ਸੀ। ਦੋਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਆਜ਼ਾਦ ਹੈ।
ਰਣਬੀਰ ਕਪੂਰ-ਕੈਟਰੀਨਾ ਕੈਫ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦਾ ਪਿਆਰ ਕਿਸੇ ਤੋਂ ਲੁੱਕਿਆ ਨਹੀਂ ਹੈ। ਇਹ ਦੋਵੇਂ ਵੀ 6 ਸਾਲ ਤੱਕ ਇਸ ਰਿਲੇਸ਼ਨ ''ਚ ਰਹਿ ਚੁੱਕੇ ਹਨ। ਕਿਹ ਜਾਂਦਾ ਹੈ ਕਿ ਰਣਬੀਰ ਦੇ ਮਾਤਾ-ਪਿਤਾ ਨੂੰ ਕੈਟਰੀਨਾ ਦਾ ਘਰ ਆਉਣਾ ਪਸੰਦ ਨਹੀਂ ਸੀ, ਜਿਸ ਕਾਰਨ ਰਣਬੀਰ ਨੇ ਆਪਣਾ ਘਰ ਛੱਡ ਦਿੱਤਾ ਅਤੇ ਕੈਟਰੀਨਾ ਨਾਲ ਲਿਵ-ਇਨ-ਰਿਲੇਸ਼ਨ ''ਚ ਰਹਿਣ ਲੱਗ ਪਏ ਪਰ ਹੁਣੇ ਜਿਹੇ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਸੁਰਖੀਆਂ ਬਟੋਰ ਰਹੀਆਂ ਹਨ।
ਕੰਗਣਾ ਰਨੌਤ-ਆਦਿੱਤਿਯ ਪੰਚੋਲੀ : ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਦੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ''ਚ ਆਦਿੱਤਿਯ ਪੰਚੋਲੀ ਨਾਲ ਪ੍ਰੇਮ ਸੰਬੰਧਾਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। ਇਸ ਦੌਰਾਨ ਹੀ ਆਦਿੱਤਿਯ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਦੂਰੀਆਂ ਆ ਗਈਆਂ ਸਨ, ਜਿਸ ਤੋਂ ਬਾਅਦ ਆਦਿੱਤਿਯ ਆਪਣਾ ਘਰ ਛੱਡ ਕੇ ਕੰਗਣਾ ਨਾਲ ਲਿਵ-ਇਨ-ਰਿਲੇਸ਼ਨ ''ਚ ਰਹਿਣ ਲੱਗ ਪਏ ਸਨ।
ਸੋਹਾ ਅਲੀ ਖਾਨ-ਕੁਣਾਲ ਖੇਮੂ : ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਇਸ ਸਾਲ ਵਿਆਹ ਦੇ ਬੰਧਨ ''ਚ ਬੱਝ ਗਏ ਹਨ ਪਰ ਵਿਆਹ ਤੋਂ ਪਹਿਲਾਂ ਇਹ ਜੋੜੀ ਵੀ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੀ ਹੈ।
ਕਮਲ ਹਾਸਨ-ਸਾਰਿਕਾ : ਬਾਲੀਵੁੱਡ ਅਤੇ ਦੱਖਣੀ ਅਦਾਕਾਰ ਕਮਲ ਹਾਸਨ ਅਤੇ ਅਦਾਕਾਰਾ ਸਾਰਿਕਾ 80 ਦੇ ਦਹਾਕੇ ਵੀ ਵਿਆਹ ਤੋਂ ਪਹਿਲਾਂ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੇ ਹਨ ਅਤੇ ਵਿਆਹ ਤੋਂ ਪਹਿਲਾਂ ਹੀ ਦੋਹਾਂ ਦੀ ਇਕ ਬੇਟੀ ਹੋਈ, ਜਿਸ ਦਾ ਨਾਂ ਸ਼ਰੂਤੀ ਹਾਸਨ ਹੈ। ਬੇਟੀ ਦੇ ਜਨਮ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਵਿਆਹ ਕਰ ਲਿਆ ਸੀ ਪਰ ਬਾਅਦ ''ਚ ਇਨ੍ਹਾਂ ਦਾ ਤਲਾਕ ਹੋ ਗਿਆ ਸੀ।
ਰਾਜ ਬੱਬਰ-ਸਮਿਤਾ ਪਾਟਿਲ : 80 ਦੇ ਦਹਾਕੇ ''ਚ ਬਾਲੀਵੁੱਡ ਅਦਾਕਾਰਾ ਰਾਜ ਬੱਬਰ ਅਤੇ ਸਮਿਤਾ ਪਾਟਿਲ ਨੇ ਵੀ ਲਿਵ-ਇਨ-ਰਿਲੇਸ਼ਨ ''ਚ ਰਹਿਣ ਦਾ ਫੈਸਲਾ ਲਿਆ ਸੀ। ਕੁਝ ਸਮੇਂ ਇਸ ਰਿਲੇਸ਼ਨ ''ਚ ਰਹਿਣ ਤੋਂ ਬਾਅਦ ਇਨ੍ਹਾਂ ਨੇ ਵਿਆਹ ਕਰ ਲਿਆ ਸੀ। ਇਸ ਰਿਲੇਸ਼ਨ ਦੇ ਚੱਲਦੇ ਦੋਹਾਂ ਨੂੰ ਕਾਫੀ ਆਲੋਚਨਾਵਾਂ ਜਾ ਸਾਹਮਣਾ ਕਰਨਾ ਪਿਆ ਸੀ।
ਅਭੈ ਦਿਓਲ-ਪ੍ਰੀਤੀ ਦੇਸਾਈ : ਬਾਲੀਵੁੱਡ ਅਦਾਕਾਰ ਅਭੈ ਦੇਓਲ ਅਤੇ ਪ੍ਰੀਤੀ ਦੇਸਾਈ ਵੀ ਇਸ ਰਿਲੇਸ਼ਨ ''ਚ ਰਹਿ ਚੁੱਕੇ ਹਨ। ਜਾਣਕਾਰੀ ਅਨੁਸਾਰ ਪ੍ਰੀਤੀ ਮਿਸ ਗ੍ਰੇਟ ਬ੍ਰੀਟੇਨ ਰਹਿ ਚੁੱਕੀ ਹੈ ਅਤੇ ਫਿਲਮ ''ਸ਼ੋਰ ਇਨ ਦੀ ਸਿਟੀ'' ਅਤੇ ''ਵਨ ਬਾਏ ਟੂ'' ''ਚ ਵੀ ਨਜ਼ਰ ਆ ਚੁੱਕੀ ਹੈ, ਜਦਕਿ ਹੁਣ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਹੈ।


Related News