ਆਪਣੇ ਨਵੇਂ ਘਰ 'ਚ ਸ਼ਿਫਟ ਹੋਵੇਗਾ ਬਾਲੀਵੁੱਡ ਦਾ ਇਹ ਮਸ਼ਹੂਰ ਜੋੜਾ, ਬਣੇਗਾ ਸ਼ਾਹਰੁਖ ਦਾ ਗੁਆਂਢੀ
Wednesday, Jan 08, 2025 - 04:21 PM (IST)
ਮੁੰਬਈ— ਬਾਲੀਵੁੱਡ ਦਾ ਇਕ ਮਸ਼ਹੂਰ ਜੋੜਾ ਆਪਣੇ ਨਵੇਂ ਘਰ ਨੂੰ ਲੈ ਕੇ ਸੁਰਖੀਆਂ 'ਚ ਹੈ, ਜੋ ਜਲਦ ਹੀ ਸ਼ਾਹਰੁਖ ਖਾਨ ਦਾ ਗੁਆਂਢੀ ਬਣਨ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਜੋੜਾ ਕੋਈ ਹੋਰ ਨਹੀਂ ਬਲਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਹੈ। ਇਨ੍ਹੀਂ ਦਿਨੀਂ ਉਹ ਦੋਵੇਂ ਪੈਰੇਂਟਹੁੱਡ ਦਾ ਆਨੰਦ ਮਾਣ ਰਹੇ ਹਨ ਅਤੇ ਦੋਵੇਂ ਆਪਣੇ ਹੈਪੀ ਸਪੇਸ ਵਿਚ ਹਨ। ਰਣਵੀਰ ਦੀ ਪਤਨੀ ਦੀਪਿਕਾ ਨੇ ਸਤੰਬਰ ਦੇ ਮਹੀਨੇ ਇੱਕ ਬੇਟੀ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਦੁਆ ਰੱਖਿਆ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਫਿਲਹਾਲ ਮੈਟਰਨਿਟੀ ਲੀਵ 'ਤੇ ਹੈ। ਹਾਲਾਂਕਿ ਰਣਵੀਰ ਸਿੰਘ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦੋਹਾਂ ਦੇ ਆਪਣੇ ਨਵੇਂ ਘਰ 'ਚ ਸ਼ਿਫਟ ਹੋਣ ਨੂੰ ਲੈ ਕੇ ਖਬਰਾਂ ਚਰਚਾ 'ਚ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਕ ਤਸਵੀਰਾਂ
ਨਵੇਂ ਘਰ ਦੀ ਕੀਮਤ
ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਨਵਾਂ ਘਰ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਕੋਲ ਹੈ। ਦੀਪਿਕਾ ਰਣਵੀਰ ਦੇ ਇਸ ਘਰ ਦੀ ਕੀਮਤ ਲਗਭਗ 100 ਕਰੋੜ ਰੁਪਏ ਹੈ ਅਤੇ ਇਹ ਘਰ 11,266 ਵਰਗ ਫੁੱਟ 'ਚ ਬਣਿਆ ਹੈ। ਇਸ ਇਮਾਰਤ ਦੀਆਂ 16-19 ਮੰਜ਼ਿਲਾਂ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਉਸ ਦੇ ਘਰ ਦਾ ਨਿਰਮਾਣ ਕੰਮ ਲਗਭਗ ਪੂਰਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਬਿਗ ਬੌਸ 18 ਫਾਈਨਲ ਤੋਂ ਪਹਿਲਾਂ ਲੀਕ ਹੋਇਆ ਜੇਤੂ ਦਾ ਨਾਂ ! ਜਾਣੋ ਕਿਸ ਨੂੰ ਮਿਲੇਗੀ ਟਰਾਫੀ
ਧੁਰੰਧਰ ਦੀ ਸ਼ੂਟਿੰਗ
ਦੀਪਿਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ਸਿੰਘਮ ਅਗੇਨ ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਉਸ ਨੇ ਸ਼ਕਤੀ ਸ਼ੈੱਟੀ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੀਪਿਕਾ ਗਰਭਵਤੀ ਸੀ। ਸਿੰਘਮ ਅਗੇਨ ਤੋਂ ਪਹਿਲਾਂ ਉਹ ਫਿਲਮ ਕਲਕੀ ਵਿੱਚ ਨਜ਼ਰ ਆਈ ਸੀ। ਰਣਵੀਰ ਸਿੰਘ ਫਿਲਮ ਸਿੰਘਮ 'ਚ ਵੀ ਨਜ਼ਰ ਆਏ ਸਨ, ਜਿਸ 'ਚ ਉਨ੍ਹਾਂ ਨੇ ਸਿੰਬਾ ਦਾ ਕਿਰਦਾਰ ਨਿਭਾਇਆ ਸੀ। ਸਿੰਘਮ ਤੋਂ ਪਹਿਲਾਂ ਰਣਵੀਰ ਫਿਲਮ 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸਨ ਅਤੇ ਫਿਲਹਾਲ ਉਹ 'ਧੁਰੰਧਰ' ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।